ਰਾਜ ਪੱਧਰੀ ਸਮਾਗਮ ਦੌਰਾਨ ਦੋਪਹੀਆ ਵਾਹਨਾਂ ਦੀ ਪਾਰਕਿੰਗ ਚੁਨਮੁਨ ਚੌਕ ਤੋਂ ਜਵਾਹਰ ਨਗਰ ਮਾਰਕੀਟ ਤੱਕ ਸੜਕ ਦੇ ਨੇੜੇ ਹੋਵੇਗੀ ਅਤੇ ਚਾਰ ਪਹੀਆ ਵਾਹਨਾਂ ਦੀ ਪਾਰਕਿੰਗ ਮਸੰਦ ਚੌਕ ਤੋਂ ਰੈੱਡ ਕਰਾਸ ਭਵਨ ਰੋਡ ਮਾਰਕੀਟ ਤੱਕ ਸੜਕ ਦੇ ਨੇੜੇ ਹੋਵੇਗੀ।
15 ਅਗਸਤ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਹੋਣ ਵਾਲੇ ਰਾਜ ਪੱਧਰੀ ਆਜ਼ਾਦੀ ਦਿਵਸ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਝੰਡਾ ਲਹਿਰਾਉਣਗੇ। ਜਿਸ ਲਈ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਗਈਆਂ ਹਨ।
ਇਹ ਰੂਟ ਰਹਿਣਗੇ ਡਾਇਵਰਟ
ਕਮਿਸ਼ਨਰੇਟ ਪੁਲਿਸ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਜਾਣ ਵਾਲੇ ਰਸਤਿਆਂ ਲਈ ਰੂਟ ਡਾਇਵਰਟ ਪਲਾਨ ਜਾਰੀ ਕੀਤਾ ਹੈ ਜੋ ਕਿ ਬੁੱਧਵਾਰ ਦੇਰ ਸ਼ਾਮ ਤੋਂ ਲਾਗੂ ਹੋ ਜਾਵੇਗਾ ਅਤੇ 15 ਅਗਸਤ ਨੂੰ ਦੁਪਹਿਰ 1 ਵਜੇ ਤੱਕ ਚੱਲੇਗਾ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਜਾਰੀ ਰੂਟ ਪਲਾਨ ਅਨੁਸਾਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਜਾਣ ਵਾਲੇ ਰਸਤਿਆਂ ਨੂੰ ਗੁਰੂ ਨਾਨਕ ਮਿਸ਼ਨ ਚੌਕ, ਮਸੰਦ ਚੌਕ ਅਤੇ ਏਪੀਜੇ ਕਾਲਜ ਮਹਾਂਵੀਰ ਮਾਰਗ ਤੋਂ ਮੋੜਿਆ ਜਾਵੇਗਾ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਨਾਲ-ਨਾਲ ਮੁੱਖ ਮਾਰਗ ਅਤੇ ਲਿੰਕ ਸੜਕਾਂ ਦੀ ਵਰਤੋਂ ਕਰਨ ਦੀ ਬਜਾਏ ਟਰੈਫਿਕ ਨੂੰ ਡਾਇਵਰਟ ਕੀਤੇ ਰਸਤਿਆਂ ਵੱਲ ਭੇਜਿਆ ਜਾਵੇਗਾ।
ਟਰੈਫਿਕ ਦੀ ਜਾਣਕਾਰੀ ਲਈ ਹੈਲਪਲਾਈਨ ਨੰਬਰ ਜਾਰੀ
ਰਾਜ ਪੱਧਰੀ ਸਮਾਗਮ ਦੌਰਾਨ ਦੋਪਹੀਆ ਵਾਹਨਾਂ ਦੀ ਪਾਰਕਿੰਗ ਚੁਨਮੁਨ ਚੌਕ ਤੋਂ ਜਵਾਹਰ ਨਗਰ ਮਾਰਕੀਟ ਤੱਕ ਸੜਕ ਦੇ ਨੇੜੇ ਹੋਵੇਗੀ ਅਤੇ ਚਾਰ ਪਹੀਆ ਵਾਹਨਾਂ ਦੀ ਪਾਰਕਿੰਗ ਮਸੰਦ ਚੌਕ ਤੋਂ ਰੈੱਡ ਕਰਾਸ ਭਵਨ ਰੋਡ ਮਾਰਕੀਟ ਤੱਕ ਸੜਕ ਦੇ ਨੇੜੇ ਹੋਵੇਗੀ। ਕਿਸੇ ਵੀ ਟ੍ਰੈਫਿਕ ਸੰਬੰਧੀ ਜਾਣਕਾਰੀ ਅਤੇ ਸਹਾਇਤਾ ਲਈ, ਤੁਸੀਂ ਹੈਲਪਲਾਈਨ ਨੰਬਰ 181-2227296 ‘ਤੇ ਸੰਪਰਕ ਕਰ ਸਕਦੇ ਹੋ।