Tuesday, October 15, 2024
Google search engine
HomeDeshHina Khan ਕੈਂਸਰ ਦੇ ਇਲਾਜ ਦੌਰਾਨ ਵੀ ਕਰ ਰਹੀ ਕੰਮ, ਨਵੀਂ ਵੀਡੀਓ...

Hina Khan ਕੈਂਸਰ ਦੇ ਇਲਾਜ ਦੌਰਾਨ ਵੀ ਕਰ ਰਹੀ ਕੰਮ, ਨਵੀਂ ਵੀਡੀਓ ‘ਚ ਬਿਨਾਂ ਵਾਲਾਂ ਦੇ ਨਜ਼ਰ ਆਈ ਅਦਾਕਾਰਾ

ਟੀਵੀ ਤੇ ਬਾਲੀਵੁੱਡ ਅਭਿਨੇਤਰੀ ਹਿਨਾ ਖ਼ਾਨ ਲਈ ਇਹ ਸਮਾਂ ਬਹੁਤ ਮੁਸ਼ਕਲ ਹੈl

ਟੀਵੀ ਤੇ ਬਾਲੀਵੁੱਡ ਅਭਿਨੇਤਰੀ ਹਿਨਾ ਖ਼ਾਨ ਲਈ ਇਹ ਸਮਾਂ ਬਹੁਤ ਮੁਸ਼ਕਲ ਹੈl ਅਦਾਕਾਰਾ ਪਿਛਲੇ ਕੁਝ ਸਮੇਂ ਤੋਂ ਛਾਤੀ ਦੇ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨਾਲ ਲੜ ਰਹੀ ਹੈl ਜੂਨ ਮਹੀਨੇ ਉਸ ਨੇ ਸ਼ੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਕੇ ਦੱਸਿਆ ਸੀ ਕਿ ਉਹ ਕੈਂਸਰ ਦੀ ਤੀਜੀ ਸਟੇਜ ‘ਤੇ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈl

ਇਸ ਖ਼ਬਰ ਤੋਂ ਬਾਅਦ ਹਿਨਾ ਖਾਨ ਦੇ ਫੈਨਜ਼ ਤੇ ਪਰਿਵਾਰ ਉਸ ਲਈ ਦੁਆਵਾ ਕਰ ਰਿਹੇ ਹਨl ਅਭਿਨੇਤਰੀ ਵੀ ਆਪਣੇ ਫੈਨਜ਼ ਨੂੰ ਲਗਾਤਾਰ ਅਪਡੇਟ ਦਿੰਦੀ ਨਜ਼ਰ ਆ ਰਹੀ ਹੈl ਹਿਨਾ ਲਗਾਤਾਰ ਸ਼ੋਸ਼ਲ ਮੀਡੀਆ ‘ਤੇ ਐਕਟਿਵ ਹੈ ਤੇ ਆਪਣੇ ਇਸ ਸਫਰ ਦਾ ਹਰ ਪਲ ਫੈਨਜ਼ ਨਾਲ ਸ਼ੇਅਰ ਕਰ ਰਹੀ ਹੈl

ਹਿਨਾ ਖਾਨ ਦੀ ਨਵੀਂ ਵੀਡੀਓ

ਇਸ ਦੌਰਾਨ ਉਸ ਨੂੰ ਦਰਦਨਾਕ ਕੀਮੋਥੈਰੇਪੀ ਸੈਸ਼ਨ ਨਾਲ ਗੁਜ਼ਰਨਾ ਪੈ ਰਿਹਾ ਹੈl ਇਸ ਜੰਗ ‘ਚ ਉਸ ਦੇ ਵਾਲ ਵੀ ਝੜ ਗਏ ਹਨl ਬੀਤੇ ਦਿਨ ਅਦਾਕਾਰਾ ਨੇ ਆਪਣੇ ਵਾਲਾਂ ਨੂੰ ਛੋਟਾ ਕਰਵਾ ਲਿਆ ਸੀ ਤੇ ਹੁਣ ਉਸ ਨੇ ਵਾਲਾਂ ਨੂੰ ਪੂਰੀ ਤਰ੍ਹਾਂ ਸ਼ੇਵ ਕਰ ਲਿਆ ਹੈl

ਮੰਗਲਵਾਰ ਨੂੰ ਉਸ ਨੇ ਆਪਣੀ ਨਵੀਂ ਵੀਡੀਓ ਸ਼ੇਅਰ ਕੀਤੀ ਹੈl ਜਿਸ ‘ਚ ਉਹ ਆਪਣੀ ਸਕਿਨ ਕੇਅਰ ਦੀ ਰੂਟੀਨ ਸ਼ੇਅਰ ਕਰਦੀ ਨਜ਼ਰ ਆ ਰਹੀ ਹੈl ਇਹ ਇੱਕ ਐਡ ਸ਼ੂਟ ਵੀਡੀਓ ਹੈl ਜਿਸ ‘ਚ ਹਿਨਾ ਨੇ ਵਾਈਟ ਕਲਰ ਦੀ ਟੀਸ਼ਰਟ ਤੇ ਬਲੈਕ ਕਲਰ ਦੀ ਸਿਰ ‘ਤੇ ਟੋਪੀ ਪਾਈ ਹੋਈ ਹੈl ਉਸ ਨੇ ਸਿਰ ਢੱਕਿਆ ਹੋਇਆ ਹੈl ਹਿਨਾ ਆਪਣੇ ਬਿਨਾਂ ਮੇਕਅਪ ਲੁੱਕ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈl

ਫੈਨਜ਼ ਤੇ ਦੋਸਤਾਂ ਨੇ ਕੀਤੇ ਕਮੈਂਟ

ਇਸ ਵੀਡੀਓ ‘ਚ ਹਿਨਾ ਨੂੰ ਦੇਖਦੇ ਹੋਏ ਉਨ੍ਹਾਂ ਦੇ ਫੈਨਜ਼ ਕੁਮੈਂਟ ਕਰ ਰਹੇ ਹਨl ਟੀਵੀ ਅਭਿਨੇਤਰੀ ਨਕੁਲ ਮਹਿਤਾ ਨੇ ਲਿਖਿਆ,” ਚੈਂਪੀਅਨ’l ਅਦਾਕਾਰਾ ਦ੍ਰਿਸ਼ਟੀ ਧਾਮੀ ਨੇ ਬਹਾਦਰੀ ਵਾਲਾ ਇਮੋਜ਼ੀ ਭੇਜਿਆ ਹੈl ਇਸ ਤੋਂ ਇਲਾਵਾ ਇੱਕ ਫੈਨਜ਼ ਨੇ ਲਿਖਿਆ – ‘ਉਹ ਵਾਲਾਂ ਨਾਲ ਤੇ ਬਿਨਾਂ ਵਾਲਾਂ ਨਾਲ ਵੀ ਬਹੁਤ ਖੂਬਸੂਰਤ ਲੱਗਦੀ ਹੈl’ ਇੱਕ ਹੋਰ ਯੂਜ਼ਰ ਨੇ ਲਿਖਿਆ – ਸਭ ਤੋਂ ਮਜ਼ਬੂਤ ਔਰਤl

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments