Vida V1 Plus ਦੋ 1.72 KWh ਬੈਟਰੀ ਪੈਕ ਦੇ ਨਾਲ ਆਉਂਦੀ ਹੈ, ਜਿਸ ਨੂੰ ਰਿਮੂਵ ਵੀ ਕੀਤਾ ਜਾ ਸਕਦਾ ਹੈ। ਇਸਦੀ ਅਸਲ ਵਰਲਡ ਰੇਂਜ 100 ਕਿਲੋਮੀਟਰ ਹੈ ਤੇ ਇਹ 80 ਕਿਲੋਮੀਟਰ ਪ੍ਰਤੀ ਘੰਟਾ ਦੀ ਹਾਈ ਸਪੀਡ ਨਾਲ ਦੌੜ ਸਕਦਾ ਹੈ। ਮੋਟਰ ਤੋਂ ਵੱਧ ਤੋਂ ਵੱਧ ਆਉਟਪੁੱਟ 6 KW ਹੈ ਤੇ ਟਾਰਕ ਆਉਟਪੁੱਟ 25 Nm ਹੈ। ਪੋਰਟੇਬਲ ਚਾਰਜਰ ਨੂੰ ਬੈਟਰੀ ਪੈਕ ਨੂੰ ਪੂਰੀ ਤਰ੍ਹਾਂ ਚਾਰਜ ਕਰਨ ਲਈ 5 ਘੰਟੇ 15 ਮਿੰਟ ਲੱਗਦੇ ਹਨ।
Vida Electric ਨੇ V1 Plus ਇਲੈਕਟ੍ਰਿਕ ਸਕੂਟਰ ਨੂੰ ਭਾਰਤੀ ਬਾਜ਼ਾਰ ‘ਚ ਦੁਬਾਰਾ ਪੇਸ਼ ਕਰਨ ਦਾ ਫੈਸਲਾ ਕੀਤਾ ਹੈ। Vida V1 Plus ਲੋਅਰ-ਸਪੈਕ ਇਲੈਕਟ੍ਰਿਕ ਸਕੂਟਰ ਹੈ, ਜਦੋਂਕਿ ਟਾਪ-ਸਪੈਕ ਮਾਡਲ V1 Pro ਹੈ। ਤੁਹਾਨੂੰ ਦੱਸ ਦੇਈਏ ਕਿ ਸਬਸਿਡੀ ਤੋਂ ਬਾਅਦ Vida V1 Plus ਦੀ ਕੀਮਤ 97,800 ਰੁਪਏ ਐਕਸ-ਸ਼ੋਅਰੂਮ ਹੋ ਜਾਵੇਗੀ।
Vida V1 Plus ਦੋ 1.72 kWh ਬੈਟਰੀ ਪੈਕ ਦੇ ਨਾਲ ਆਉਂਦੀ ਹੈ, ਜਿਸ ਨੂੰ ਰਿਮੂਵ ਵੀ ਕੀਤਾ ਜਾ ਸਕਦਾ ਹੈ। ਇਸਦੀ ਅਸਲ ਵਰਲਡ ਰੇਂਜ 100 ਕਿਲੋਮੀਟਰ ਹੈ ਤੇ ਇਹ 80 ਕਿਲੋਮੀਟਰ ਪ੍ਰਤੀ ਘੰਟਾ ਦੀ ਹਾਈ ਸਪੀਡ ਨਾਲ ਦੌੜ ਸਕਦਾ ਹੈ। ਮੋਟਰ ਤੋਂ ਵੱਧ ਤੋਂ ਵੱਧ ਆਉਟਪੁੱਟ 6 kW ਹੈ ਤੇ ਟਾਰਕ ਆਉਟਪੁੱਟ 25 Nm ਹੈ। ਪੋਰਟੇਬਲ ਚਾਰਜਰ ਨੂੰ ਬੈਟਰੀ ਪੈਕ ਨੂੰ ਪੂਰੀ ਤਰ੍ਹਾਂ ਚਾਰਜ ਕਰਨ ਲਈ 5 ਘੰਟੇ 15 ਮਿੰਟ ਲੱਗਦੇ ਹਨ।
Vida V1 Plus ਦੀ ਵਾਰੰਟੀ
ਵਿਡਾ ਇਲੈਕਟ੍ਰਿਕ ਆਪਣੇ ਇਸ ਈ-ਸਕੂਟਰ ‘ਤੇ 5 ਸਾਲ ਜਾਂ 50,000 ਕਿਲੋਮੀਟਰ ਦੀ ਵਾਰੰਟੀ ਦਿੰਦੀ ਹੈ ਜਦਕਿ ਬੈਟਰੀ ‘ਤੇ 3 ਸਾਲ ਤੇ 30,000 ਕਿਲੋਮੀਟਰ ਦੀ ਵਾਰੰਟੀ ਹੈ। Vida ਦਾ ਦਾਅਵਾ ਹੈ ਕਿ V1 Plus 3.4 ਸੈਕਿੰਡ ‘ਚ 0-40 kmph ਦੀ ਰਫਤਾਰ ਫੜ ਸਕਦਾ ਹੈ। ਆਫਰ ‘ਤੇ ਤਿੰਨ ਰਾਈਡਿੰਗ ਮੋਡ- ਈਕੋ, ਰਾਈਡ ਤੇ ਸਪੋਰਟ ਦਿੱਤੇ ਗਏ ਹਨ।
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ‘ਚ 7-ਇੰਚ ਦੀ TFT ਸਕਰੀਨ ਹੈ, ਜੋ ਕਿ ਇੰਸਟਰੂਮੈਂਟ ਕਲੱਸਟਰ ਦੇ ਤੌਰ ‘ਤੇ ਕੰਮ ਕਰਦੀ ਹੈ ਤੇ ਇਹ ਟੱਚਸਕ੍ਰੀਨ ਹੈ। ਇਸ ਵਿਚ ਇੰਟਰਨੈਟ ਕੁਨੈਕਟੀਵਿਟੀ ਹੈ ਜੋ ਟਰਨ ਬਾਇ ਟਰਨ ਨੈਵੀਗੇਸ਼ਨ, ਜੀਓਫੈਂਸ, ਟ੍ਰੈਕ ਮਾਈ ਬਾਈਕ, ਰਿਮੋਟ ਇਮੋਬਿਲਾਈਜੇਸ਼ਨ, ਵਾਹਨ ਡਾਇਗਨੌਸਟਿਕਸ ਵਰਗੇ ਫੀਚਰਜ਼ ਨੂੰ ਸਮਰੱਥ ਬਣਾਉਂਦੀ ਹੈ ਤੇ ਇਕ SOS ਅਲਰਟ ਵੀ ਹੈ।
ਇਸ ਤੋਂ ਇਲਾਵਾ ਇਹ ਸਕੂਟਰ ਐਂਟੀ-ਥੈਫਟ ਅਲਾਰਮ, ਫਾਲੋ-ਮੀ ਹੋਮ ਹੈੱਡਲੈਂਪ, ਕੀ-ਲੇਸ ਐਂਟਰੀ, ਇਲੈਕਟ੍ਰਾਨਿਕ ਸੀਟ ਤੇ ਹੈਂਡਲ ਲਾਕ, ਕਰੂਜ਼ ਕੰਟਰੋਲ, ਰਿਵਰਸ ਤੇ ਰੀਜੇਨ ਅਸਿਸਟ ਲਈ ਟੂ-ਵੇ ਥ੍ਰੋਟਲ ਤੇ ਬਲੂਟੁੱਥ ਸਪੋਰਟ ਦੇ ਨਾਲ ਇਨਕਮਿੰਗ ਕਾਲ ਅਲਰਟ ਵਰਗੇ ਫੀਚਰਜ਼ ਦੇ ਨਾਲ ਆਉਂਦਾ ਹੈ।