ਵੈਸੇ ਤਾਂ ਪੂਰੀ ਦੁਨੀਆ ਦੇ ਵਿੱਚ ਚੌਲਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਭਾਰਤ ਦੇ ਵਿੱਚ ਉੱਤਰੀ ਭਾਰਤ ਤੋਂ ਦੱਖਣ ਤੱਕ, ਚੌਲ ਇੱਕ ਅਜਿਹੀ ਚੀਜ਼ ਹੈ ਜੋ ਹਰ ਰੋਜ਼ ਖਾਧੀ ਜਾਂਦੀ ਹੈ। ਜੀ ਹਾਂ ਬਹੁਤ ਸਾਰੇ ਘਰਾਂ ਦੇ ਵਿੱਚ ਇੱਕ ਟਾਈਮ ਚੌਲ ਜ਼ਰੂਰ ਪਕਾਏ ਜਾਂਦੇ ਹਨ। ਕਈ ਲੋਕਾਂ ਨੂੰ ਤਾਂ ਚੌਲਾਂ ਦੇ ਸੇਵਨ ਬਿਨਾਂ ਆਪਣਾ ਭੋਜਨ ਅਧੂਰਾ ਹੀ ਜਾਪਦਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਤਾਜ਼ੇ ਚੌਲਾਂ ਯਾਨੀ ਗਰਮ ਚਾਵਲ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਠੰਡੇ ਚੌਲ ਸਿਹਤ ਲਈ ਚੰਗੇ ਹਨ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਦੋਵਾਂ ਵਿੱਚੋਂ ਕਿਹੜਾ ਬਿਹਤਰ ਹੈ? ਆਓ ਜਾਣਦੇ ਹਾਂ ਇਸ ਆਰਟੀਕਲ ਦੇ ਰਾਹੀਂ..
ਕੀ ਬਿਹਤਰ ਹੈ, ਤਾਜ਼ੇ ਚੌਲ ਜਾਂ ਠੰਡੇ ਚੌਲ?
ਮਾਹਿਰਾਂ ਅਨੁਸਾਰ ਤਾਜ਼ੇ ਚੌਲਾਂ ਨਾਲੋਂ ਠੰਡੇ ਚੌਲ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਅਜਿਹਾ ਇਸ ਲਈ ਕਿਉਂਕਿ ਠੰਡੇ ਚੌਲਾਂ ਵਿੱਚ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਸਾਡੀ ਅੰਤੜੀਆਂ ਦੀ ਸਿਹਤ ਲਈ ਚੰਗਾ ਹੈ। ਠੰਡੇ ਚੌਲ ਖਾਣ ਨਾਲ ਪੇਟ ਵਿਚਲੇ ਬੈਕਟੀਰੀਆ ਭੋਜਨ ਨੂੰ ਹਜ਼ਮ ਕਰਨ ਵਿਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਠੰਡੇ ਚੌਲ ਖਾਣ ਨਾਲ ਵੀ ਸਰੀਰ ਵਿਚ ਕੈਲੋਰੀ ਘੱਟ ਹੁੰਦੀ ਹੈ।
ਇੰਝ ਖਾਓ ਚੌਲ
ਜਦੋਂ ਵੀ ਤੁਸੀਂ ਇਸ ਨੂੰ ਖਾਓ ਤਾਂ ਗਰਮ ਚੌਲ ਖਾਣ ਦੀ ਬਜਾਏ ਇਸ ਨੂੰ ਠੰਡਾ ਕਰਕੇ ਖਾਓ। ਜਦੋਂ ਚੌਲ ਥੋੜ੍ਹਾ ਠੰਡਾ ਹੋ ਜਾਵੇ ਤਾਂ ਇਸ ਨੂੰ 5-8 ਘੰਟੇ ਲਈ ਫਰਿੱਜ਼ਰ ‘ਚ ਰੱਖ ਦਿਓ। ਇਸ ਨੂੰ ਇਸ ਤਰ੍ਹਾਂ ਖਾਣ ਨਾਲ ਇਸ ਦੇ ਪੋਸ਼ਕ ਤੱਤ ਵਧਦੇ ਹਨ।
ਪਾਚਨ ਲਈ ਚੰਗਾ ਹੈ
ਚੌਲਾਂ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੋ ਪਾਚਨ ਕਿਰਿਆ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ਵਿੱਚ ਚੰਗੇ ਬੈਕਟੀਰੀਆ ਹੁੰਦੇ ਹਨ। ਜੋ ਭੋਜਨ ਨੂੰ ਪਚਾਉਣ ‘ਚ ਮਦਦ ਕਰਦੇ ਹਨ। ਚੌਲਾਂ ‘ਚ ਸਟਾਰਚ ਦੀ ਮਾਤਰਾ ਹੋਣ ਕਾਰਨ ਪਾਚਨ ਦੀ ਸਮੱਸਿਆ ਨਹੀਂ ਹੁੰਦੀ। ਇਸ ਨਾਲ ਕਬਜ਼, ਐਸੀਡਿਟੀ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਸਰੀਰ ਵਿੱਚ ਊਰਜਾ ਬਣਾਈ ਰੱਖਦਾ ਹੈ
ਚੌਲਾਂ ਵਿੱਚ ਕਾਰਬੋਹਾਈਡ੍ਰੇਟ ਦੀ ਵੱਡੀ ਮਾਤਰਾ ਪਾਈ ਜਾਂਦੀ ਹੈ। ਜਿਸ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਚੌਲ ਪੱਚਣ ‘ਚ ਵੀ ਆਸਾਨ ਹੁੰਦੇ ਹਨ।
ਭਾਰੀਪਣ ਮਹਿਸੂਸ ਨਹੀਂ ਹੁੰਦਾ
ਠੰਡੇ ਚੌਲ ਭਾਰੀ ਨਹੀਂ ਹੁੰਦੇ ਜਿਸ ਕਾਰਨ ਇਸ ਨੂੰ ਖਾਣ ਤੋਂ ਬਾਅਦ ਪੇਟ ਵਿੱਚ ਭਾਰੀਪਣ ਮਹਿਸੂਸ ਨਹੀਂ ਹੁੰਦਾ ਹੈ। ਬਹੁਤ ਸਾਰੇ ਲੋਕ ਜਦੋਂ ਗਰਮਾ-ਗਰਮ ਚੌਲ ਖਾ ਲੈਂਦੇ ਹਨ ਤਾਂ ਥੋੜ੍ਹੀ ਦੇਰ ਵਿੱਚ ਪੇਟ ਫੁੱਲ ਜਾਂਦਾ ਹੈ। ਇਸ ਲਈ ਜਦੋਂ ਤੁਸੀਂ ਠੰਡ ਚੌਲ ਖਾਂਦੇ ਹੋ ਤਾਂ ਇਹ ਜਲਦੀ ਹਜ਼ਮ ਵੀ ਹੋ ਜਾਂਦੇ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।