ਆਮ ਤੌਰ ‘ਤੇ ਟਾਈਪ 2 ਡਾਇਬਟੀਜ਼ ਤੋਂ ਪੀੜਤ ਵਿਅਕਤੀ ਦਾ ਟੈਸਟ ਨਾ ਹੋਣ ਕਾਰਨ ਸਮੇਂ ਸਿਰ ਪਤਾ ਨਹੀਂ ਚੱਲਦਾ।
ਹੁਣ ਲੋਕਾਂ ਦਾ ਰੇਲ ਸਫਰ ਹੋਵੇਗਾ ਆਰਾਮਦਾਇਕ ਭਾਰਤੀ ਰੇਲਵੇ ਨੇ ਇਸ ਦੇ ਲਈ ਯੋਜਨਾ ਤਿਆਰ ਕੀਤੀ ਹੈ। ਰੇਲਵੇ ਨੇ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਦੋ ਸਾਲਾਂ ‘ਚ ਲਗਭਗ 10 ਹਜ਼ਾਰ ਨਾਨ-ਏਸੀ ਕੋਚਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤੀ ਰੇਲਵੇ ਨੇ 2024-25 ਤੇ 2025-26 ‘ਚ 99929 ਨਾਨ-ਏਸੀ ਕੋਚ ਬਣਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂ 4485 ਨਾਨ-ਏਸੀ ਕੋਚ ਵਿੱਤੀ ਸਾਲ 2024-25 ‘ਚ ਬਣਾਏ ਜਾਣਗੇ। ਅਗਲੇ ਸਾਲ 5444 ਕੋਚ ਤਿਆਰ ਕੀਤੇ ਜਾਣਗੇ।
ਭਾਰਤੀ ਰੇਲਵੇ ਨੇ 2024-25 ਤੇ 2025-26 ‘ਚ 99929 ਨਾਨ-ਏਸੀ ਕੋਚ ਬਣਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂ 4485 ਨਾਨ-ਏਸੀ ਕੋਚ ਵਿੱਤੀ ਸਾਲ 2024-25 ‘ਚ ਬਣਾਏ ਜਾਣਗੇ। ਅਗਲੇ ਸਾਲ 5444 ਕੋਚ ਤਿਆਰ ਕੀਤੇ ਜਾਣਗੇ। ਨਵੇਂ ਕੋਚਾਂ ਦੀ ਗਿਣਤੀ ‘ਚ ਜਨਰਲ ਕੋਚਾਂ ਦੀ ਹਿੱਸੇਦਾਰੀ ਇਕ ਤਿਹਾਈ ਤੋਂ ਵੱਧ ਹੋਵੇਗੀ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
2500 ਜਨਰਲ ਕੋਚ ਬਣਾਏ ਜਾਣਗੇ
ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਮੁਹਿੰਮ ਤਹਿਤ 2500 ਜਨਰਲ ਕੋਚ ਬਣਾਏ ਜਾ ਰਹੇ ਹਨ। 10,000 ਤੋਂ ਵਧ ਜਨਰਲ ਕੋਚਾਂ ਲਈ ਮਨਜ਼ੂਰੀ ਦਿੱਤੀ ਗਈ ਹੈ। ਇਸ ਗਰਮੀ ਦੇ ਮੌਸਮ ‘ਚ ਰੇਲਵੇ ਨੇ ਮੰਗ ਨੂੰ ਪੂਰਾ ਕਰਨ ਲਈ 10 ਹਜ਼ਾਰ ਤੋਂ ਵੱਧ ਸਪੈਸ਼ਲ ਟ੍ਰੇਨਾਂ ਚਲਾਈਆਂ ਹਨ। ਵੈਸ਼ਨਵ ਨੇ ਕਿਹਾ ਕਿ ਅਸੀਂ ਸੇਵਾਵਾਂ, ਸੁਰੱਖਿਆ ਅਤੇ ਸਫਾਈ ‘ਤੇ ਕੇਂਦ੍ਰਿਤ ਤਰੀਕੇ ਨਾਲ ਕੰਮ ਕਰ ਰਹੇ ਹਾਂ। 50 ਹੋਰ ਅੰਮ੍ਰਿਤ ਭਾਰਤ ਟ੍ਰੇਨਾਂ ਦਾ ਨਿਰਮਾਣ ਕੀਤਾ ਜਾਵੇਗਾ।
5300 ਨਵੀਆਂ ਪਟੜੀਆਂ ਜੋੜੀਆਂ ਗਈਆਂ ਹਨ
ਰੇਲ ਮੰਤਰੀ ਨੇ ਅੱਗੇ ਦੱਸਿਆ ਕਿ 150 ਹੋਰ ਅੰਮ੍ਰਿਤ ਭਾਰਤ ਰੇਲ ਗੱਡੀਆਂ ਦੇ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪਿਛਲੇ ਸਾਲ, 5,300 ਕਿਲੋਮੀਟਰ ਨਵੇਂ ਟ੍ਰੈਕ ਜੋੜੇ ਗਏ ਸਨ। ਇਸ ਸਾਲ 800 ਕਿਲੋਮੀਟਰ ਤੋਂ ਵੱਧ ਟ੍ਰੈਕ ਜੋੜੇ ਗਏ ਹਨ। ‘ਕਵਚ’ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।