ਪੁਲਿਸ ਅਨੁਸਾਰ ਤੜਕੇ 3 ਵਜੇ ਇੱਕ ਮਾਲ ਗੱਡੀ ਬਠਿੰਡਾ-ਦਿੱਲੀ ਰੇਲਵੇ ਟਰੈਕ ਤੋਂ ਲੰਘ ਰਹੀ ਸੀ।
ਪੰਜਾਬ ਦੇ ਬਠਿੰਡਾ ‘ਚ ਵੱਡਾ ਰੇਲ ਹਾਦਸਾ ਟਲ ਗਿਆ। ਇੱਥੇ ਦਿੱਲੀ-ਬਠਿੰਡਾ ਰੇਲਵੇ ਟਰੈਕ ‘ਤੇ ਲੋਹੇ ਦੀਆਂ ਰਾਡਾਂ ਬਰਾਮਦ ਹੋਈਆਂ ਹਨ।
ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਨੇ ਜਾਣਬੁੱਝ ਕੇ ਕਿਸੇ ਸਾਜ਼ਿਸ਼ ਦੇ ਤਹਿਤ ਰੇਲਵੇ ਟ੍ਰੈਕ ‘ਤੇ ਰੋਡਾਂ ਲਗਾਈਆਂ ਹਨ ਜਾਂ ਇਸ ਘਟਨਾ ਪਿੱਛੇ ਕੋਈ ਹੋਰ ਕਾਰਨ ਹੈ। ਇਸ ਸਬੰਧੀ ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਅਨੁਸਾਰ ਤੜਕੇ 3 ਵਜੇ ਇੱਕ ਮਾਲ ਗੱਡੀ ਬਠਿੰਡਾ-ਦਿੱਲੀ ਰੇਲਵੇ ਟਰੈਕ ਤੋਂ ਲੰਘ ਰਹੀ ਸੀ। ਪਰ ਪਟੜੀ ਦੇ ਵਿਚਕਾਰ ਰੱਖੀਆਂ ਲੋਹੇ ਦੀਆਂ ਰਾਡਾਂ ਕਾਰਨ ਰੇਲਗੱਡੀ ਨੂੰ ਕੋਈ ਸਿਗਨਲ ਨਹੀਂ ਮਿਲਿਆ। ਜਾਂਚ ਕਰਨ ‘ਤੇ ਟਰੈਕ ‘ਤੇ ਲੋਹੇ ਦੀਆਂ 9 ਰਾਡਾਂ ਮਿਲੀਆਂ। ਇਸ ਪੂਰੀ ਘਟਨਾ ‘ਚ ਟਰੇਨ ਕੁਝ ਘੰਟੇ ਦੀ ਦੇਰੀ ਨਾਲ ਅੱਗੇ ਵਧ ਸਕੀ। ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਾਜ਼ਿਸ਼ ਦਾ ਖ਼ਦਸ਼ਾ
ਮੱਧ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਵਿੱਚ ਵੀ ਰੇਲ ਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਮਹਾਰਾਸ਼ਟਰ, ਯੂਪੀ, ਰਾਜਸਥਾਨ ਅਤੇ ਗੁਜਰਾਤ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਅਜਿਹਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਵਿੱਚ ਕੋਈ ਵੱਡੀ ਸਾਜ਼ਿਸ਼ ਨਜ਼ਰ ਆ ਰਹੀ ਹੈ।
ਘਟਨਾ ਮਹਾਰਾਸ਼ਟਰ ਦੇ ਨਾਲ ਲੱਗਦੇ ਬੁਰਹਾਨਪੁਰ ਜ਼ਿਲ੍ਹੇ ਤੋਂ ਵੀ ਸਾਹਮਣੇ ਆਈ ਸੀ। ਜਿੱਥੇ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਸਾਜਿਸ਼ ਸਾਹਮਣੇ ਆਈ। ਮਾਮਲਾ ਸਾਹਮਣੇ ਆਉਂਦੇ ਹੀ ਉੱਚ ਜਾਂਚ ਏਜੰਸੀਆਂ ਵੀ ਹਰਕਤ ਵਿੱਚ ਆ ਗਈਆਂ। ਮਾਮਲਾ ਬੁਰਹਾਨਪੁਰ-ਭੁਸਾਵਲ ਰੇਲਵੇ ਰੂਟ ਦਾ ਦੱਸਿਆ ਜਾ ਰਿਹਾ ਹੈ।
ਇਸੇ ਤਰ੍ਹਾਂ 8 ਸਤੰਬਰ ਦੀ ਰਾਤ ਨੂੰ ਰਾਜਸਥਾਨ ਦੇ ਅਜਮੇਰ ਵਿੱਚ ਰੇਲਵੇ ਟਰੈਕ ਤੇ ਇੱਕ-ਇੱਕ ਕੁਇੰਟਲ ਵਜ਼ਨ ਦੇ ਦੋ ਸੀਮਿੰਟ ਦੇ ਬਲਾਕ ਇੱਕ ਕਿਲੋਮੀਟਰ ਦੀ ਦੂਰੀ ਤੇ ਰੱਖੇ ਗਏ ਸਨ। ਇਸ ਦੌਰਾਨ ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਡੀਐਫਸੀਸੀਆਈਐਲ) ਦੇ ਦੋ ਅਧਿਕਾਰੀਆਂ ਨੇ ਪੁਲੀਸ ਮੁਲਾਜ਼ਮਾਂ ਦੀ ਮਦਦ ਨਾਲ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।