ਭਾਰਤੀ ਤੱਟ ਰੱਖਿਅਕ (ICG) ਦੇ ਇਸ ਐਡਵਾਂਸਡ ਲਾਈਟ ਹੈਲੀਕਾਪਟਰ (ALH) ਨੇ ਗੁਜਰਾਤ ਵਿੱਚ ਹਾਲ ਹੀ ਵਿੱਚ ਤੂਫਾਨੀ ਬਾਰਸ਼ ਦੌਰਾਨ 67 ਲੋਕਾਂ ਦੀ ਜਾਨ ਬਚਾਈ ਸੀ।
ਗੁਜਰਾਤ ਨੇੜੇ ਅਰਬ ਸਾਗਰ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਭਾਰਤੀ ਤੱਟ ਰੱਖਿਅਕ (ICG) ਦੇ ਇੱਕ ਹੈਲੀਕਾਪਟਰ ਨੂੰ ਪੋਰਬੰਦਰ ਤੱਟ ਤੋਂ ਦੂਰ ਅਰਬ ਸਾਗਰ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ, ਜਿਸ ਤੋਂ ਬਾਅਦ ਜਹਾਜ਼ ਕਰੈਸ਼ ਹੋ ਗਿਆ। ਜਹਾਜ਼ ਦਾ ਮਲਬਾ ਮਿਲ ਗਿਆ ਹੈ।
ਹੈਲੀਕਾਪਟਰ (helicopter) ‘ਚ ਚਾਲਕ ਦਲ ਦੇ 4 ਮੈਂਬਰ ਸਵਾਰ ਸਨ, ਜਿਨ੍ਹਾਂ ‘ਚੋਂ ਇਕ ਚਾਲਕ ਦਲ ਨੂੰ ਬਚਾ ਲਿਆ ਗਿਆ ਹੈ ਅਤੇ ਬਾਕੀ ਤਿੰਨ ਮੈਂਬਰਾਂ ਦੀ ਭਾਲ ਜਾਰੀ ਹੈ। ਇਸ ਦੇ ਦੋ ਪਾਇਲਟ ਵੀ ਲਾਪਤਾ ਹਨ।
ਭਾਰਤੀ ਤੱਟ ਰੱਖਿਅਕ (ICG) ਦੇ ਇਸ ਐਡਵਾਂਸਡ ਲਾਈਟ ਹੈਲੀਕਾਪਟਰ (ALH) ਨੇ ਗੁਜਰਾਤ ਵਿੱਚ ਹਾਲ ਹੀ ਵਿੱਚ ਤੂਫਾਨੀ ਬਾਰਸ਼ ਦੌਰਾਨ 67 ਲੋਕਾਂ ਦੀ ਜਾਨ ਬਚਾਈ ਸੀ।
ਹੈਲੀਕਾਪਟਰ ਕਰੈਸ਼ ਹੋਣ ਤੋਂ ਬਾਅਦ, ਗੰਭੀਰ ਰੂਪ ਵਿੱਚ ਜ਼ਖ਼ਮੀ ਚਾਲਕ ਦਲ ਨੂੰ ਡਾਕਟਰੀ ਲਈ ਪੋਰਬੰਦਰ ਤੋਂ ਲਗਪਗ 45 ਕਿਲੋਮੀਟਰ ਦੂਰ ਸਮੁੰਦਰ ਵਿੱਚ ਭਾਰਤੀ ਫਲੈਗ ਮੋਟਰ ਟੈਂਕਰ ਹਰੀ ਲੀਲਾ ‘ਤੇ ਉਤਾਰਿਆ ਗਿਆ।