ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਆਜ਼ਾਦੀ ਦਿਹਾੜੇ ‘ਤੇ ਡੇਹਰਾ ‘ਚ 15 ਅਗਸਤ ਨੂੰ ਹੋਣ ਵਾਲੇ ਸੂਬਾ ਪੱਧਰੀ ਆਜ਼ਾਦੀ ਦਿਵਸ ਪ੍ਰੋਗਰਾਮ ‘ਚ ਤਿਰੰਗਾ ਝੰਡਾ ਲਹਿਰਾਉਣ ‘ਤੇ ਜਾਨੋਂ ਮਾਰਨ ਅਤੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਗਗਰੇਟ ਦੇ ਵਿਧਾਇਕ ਰਾਕੇਸ਼ ਕਾਲੀਆ ਅਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ (Sukhwinder Singh Sukhu) ਨੂੰ ਆਜ਼ਾਦੀ ਦਿਹਾੜੇ ‘ਤੇ ਡੇਹਰਾ ‘ਚ 15 ਅਗਸਤ ਨੂੰ ਹੋਣ ਵਾਲੇ ਸੂਬਾ ਪੱਧਰੀ ਆਜ਼ਾਦੀ ਦਿਵਸ ਪ੍ਰੋਗਰਾਮ ‘ਚ ਤਿਰੰਗਾ ਝੰਡਾ ਲਹਿਰਾਉਣ ‘ਤੇ ਜਾਨੋਂ ਮਾਰਨ ਅਤੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਉਸ ਨੇ ਡੇਹਰਾ ਨੂੰ ਖਾਲਿਸਤਾਨੀ ਇਲਾਕਾ ਦੱਸਿਆ ਹੈ। ਇਹ ਧਮਕੀ ਵਿਧਾਇਕ ਕਾਲੀਆ ਦੇ ਨਿੱਜੀ ਫੋਨ ‘ਤੇ ਦਿੱਤੀ ਗਈ ਹੈ। ਧਮਕੀ ਜਾਰੀ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਸਿੱਖ ਫਾਰ ਜਸਟਿਸ (Sikhs for Justice) ਦਾ ਮੁਖੀ ਦੱਸਿਆ ਹੈ।
ਪੁਲਿਸ ਨੇ ਕੀਤਾ ਮਾਮਲਾ ਦਰਜ
ਵਿਧਾਇਕ ਨੂੰ ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਸੂਬਾ ਪੁਲਿਸ ਹੈੱਡਕੁਆਰਟਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਮੰਗਲਵਾਰ ਸਵੇਰੇ ਕਰੀਬ 10 ਵਜੇ ਗਗਰੇਟ ਦੇ ਵਿਧਾਇਕ ਰਾਕੇਸ਼ ਕਾਲੀਆ ਦੇ ਨਿੱਜੀ ਫੋਨ ਨੰਬਰ +447537171504 ਤੋਂ ਧਮਕੀ ਭਰੀ ਕਾਲ ਆਈ।
ਡੇਹਰਾ ਨੂੰ ਦੱਸਿਆ ਖਾਲਿਸਤਾਨ ਦਾ ਇਲਾਕਾ
ਦੂਜੇ ਪਾਸਿਓਂ ਗੱਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਸਿੱਖ ਫਾਰ ਜਸਟਿਸ ਸੰਸਥਾ ਦਾ ਮੁਖੀ ਦੱਸਦਿਆਂ ਹਲਕਾ ਵਿਧਾਇਕ ਨੂੰ ਕਿਹਾ ਕਿ ਜੇ ਤੁਸੀਂ ਅਤੇ ਤੁਹਾਡੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ 15 ਅਗਸਤ ਨੂੰ ਸਾਡੇ ਖਾਲਿਸਤਾਨ ਦੇ ਇਲਾਕੇ ਡੇਹਰਾ ਦੇ ਡੋਗਰਾ ਮੈਦਾਨ ਵਿਚ ਆਜ਼ਾਦੀ ਦਿਵਸ ਮਨਾਇਆ ਜਾਂ ਤਿਰੰਗਾ ਝੰਡਾ ਲਹਿਰਾਇਆ ਤਾਂ ਉਥੇ ਮੌਜੂਦ ਸਾਰੇ ਭਾਰਤੀ ਬੰਬ ਨਾਲ ਉਡਾ ਦਿੱਤੇ ਜਾਣਗੇ।
ਤੁਹਾਡੇ ਦੇਸ਼ ਵਿਰੁੱਧ ਜੰਗ ਦਾ ਆਗਾਜ਼ ਹੈ
ਧਮਕੀ ਦੇਣ ਵਾਲੇ ਨੇ ਕਿਹਾ ਕਿ ਇਹ ਤੁਹਾਡੇ ਭਾਰਤੀਆਂ ਅਤੇ ਤੁਹਾਡੇ ਦੇਸ਼ ਵਿਰੁੱਧ ਸਾਡੀ ਜੰਗ ਦੀ ਸ਼ੁਰੂਆਤ ਹੈ। ਤੁਹਾਨੂੰ ਅਤੇ ਤੁਹਾਡੇ ਮੁੱਖ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਹੈ। ਧਮਕੀ ਮਿਲਣ ‘ਤੇ ਵਿਧਾਇਕ ਰਾਕੇਸ਼ ਕਾਲੀਆ ਦੀ ਤਰਫੋਂ ਅੰਬ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਐਸਪੀ ਊਨਾ ਰਾਕੇਸ਼ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।