Tuesday, October 15, 2024
Google search engine
HomeCrimeLudhiana'ਚ ਔਰਤ ਨੂੰ ਮੰਜੇ ਨਾਲ ਬੰਨ੍ਹ ਕੇ ਘਰ 'ਚੋਂ ਲੁੱਟੇ 25 ਲੱਖ,...

Ludhiana’ਚ ਔਰਤ ਨੂੰ ਮੰਜੇ ਨਾਲ ਬੰਨ੍ਹ ਕੇ ਘਰ ‘ਚੋਂ ਲੁੱਟੇ 25 ਲੱਖ, ਨਕਾਬਪੋਸ਼ ਚਾਰ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਦਿਨ ਪਹਿਲੋਂ ਆਪਣੀ ਜ਼ਮੀਨ ਵੇਚੀ ਸੀ l 

ਲੁਧਿਆਣਾ ‘ਚ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਰਾਤ 11:30 ਵਜੇ ਦੇ ਕਰੀਬ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ ਚਾਰ ਨਕਾਬਪੋਸ਼ ਬਦਮਾਸ਼ ਔਰਤ ਨੂੰ ਮੰਜੇ ਨਾਲ ਬੰਨ ਕੇ ਘਰ ਚੋਂ 25 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੀ ਵਾਲੀ ਲੁੱਟ ਕੇ ਲੈ ਗਏ l

ਬਦਮਾਸ਼ਾਂ ਦੇ ਚਲੇ ਜਾਣ ਤੋਂ ਬਾਅਦ ਔਰਤ ਨੇ ਹੱਥ ਵਿੱਚ ਪਾਏ ਕੜੇ ਨਾਲ ਖੁਦ ਨੂੰ ਖੋਲਿਆ ਅਤੇ ਰੌਲਾ ਪਾ ਦਿੱਤਾ l ਮੌਕੇ ਤੇ ਪਹੁੰਚੀ ਪੁਲਿਸ ਨੇ ਰਾਮਗੜ੍ਹ ਸਾਹਨੇਵਾਲ ਰੋਡ ਦੀ ਰਹਿਣ ਵਾਲੀ ਕਰਮਜੀਤ ਕੌਰ ਦੀ ਸ਼ਿਕਾਇਤ ਤੇ ਚਾਰ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਕਰਮਜੀਤ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਟਰੱਕ ਡਰਾਈਵਰ ਹੈ l ਦੇਰ ਰਾਤ ਉਹ ਗੇੜਾ ਲਗਾਉਣ ਗਿਆ ਹੋਇਆ ਸੀ l ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਵੀ ਘਰ ਵਿੱਚ ਮੌਜੂਦ ਨਹੀਂ ਸੀ l

ਇਸੇ ਦੌਰਾਨ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ ਬਦਮਾਸ਼ਾਂ ਨੇ ਕਰਮਜੀਤ ਕੌਰ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ l ਕਰਮਜੀਤ ਕੌਰ ਦੇ ਮੁਤਾਬਕ ਮੁਲਜ਼ਮਾਂ ਚੋਂ ਇੱਕ ਦੇ ਹੱਥ ਵਿੱਚ ਤਲਵਾਰ ਸੀ l ਮਾਰਕੁਟ ਕਰਦੇ ਹੋਏ ਬਦਮਾਸ਼ਾਂ ਨੇ ਔਰਤ ਨੂੰ ਮੰਜੇ ਨਾਲ ਬੰਨ੍ਹ ਦਿੱਤਾ l

ਲੁਟੇਰਿਆਂ ਨੇ ਕਰਮਜੀਤ ਕੋਲੋਂ ਨੇ ਘਰ ਵਿੱਚ ਪਈ ਨਕਦੀ ਵੱਲੋਂ ਪੁੱਛਿਆ ਅਤੇ ਘਰ ਵਿੱਚ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀl ਮੁਲਜਮ ਘਰ ਚੋਂ 25 ਲੱਖ ਰੁਪਏ ਦੀ ਰਕਮ ਅਤੇ ਸੋਨੇ ਦੀ ਵਾਲੀ ਲੁੱਟ ਕੇ ਫਰਾਰ ਹੋ ਗਏl ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਦਿਨ ਪਹਿਲੋਂ ਆਪਣੀ ਜ਼ਮੀਨ ਵੇਚੀ ਸੀ l

ਵੇਚੀ ਗਈ ਜਮੀਨ ਦੀ ਰਕਮ ਉਨ੍ਹਾਂ ਦੇ ਘਰ ਵਿੱਚ ਹੀ ਪਈ ਹੋਈ ਸੀ l ਕੁਲਦੀਪ ਸਿੰਘ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਕਿਸੇ ਜਾਣਕਾਰ ਵਿਅਕਤੀ ਨਹੀਂ ਦਿੱਤਾ ਹੈ l

ਫਿਲਹਾਲ ਪੁਲਿਸ ਨੇ ਕਰਮਜੀਤ ਕੌਰ ਦੀ ਸ਼ਿਕਾਇਤ ਤੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ l ਥਾਣਾ ਸਾਹਨੇਵਾਲ ਦੀ ਪੁਲਿਸ ਇਸ ਮਾਮਲੇ ਵਿੱਚ ਇਲਾਕੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ l

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments