ਸੰਦੀਪ ਰੈੱਡੀ ਵਾਂਗਾ ਨੇ ਫਿਲਮ ਐਨੀਮਲ ਲਈ ਸੰਪਾਦਨ ਲਈ ਆਈਫਾ ਰੌਕਸ 2024 ਐਵਾਰਡ ਜਿੱਤਿਆ।
ਐਤਵਾਰ ਨੂੰ IIFA ਰਾਕਸ 2024 ਨੇ ਸੰਗੀਤ ਅਤੇ ਸਿਤਾਰਿਆਂ ਨਾਲ ਸਜੀ ਨਾ ਭੁੱਲਣ ਯੋਗ ਸ਼ਾਮ ਪੇਸ਼ ਕੀਤੀ। ਪਰ ਇਸ ਰਾਤ ਨੂੰ ਖਾਸ ਬਣਾਉਣ ਵਾਲੀ ਗੱਲ ਸੀ ਇੰਡਸਟਰੀ ਦੀਆਂ ਕੁਝ ਸਭ ਤੋਂ ਵੱਡੀਆਂ ਸ਼ਖ਼ਸੀਅਤਾਂ ਦਾ ਜਸ਼ਨ। ਇਸ ਵਿਚ ਸਭ ਤੋਂ ਅੱਗੇ ਪੰਜਾਬੀ ਸਨਸਨੀ ਕਰਨ ਔਜਲਾ ਰਹੇ ਜੋ ਆਪਣੇ ਚਾਰਟ-ਟਾਪਿੰਗ ਹਿਟਸ ਲਈ ਜਾਣੇ ਜਾਂਦੇ ਹਨ ਜਿਨ੍ਹਾਂ ਨੇ ਇੰਟਰਨੈਸ਼ਨਲ ਆਫ ਦਿ ਈਅਰ ਐਵਾਰਡ ਜਿੱਤਿਆ।
ਕਈ ਜੇਤੂਆਂ ‘ਚੋਂ ਸੰਦੀਪ ਰੈੱਡੀ ਵਾਂਗਾ ਨੇ ਫਿਲਮ ਐਨੀਮਲ ਲਈ ਸੰਪਾਦਨ ਲਈ ਆਈਫਾ ਰੌਕਸ 2024 ਐਵਾਰਡ ਜਿੱਤਿਆ। ਵਾਂਗਾ ਦੇ ਕੰਮ ਨੇ ਦਰਸ਼ਕਾਂ ਨੂੰ ਬੰਨ੍ਹੀ ਰੱਖਿਆ, ਜਿਸ ਨਾਲ ਐਨੀਮਲ ਇਸ ਸਾਲ ਦੀਆਂ ਸਭ ਤੋਂ ਵੱਧ ਚਰਚਿਤ ਫਿਲਮਾਂ ‘ਚੋਂ ਇਕ ਬਣ ਗਈ। ਬੌਸਕੋ-ਸੀਜ਼ਰ ਨੇ ਫਿਲਮ ਪਠਾਨ ‘ਚ ਕੋਰੀਓਗ੍ਰਾਫੀ ਲਈ ਪੁਰਸਕਾਰ ਜਿੱਤਿਆ।
ਹੇਠਾਂ IIFA 2024 ਤਕਨੀਕੀ ਸ਼੍ਰੇਣੀਆਂ ‘ਚ ਜੇਤੂਆਂ ਦੀ ਪੂਰੀ ਸੂਚੀ ਦਿੱਤੀ ਗਈ ਹੈ :
1. ਸਿਨੇਮੈਟੋਗ੍ਰਾਫੀ: ਜੀ. ਕੇ. ਵਿਸ਼ਨੂੰ, ਜਵਾਨ
2. ਸਕ੍ਰਿਪਟ : ਵਿਧੂ ਵਿਨੋਦ ਚੋਪੜਾ, ਜਸਕੁੰਵਰ ਕੋਹਲੀ, ਅਨੁਰਾਗ ਪਾਠਕ, ਆਯੂਸ਼ ਸਕਸੈਨਾ, ਵਿਕਾਸ ਦਿਵਯਕੀਰਤੀ, 12ਵੀਂ ਫੇਲ੍ਹ
3. ਸੰਵਾਦ: ਇਸ਼ਿਤਾ ਮੋਇਤਰਾ, ਰੌਕੀ ਤੇ ਰਾਣੀ ਦੀ ਪ੍ਰੇਮ ਕਹਾਣੀ
4. ਸੰਪਾਦਨ: ਸੰਦੀਪ ਰੈਡੀ ਵਾਂਗਾ, ਐਨੀਮਲ
5. ਕੋਰੀਓਗ੍ਰਾਫੀ: ਬੋਸਕੋ – ਸੀਜ਼ਰ, ਪਠਾਨ
6. ਸਾਊਂਡ ਡਿਜ਼ਾਈਨ: ਸਚਿਨ ਸੁਧਾਕਰਨ, ਹਰੀਹਰਨ ਐਮ, ਐਨੀਮਲ