ਪਟਿਆਲਾ ‘ਚ ਕਿਸਾਨ ਹਿਤੈਸ਼ੀ ਬਣ ਕੇ ਬੋਲੇੇ ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਪੰਜਾਬ ਦਾ ਕਿਸਾਨ ਹਰ ਪਲ ਦੇਸ਼ ਦੀ ਮਿਹਨਤ ਕਰਦਾ ਹੈ। ਮੋਦੀ ਨੇ ਪਿਛਲੇ ਸਾਲਾਂ ਵਿਚ ਕਿਸਾਨਾਂ ਲਈ ਕੁਝ ਨਹੀਂ ਕੀਤਾ, ਸਿਰਫ ਅਰਬਪਤੀਆਂ ਨੂੰ ਖੁਸ਼ ਕੀਤਾ। ਕਿਸਾਨਾਂ ਨੂੰ ਤਿੰਨ ਕਾਲੇ ਕਾਨੂੰਨ ਦਿੱਤੇ, ਹੱਕ ਲਈ ਸੜਕਾਂ ’ਤੇ ਆਏ ਕਿਸਾਨਾਂ ਨੂੰ ਮਾਰਿਆ ਗਿਆ। ਕਿਸਾਨਾਂ ਦਾ ਕਰਜ਼ਾ ਯੂਪੀਏ ਨੇ ਖਤਮ ਕੀਤਾ ਸੀ ਤੇ ਹੁਣ ਵੀ ਪਹਿਲਾਂ ਕੰਮ ਵੀ ਕਿਸਾਨ ਕਰਜ਼ਾ ਮਾਫੀ ਹੋਵੇਗਾ। ਅਸੀਂ ਚਾਹੁੰਦੇ ਹਾਂ ਕਿ ਜਦੋਂ ਵੀ ਕਿਸਾਨਾਂ ਨੂੰ ਲੋੜ ਹੋਵੇ, ਉਦੋਂ ਕਰਜ਼ਾ ਮਾਫ ਹੋਵੇ। ਇਸ ਲਈ ਇਕ ਸੰਸਥਾ ਬਣਾਈ ਜਾਵੇਗੀ, ਜਿਸਦਾ ਕੰਮ ਕਿਸਾਨਾਂ ਕਰਜ਼ਾ ਮਾਫੀ ਦੀ ਸਿਫਾਰਸ਼ ਕਰਨਾ ਹੋਵੇਗਾ। ਹਰ ਉਤਪਾਦਨ ਲਈ ਪੂਰਾ ਮੁੱਲ ਮਿਲਦਾ ਹੈ ਪਰ ਕਿਸਾਨਾਂ ਦੀ ਫਸਲ, ਫਲ ਤੇ ਸਬਜ਼ੀਆਂ ਦਾ ਪੂਰਾ ਮੁੱਲ ਦਿੱਤਾ ਜਾਵੇਗਾ।
ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਚਾਹੁੰਦੀ ਹੈ ਤਾਂ ਰਾਜਿਆਂ ਦੇ ਸਮੇਂ ਵਿਚ ਜੋ ਹੁੰਦਾ ਸੀ ਓਹ ਫਿਰ ਹੋਵੇ, ਇਕ ਵਿਅਕਤੀ ਦੇਸ਼ ਨੂੰ ਚਲਾਵੇ, ਇਕ ਧਰਮ ਹੋਵੇ, ਇਕ ਭਾਸ਼ਾ ਹੋਵੇ। ਪਰ ਦੇਸ਼ ਸਾਰਿਆਂ ਦਾ ਸਾਂਝਾ ਦੇਸ਼ ਹੈ, ਇਸ ਲਈ ਸੰਵਿਧਾਨ ਦੀ ਰਾਖੀ ਲਾਜਮੀ ਹੈ। ਜੋ ਹਿਦੂਸਤਾਨ ਦੇ ਗਰੀਬ ਲੋਕਾਂ ਨੂੰ ਮਿਲਿਆ ਉਹ ਇਸੇ ਸੰਵਿਧਾਨ ਕਰਕੇ ਮਿਲਿਆ। ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਸਮਝ ਲੈਣ ਕਿ ਹਿੰਦੂਸਤਾਨ ਦੇ ਸੰਵਿਧਾਨ ਨੂੰ ਕੋਈ ਸ਼ਕਤੀ ਖਤਮ ਨਹੀਂ ਕਰ ਸਕਦੀ ਹੈ। ਉਨਾਂ ਕਿਹਾ ਕਿ ਅਸੀਂ ਸਾਰੇ ਇਕ ਜੁੱਟ ਕੇ ਮੋਦੀ ਦੇ ਖਿਲਾਫ ਖੜੇ ਹਾਂ ਤੇ ਸੰਵਿਧਾਨ ਬਦਲਣ ਨਹੀਂ ਦਿੱਤਾ ਜਾਵੇਗਾ।
ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਕੜੀ ਤਹਿਤ ਪਹਿਲਾਂ ਲੋਕਾਂ ਦੀਆਂ ਜੇਬਾਂ ਵਿਚ ਪੈਸਾ ਪਾਇਆ ਜਾਵੇਗਾ, ਉਤਪਾਦਨ ਦੀ ਵਿਕਰੀ ਹੋਵੇਗੀ ਤੇ ਫੈਕਟਰੀ ਚੱਲਣਗੀਆਂ, ਇਸ ਤਰ੍ਹਾਂ ਅਰਥ ਵਿਵਸਥਾ ਸ਼ੁਰੂ ਕੀਤੀ ਜਾਵੇਗੀ। ਸਰਕਾਰ ਸਿਰਫ ਮਜਦੂਰਾਂ ਤੇ ਗਰੀਬਾਂ ਲਈ ਹੋਣੀ ਚਾਹੀਦੀ ਹੈ ਤੇ ਇੰਡੀ ਗੱਠਜੋੜ ਲੋੜਵੰਦਾਂ ਦੀ ਸਰਕਾਰ ਬਣੇਗੀ।