ਅਨੁਸ਼ਕਾ ਸ਼ਰਮ ਨੇ ਆਊਟਸੀਡਰ ਹੋ ਕੇ ਇੰਡਸਟਰੀ ‘ਚ ਆਪਣੀ ਪਛਾਣ ਬਣਾਈ ਹੈ।
ਅੱਜ ਭਾਰਤੀ ਫਿਲਮ ਇੰਡਸਟਰੀ ਦੀ ਬਿਹਤਰੀਨ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਜਨਮ ਦਿਨ ਹੈ। ਲੱਖਾਂ ਦਿਲਾਂ ‘ਤੇ ਰਾਜ ਕਰਨ ਵਾਲੀ ਅਨੁਸ਼ਕਾ ਨੇ 2008 ‘ਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਨੁਸ਼ਕਾ ਸ਼ਰਮਾ ਨੇ ਆਊਟਸੀਡਰ ਹੋ ਕੇ ਇੰਡਸਟਰੀ ‘ਚ ਆਪਣੀ ਪਛਾਣ ਬਣਾਈ ਹੈ। ਉਹ ਆਪਣੇ ਹੁਨਰ ਦੇ ਬਲਬੂਤੇ ਅੱਗੇ ਵੱਧਦੀ ਗਈ ਪਰ ਅਦਾਕਾਰਾ ਨੂੰ ਫਿਲਮ ਇੰਡਸਟਰੀ ‘ਚ ਲਿਆਉਣ ਪਿੱਛੇ ਉਸ ਦੀ ਸਖ਼ਤ ਮਿਹਨਤ ਨਹੀਂ ਹੈ। ਅਨੁਸ਼ਕਾ ਇਕ ਕਛੂਕੁੰਮੇ ਦੀ ਵਜ੍ਹਾ ਨਾਲ ਹੀਰੋਇਨ ਬਣੀ ਹੈ। ਇਸ ਗੱਲ ਦਾ ਖੁਲਾਸਾ ਉਸ ਨੇ ਖ਼ੁਦ ਕਪਿਲ ਸ਼ਰਮਾ ਦੇ ਸ਼ੋਅ ‘ਚ ਕੀਤਾ ਸੀ। ਅਨੁਸ਼ਕਾ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਯਸ਼ਰਾਜ ਪ੍ਰੋਡਕਸ਼ਨ ਦੀ ਫਿਲਮ ‘ਰਬ ਨੇ ਬਨਾ ਦੀ ਜੋੜੀ’ ਨਾਲ ਕੀਤੀ ਸੀ। ਉਸ ਦੀ ਪਹਿਲੀ ਫਿਲਮ ਸ਼ਾਹਰੁਖ ਖਾਨ ਨਾਲ ਸੀ। ਇਕ ਤਾਂ ਨੂੰ ਯਸ਼ਰਾਜ ਦੇ ਬੈਨਰ ਹੇਠ ਫਿਲਮ, ਫਿਰ ਹੀਰੋ ਵੀ ਸ਼ਾਹਰੁਖ ਖਾਨ, ਇਹ ਤਾਂ ਅਨੁਸ਼ਕਾ ਲਈ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਗਈ। ਅਨੁਸ਼ਕਾ ਨੇ ਕਪਿਲ ਦੇ ਸ਼ੋਅ ‘ਚ ਦੱਸਿਆ ਸੀ ਕਿ ਉਸ ਦੀ ਮਾਂ ਆਸ਼ਿਮਾ ਸ਼ਰਮਾ ਦੀ ਇੱਛਾ ਸੀ ਕਿ ਉਸ ਦੀ ਪਹਿਲੀ ਫਿਲਮ ਜਾਂ ਤਾਂ ਕਰਨ ਜੌਹਰ ਜਾਂ ਚੋਪੜਾ ਪ੍ਰੋਡਕਸ਼ਨ ਤੋਂ ਹੋਵੇ। ਇਸ ਲਈ ਅਨੁਸ਼ਕਾ ਦੀ ਮਾਂ ਫੇਂਗਸ਼ੂਈ ਕਛੂਕੁੰਮੇ ਨੂੰ ਚਿੱਟ ਪਾਉਂਦੀ ਹੁੰਦੀ ਸੀ। ਜਦੋਂ ਅਨੁਸ਼ਕਾ ਨੂੰ ਆਪਣੀ ਪਹਿਲੀ ਫਿਲਮ ਮਿਲੀ ਤਾਂ ਉਸ ਦੀ ਮਾਂ ਨੇ ਚਿੱਟ ਦਿਖਾਉਂਦਿਆਂ ਦੱਸਿਆ ਕਿ ਉਸ ਦੀ ਇੱਛਾ ਸੀ ਕਿ ਬੇਟੀ ਦੀ ਫਿਲਮ ਕਰਨ ਜੌਹਰ ਜਾਂ ਯਸ਼ਰਾਜ ਪ੍ਰੋਡਕਸ਼ਨ ਤੋਂ ਹੋਵੇ। ਅਨੁਸ਼ਕਾ ਨੇ ਕਿਹਾ ਕਿ ਉਸ ਦਾ ਅਦਾਕਾਰਾ ਬਣਨ ਦਾ ਕੋਈ ਇਰਾਦਾ ਨਹੀਂ ਸੀ। ਉਹ ਗੈਰ-ਫਿਲਮੀ ਪਿਛੋਕੜ ਤੋਂ ਆਉਂਦੀ ਹੈ। ਉਸ ਨੂੰ ਐਕਟਿੰਗ ਦੀ ਏਬੀਸੀਡੀ ਵੀ ਨਹੀਂ ਪਤਾ ਸੀ ਪਰ ਇਤਫ਼ਾਕ ਨਾਲ ਉਸ ਦੀ ਮਾਂ ਦੀ ਇੱਛਾ ਪੂਰੀ ਹੋ ਗਈ।