ਭਾਰਤ-ਸ੍ਰੀਲੰਕਾ ਮੈਚ ਟਾਈ ਹੋਣ ਤੋਂ ਬਾਅਦ ਖਿਡਾਰੀ ਅਰਸ਼ਦੀਪ ਸਿੰਘ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ।
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਬੇ-ਅਨਤੀਜਾ ਖਤਮ ਹੋ ਗਿਆ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੇ ਖਿਲਾਫ 8 ਵਿਕਟਾਂ ‘ਤੇ 230 ਦੌੜਾਂ ਬਣਾਈਆਂ। ਜਵਾਬ ‘ਚ ਭਾਰਤੀ ਟੀਮ 230 ਦੌੜਾਂ ਦੇ ਸਕੋਰ ‘ਤੇ ਆਲ ਆਊਟ ਹੋ ਗਈ। ਮੈਚ ਟਾਈ ਰਿਹਾ ਪਰ ਟੀ-20 ਮੈਚ ਦੇ ਉਲਟ ਇਸ ਮੈਚ ਵਿੱਚ ਕੋਈ ਸੁਪਰ ਓਵਰ ਨਹੀਂ ਹੋਇਆ। ਆਈਸੀਸੀ ਦੇ ਨਿਯਮਾਂ ਕਾਰਨ ਇਸ ਮੈਚ ਦਾ ਨਤੀਜਾ ਤੈਅ ਨਹੀਂ ਹੋ ਸਕਿਆ।
ਭਾਰਤ-ਸ੍ਰੀਲੰਕਾ ਮੈਚ ਟਾਈ ਹੋਣ ਤੋਂ ਬਾਅਦ ਖਿਡਾਰੀ ਅਰਸ਼ਦੀਪ ਸਿੰਘ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ। ਦਰਅਸਲ, ਭਾਰਤ ਨੂੰ ਜਿੱਤ ਲਈ ਸਿਰਫ਼ ਇੱਕ ਦੌੜ ਦੀ ਲੋੜ ਸੀ ਅਤੇ 14 ਗੇਂਦਾਂ ਬਾਕੀ ਸਨ। ਅਰਸ਼ਦੀਪ ਸਿੰਘ ਸਿੰਗਲ ਲੈ ਕੇ ਆਸਾਨੀ ਨਾਲ ਮੈਚ ਜਿੱਤ ਸਕਦੇ ਸੀ। ਪਰ ਸ਼ਾਟ ਦੀ ਕੋਸ਼ਿਸ਼ ਕਰਦੇ ਹੋਏ ਉਹ ਐਲਬੀਡਬਲਯੂ ਆਊਟ ਹੋ ਗਏ ਅਤੇ ਭਾਰਤ ਮੈਚ ਜਿੱਤਣ ਵਿੱਚ ਅਸਫਲ ਰਿਹਾ। ਉਦੋਂ ਤੋਂ ਹੀ ਪ੍ਰਸ਼ੰਸਕ ਅਰਸ਼ਦੀਪ ਸਿੰਘ ਨੂੰ ਟ੍ਰੋਲ ਕਰ ਰਹੇ ਹਨ।
ਦੱਸ ਦਈਏ ਇਸ ਟਾਈ ਦੇ ਨਾਲ ਭਾਰਤ ਨੇ ਵਨਡੇ ਵਿੱਚ ਆਪਣਾ 10ਵਾਂ ਟਾਈ ਮੈਚ ਖੇਡਿਆ ਅਤੇ ਇਹ ਵਨਡੇ ਇਤਿਹਾਸ ਵਿੱਚ 44ਵਾਂ ਟਾਈ ਸੀ।
ਆਈਸੀਸੀ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਇਸ ਫਾਰਮੈਟ ਤੋਂ ਸੰਨਿਆਸ ਲੈ ਚੁੱਕੇ ਰੋਹਿਤ ਸ਼ਰਮਾ ਮੈਦਾਨ ‘ਤੇ ਪਰਤੇ ਹਨ। ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ ਖੇਡਦੇ ਹੋਏ ਸ਼ਾਨਦਾਰ ਅਰਧ ਸੈਂਕੜਾ ਜੜਿਆ ਪਰ ਉਹ ਮੈਚ ਜਿੱਤ ਨਹੀਂ ਸਕੇ। ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਵਨਡੇ ‘ਚ ਟਾਸ ਜਿੱਤ ਕੇ ਸ਼੍ਰੀਲੰਕਾ ਦੇ ਕਪਤਾਨ ਨੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 8 ਵਿਕਟਾਂ ‘ਤੇ 230 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਇਸ ਸਕੋਰ ‘ਤੇ ਆਲ ਆਊਟ ਹੋ ਗਈ। ਮੈਚ ਨਿਰਣਾਇਕ ਰਿਹਾ ਅਤੇ ਜੇਤੂ ਦਾ ਫੈਸਲਾ ਸੀਰੀਜ਼ ਦੇ ਬਾਕੀ ਦੋ ਮੈਚਾਂ ਦੁਆਰਾ ਕੀਤਾ ਜਾਵੇਗਾ।