Saturday, October 19, 2024
Google search engine
HomePanjabਲੁਧਿਆਣਾ ‘ਚ ਬਣੀ ਸਾਈਕਲ ਪਹਿਲੀ ਵਾਰ ਅਮਰੀਕਾ ‘ਚ ਹੋਈ ਲਾਂਚ

ਲੁਧਿਆਣਾ ‘ਚ ਬਣੀ ਸਾਈਕਲ ਪਹਿਲੀ ਵਾਰ ਅਮਰੀਕਾ ‘ਚ ਹੋਈ ਲਾਂਚ

ਭਾਰਤ ਸਰਕਾਰ ਵੱਲੋਂ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ‘ਮੇਕ ਇਨ ਇੰਡੀਆ’ ਵਰਗੇ ਯਤਨ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਦਾ ਅਸਰ ਹੁਣ ਭਾਰਤ ਸਣੇ ਪੂਰੀ ਦੁਨੀਆ ਵਿੱਚ ਦਿਖਾਈ ਦੇ ਰਿਹਾ ਹੈ। ‘ਮੇਕ ਇਨ ਇੰਡੀਆ’ ਉਤਪਾਦਾਂ ਨੇ ਅਮਰੀਕੀ ਬਾਜ਼ਾਰ ਵਿੱਚ ਹੌਲੀ-ਹੌਲੀ ਚੀਨ ਵਿੱਚ ਬਣੀਆਂ ਵਸਤਾਂ ਦੀ ਥਾਂ ਲੈਣੀ ਸ਼ੁਰੂ ਕਰ ਦਿੱਤੀ ਹੈ । ਇਸ ਸਿਲਸਿਲੇ ਵਿੱਚ ਅਮਰੀਕਾ ਦੇ ਵਾਲਮਾਰਟ ਸਟੋਰ ਵਿੱਚ ਮੰਗਲਵਾਰ ਨੂੰ ਪਹਿਲੀ ਵਾਰ ਭਾਰਤ ਵਿੱਚ ਬਣਾਏ ਗਏ ਸਾਈਕਲ ਨੂੰ ਲਾਂਚ ਕੀਤਾ ਗਿਆ । ਇਸ ਮੌਕੇ ‘ਤੇ ਸ਼ਾਮਿਲ ਹੋਏ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਸੰਧੂ ਨੇ ਸੋਸ਼ਲ ਮੀਡੀਆ ‘ਤੇ ਕਿਹਾ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ- ‘ਮੇਕ ਇਨ ਇੰਡੀਆ, ਮੇਕ ਫਾਰ ਦਿ ਵਰਲਡ ! ਅਮਰੀਕਾ ਵਿੱਚ ਵਾਲਮਾਰਟ ਦੇ ਸਟੋਰ ਵਿੱਚ ਪਹਿਲੀ ਵਾਰ ਮੇਡ-ਇਨ-ਇੰਡੀਆ ਸਾਈਕਲ ਦੇ ਲਾਂਚ ਹੋਣ ‘ਤੇ ਖੁਸ਼ੀ ਹੋ ਰਹੀ ਹੈ । ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਸਾਈਕਲ ਨੂੰ ਭਾਰਤ ਦੇ ਲੁਧਿਆਣਾ ਸਥਿਤ ਹੀਰੋ ਸਾਈਕਲ ਕੰਪਨੀ ਵੱਲੋਂ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਵਾਲਮਾਰਟ ਨੇ ਐਲਾਨ ਕੀਤਾ ਸੀ ਕਿ ਭਾਰਤ ਵਿੱਚ ਬਣੇ ਸਾਈਕਲ ਪਹਿਲੀ ਵਾਰ ਅਮਰੀਕਾ ਦੇ ਕੁਝ ਸਟੋਰਾਂ ਤੱਕ ਪਹੁੰਚਣ ਵਾਲੇ ਹਨ। ਦੱਸ ਦਈਏ ਕਿ ਭਾਰਤ ਦੀ ਮਸ਼ਹੂਰ ‘Hero Ecotech Limited’ ਨੇ ਵਾਲਮਾਰਟ ਲਈ ਇੱਕ ‘ਕ੍ਰੂਜ਼ਰ ਸਟਾਈਲ’ ਬਾਈਕ ਤਿਆਰ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments