ਉਨ੍ਹਾਂ ਸ਼ਹੀਦ ਅਜੈ ਕੁਮਾਰ ਦੇ ਪਰਿਵਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਅਗਨੀਵੀਰ ਯੋਜਨਾ ਦੇ ਨੁਕਸਾਨ ਤੋਂ ਉਹ ਅਤੇ ਪੂਰਾ ਦੇਸ਼ ਜਾਣੂ ਹੈ
ਲੋਕ ਸਭਾ ਚੋਣਾਂ ਦੌਰਾਨ ਚੱਲ ਰਹੀ ਪ੍ਰਚਾਰ ਮੁਹਿੰਮ ਤਹਿਤ ਅੱਜ ਮੁੱਲਾਪੁਰ ਦਾਖਾ ਵਿਖੇ ਚੋਣ ਰੈਲੀ ਉਪਰੰਤ ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ 18 ਜਨਵਰੀ 2024 ਨੂੰ ਸ਼ਹੀਦ ਹੋਏ ਅਗਨੀਵੀਰ ਅਜੈ ਕੁਮਾਰ ਦੇ ਗ੍ਰਹਿ ਵਿਖੇ ਪਰਿਵਾਰ ਨੂੰ ਮਿਲਣ ਪਹੁੰਚੇ। ਇਸ ਮੌਕੇ ਉਹ ਲਗਭਗ 20-25 ਮਿੰਟ ਸ਼ਹੀਦ ਦੇ ਘਰ ਵਿਖੇ ਰੁਕੇ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ।
ਉਨ੍ਹਾਂ ਸ਼ਹੀਦ ਅਜੈ ਕੁਮਾਰ ਦੇ ਪਰਿਵਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਅਗਨੀਵੀਰ ਯੋਜਨਾ ਦੇ ਨੁਕਸਾਨ ਤੋਂ ਉਹ ਅਤੇ ਪੂਰਾ ਦੇਸ਼ ਜਾਣੂ ਹੈ ਇਸ ਲਈ 4 ਜੂਨ ਨੂੰ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਉਪਰੰਤ ਅਗਨੀਵੀਰ ਯੋਜਨਾ ਨੂੰ ਖ਼ਤਮ ਰੱਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਜਵਾਨ ਸਰਹੱਦਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰ ਦਿੰਦੇ ਹਨ ਅਤੇ ਦੇਸ਼ ਲਈ ਜਾਨ ਦੇਣ ਵਾਲੇ ਫੌਜੀ ਜਵਾਨਾਂ ਦੀਆਂ ਦੋ ਕਿਸਮਾਂ ਨਹੀਂ ਹੋ ਸਕਦੀਆਂ ਅਤੇ ਇੰਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਡਾ. ਅਮਰ ਸਿੰਘ, ਜਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਜਿਲ੍ਹਾ ਮੀਤ ਪ੍ਰਧਾਨ ਅਵਿੰਦਰਦੀਪ ਸਿੰਘ ਜੱਸਾ ਰੋੜੀਆ, ਡੀ.ਐਸ.ਪੀ. ਨਿਖਿਲ ਗਰਗ, ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ, ਨਾਇਬ ਤਹਿਸਲੀਦਾਰ ਨਵਜੋਤ ਤਿਵਾੜੀ, ਸਾਬਕਾ ਸਰਪੰਚ ਨਾਹਰ ਸਿੰਘ ਰਾਮਗੜ੍ਹ ਸਰਦਾਰਾਂ ਆਦਿ ਹਾਜ਼ਰ ਸਨ।