ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਬੀਓਪੀ ਕਾਲੀਆ ਸਕੱਤਰਾ ਦੇੇ ਇਲਾਕੇ ਵਿਚ ਡ੍ਰੋਨ ਗਤੀਵਿਧੀ ਦਰਜ ਕੀਤੀ ਗਈ ਸੀ।
ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਸਮੇਤ ਇਲਾਕੇ ਵਿਚ ਤਲਾਸ਼ੀ ਅਭਿਆਨ ਚਲਾਇਆ ਗਿਆ ਤਾਂ ਪਿੰਡ ਸਕੱਤਰਾ ’ਚ ਕਿਸਾਨ ਨਿਸ਼ਾਨ ਸਿੰਘ ਪੁੱਤਰ ਬਿਰਸਾ ਸਿੰਘ ਦੇ ਖੇਤਾਂ ਵਿੱਚੋਂ ਡੀਜੇਆਈ ਮੈਵਿਸ 3 ਕਲਾਸਿਕ ਡ੍ਰੋਨ ਜੋ ਚੀਨ ਦਾ ਬਣਿਆ ਹੈ, ਬਰਾਮਦ ਹੋਇਆ।
ਤਰਨਤਾਰਨ ਜ਼ਿਲ੍ਹੇ ਦੀ ਸਰਹੱਦੀ ਚੌਕੀ ਕਾਲੀਆ ਸਕੱਤਰਾ ਦੇ ਅਧੀਨ ਆਉਂਦੇ ਪਿੰਡ ਸਕੱਤਰਾ ਦੇ ਖੇਤਾਂ ਵਿੱਚੋਂ ਬੀਐੱਸਐੱਫ ਅਤੇ ਪੁਲਿਸ ਨੇ ਸਾਂਝੇ ਤੌਰ ’ਤੇ ਪਾਕਿਸਤਾਨ ਵੱਲੋਂ ਆਇਆ ਡ੍ਰੋਨ ਬਰਾਮਦ ਕੀਤਾ ਹੈ। ਜਿਸ ਸਬੰਧੀ ਥਾਣਾ ਵਲਟੋਹਾ ਵਿਖੇ ਅਣਪਛਾਤੇ ਵਿਅਕਤੀ ਵਿਰੁੱਧ ਏਅਰ ਕਰਾਫਟ ਐਕਟ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਬੀਓਪੀ ਕਾਲੀਆ ਸਕੱਤਰਾ ਦੇੇ ਇਲਾਕੇ ਵਿਚ ਡ੍ਰੋਨ ਗਤੀਵਿਧੀ ਦਰਜ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਸਮੇਤ ਇਲਾਕੇ ਵਿਚ ਤਲਾਸ਼ੀ ਅਭਿਆਨ ਚਲਾਇਆ ਗਿਆ ਤਾਂ ਪਿੰਡ ਸਕੱਤਰਾ ’ਚ ਕਿਸਾਨ ਨਿਸ਼ਾਨ ਸਿੰਘ ਪੁੱਤਰ ਬਿਰਸਾ ਸਿੰਘ ਦੇ ਖੇਤਾਂ ਵਿੱਚੋਂ ਡੀਜੇਆਈ ਮੈਵਿਸ 3 ਕਲਾਸਿਕ ਡ੍ਰੋਨ ਜੋ ਚੀਨ ਦਾ ਬਣਿਆ ਹੈ, ਬਰਾਮਦ ਹੋਇਆ। ਹਾਲਾਂਕਿ ਕੋਈ ਹੋਰ ਇਤਰਾਜਯੋਗ ਵਸਤੂ ਜਵਾਨਾਂ ਦੇ ਹੱਥ ਨਹੀਂ ਲੱਗੀ। ਐੱਸਐੱਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਸਰਹੱਦੀ ਪਿੰਡ ਸਕੱਤਰਾ ਤੋਂ ਮਿਲੇ ਡ੍ਰੋਨ ਨੂੰ ਕਬਜੇ ਵਿਚ ਲੈ ਕੇ ਅਣਪਛਾਤੇ ਵਿਅਕਤੀ ਵਿਰੁੱਧ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਪਰਮਜੀਤ ਸਿੰਘ ਨੂੰ ਸੌਪੀ ਗਈ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਡ੍ਰੋਨ ਦੀ ਇਹ ਗਤੀਵਿਧੀ ਕਿਸਦੇ ਲੋਈ ਹੋਈ ਸੀ।