ਭੱਜੀ ਨੇ ਇਸ ਪੋਸਟ ਦਾ ਕਰਾਰਾ ਜਵਾਬ ਦਿੱਤਾ ਹੈ।
ਚੈਂਪੀਅਨਸ ਟਰਾਫੀ 2025 ਦੀ ਮੇਜ਼ਬਾਨੀ ਪਾਕਿਸਤਾਨ ਨੂੰ ਸੌਂਪ ਦਿੱਤੀ ਗਈ ਹੈ। ਭਾਰਤੀ ਟੀਮ ਟੂਰਨਾਮੈਂਟ ਲਈ ਪਾਕਿਸਤਾਨ ਨਹੀਂ ਜਾਵੇਗੀ। ਸੁਰੱਖਿਆ ਕਾਰਨਾਂ ਕਰ ਕੇ ਭਾਰਤ ਸਰਕਾਰ ਨੇ ਅਜੇ ਤੱਕ ਭਾਰਤੀ ਕ੍ਰਿਕਟ ਟੀਮ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ।
ਅਜਿਹੇ ਵਿੱਚ ਬੀਸੀਸੀਆਈ ਨੇ ਆਈਸੀਸੀ ਤੋਂ ਟੂਰਨਾਮੈਂਟ ਨੂੰ ਹਾਈਬ੍ਰਿਡ ਮਾਡਲ ਵਿੱਚ ਆਯੋਜਿਤ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਪਾਕਿਸਤਾਨੀ ਨਾਗਰਿਕ ਸੋਸ਼ਲ ਮੀਡੀਆ ‘ਤੇ ਆਪਣਾ ਗੁੱਸਾ ਕੱਢ ਰਹੇ ਹਨ। ਪਾਕਿਸਤਾਨੀ ਨਾਗਰਿਕ ਫਰੀਦ ਖਾਨ ਦੀ ਹਰਭਜਨ ਸਿੰਘ ਨਾਲ ਸੋਸ਼ਲ ਮੀਡੀਆ ‘ਤੇ ਲੜਾਈ ਹੋ ਗਈ। ਫਿਰ ਕੀ, ਭੱਜੀ ਨੇ ਆਪਣੇ ਜਵਾਬ ਨਾਲ ਉਸ ਦੀ ਬੋਲਤੀ ਬੰਦ ਕਰ ਦਿੱਤੀ।
ਹਰਭਜਨ ਨੂੰ ਟ੍ਰੋਲ ਕਰਨ ਦੀ ਕੀਤੀ ਕੋਸ਼ਿਸ਼
ਫਰੀਦ ਖਾਨ ਨੇ ਹਰਭਜਨ ਸਿੰਘ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ 2 ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ‘ਚ ਸ਼ਾਹਿਦ ਅਫਰੀਦੀ ਅਤੇ ਹਰਭਜਨ ਸਿੰਘ ਨਜ਼ਰ ਆ ਰਹੇ ਹਨ।
ਤਸਵੀਰ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਇਕ ਮੈਚ ਦੌਰਾਨ ਸ਼ਾਹਿਦ ਅਫਰੀਦੀ ਨੇ ਹਰਭਜਨ ਸਿੰਘ ਦੀਆਂ 4 ਗੇਂਦਾਂ ‘ਤੇ 4 ਛੱਕੇ ਜੜੇ ਸਨ।
ਇਨ੍ਹਾਂ ਤਸਵੀਰਾਂ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਹਾਇ ਹਰਭਜਨ ਸਿੰਘ, ਇਹੀ ਕਾਰਨ ਹੈ ਕਿ ਤੁਹਾਨੂੰ ਪਾਕਿਸਤਾਨ ‘ਚ ਸੁਰੱਖਿਆ ਸੰਬੰਧੀ ਸਮੱਸਿਆਵਾਂ ਹਨ, ਹੈ ਨਾ?’
ਭੱਜੀ ਨੇ ਦਿੱਤਾ ਮੂੰਹ ਤੋੜ ਜਵਾਬ
ਭੱਜੀ ਨੇ ਇਸ ਪੋਸਟ ਦਾ ਕਰਾਰਾ ਜਵਾਬ ਦਿੱਤਾ ਹੈ। ਜਵਾਬ ਵਿੱਚ, ਸਾਬਕਾ ਭਾਰਤੀ ਕ੍ਰਿਕਟਰ ਨੇ ਫਰੀਦ ਖਾਨ ਨੂੰ 2009 ਦਾ ਉਹ ਕਾਲਾ ਦਿਨ ਯਾਦ ਦਿਵਾ ਦਿੱਤਾ, ਜਦੋਂ ਪਾਕਿਸਤਾਨ ਦੇ ਲਾਹੌਰ ਵਿੱਚ ਸ੍ਰੀਲੰਕਾ ਦੀ ਕ੍ਰਿਕਟ ਟੀਮ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਨੂੰ ਕ੍ਰਿਕਟ ਜਗਤ ‘ਚ ਕਾਲਾ ਦਿਨ ਕਿਹਾ ਗਿਆ। ਇਸ ਹਮਲੇ ਤੋਂ ਬਾਅਦ ਕਈ ਸਾਲਾਂ ਤੱਕ ਕਿਸੇ ਟੀਮ ਨੇ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ। ਭੱਜੀ ਨੇ ਹੇਰਾਲਡ ਸਨ ਮੈਗਜ਼ੀਨ ਦਾ ਇੱਕ ਪੰਨਾ ਸਾਂਝਾ ਕੀਤਾ, ਜਿਸ ’ਤੇ ‘ਕ੍ਰਿਕਟ ਦਾ ਸਭ ਤੋਂ ਕਾਲਾ ਦਿਨ’ ਹੈੱਡਲਾਈਨ ਸੀ।