HDFC ਬੈਂਕ 25 ਜੂਨ, 2024 ਤੋਂ ਬਾਅਦ 100 ਰੁਪਏ ਤੋਂ ਘੱਟ ਦੇ UPI ਲੈਣ-ਦੇਣ ‘ਤੇ ਗਾਹਕਾਂ ਨੂੰ ਮੈਸੇਜ ਅਲਰਟ ਨਹੀਂ ਭੇਜੇਗਾ
ਦੇਸ਼ ਦਾ ਸਭ ਤੋਂ ਵੱਡਾ ਬੈਂਕ HDFC ਬੈਂਕ ਹੈ। ਬੈਂਕ ਹਰ ਛੋਟੇ ਟ੍ਰਾਂਜੈਕਸ਼ਨ ‘ਤੇ ਆਪਣੇ ਗਾਹਕਾਂ ਨੂੰ ਮੈਸੇਜ ਅਲਰਟ ਭੇਜਦਾ ਹੈ। ਪਰ ਹੁਣ ਬੈਂਕ ਨੇ SMS ਅਲਰਟ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਬੈਂਕ ਨੇ ਆਪਣੇ ਗਾਹਕਾਂ ਨੂੰ ਕਿਹਾ ਕਿ 25 ਜੂਨ, 2024 ਤੋਂ ਬਾਅਦ, ਗਾਹਕਾਂ ਨੂੰ 100 ਰੁਪਏ ਤੋਂ ਘੱਟ ਦੇ UPI ਲੈਣ-ਦੇਣ (UPI Transaction) ‘ਤੇ ਮੈਸੇਜ ਅਲਰਟ ਨਹੀਂ ਮਿਲੇਗਾ। ਇਸ ਦੇ ਨਾਲ ਹੀ 500 ਰੁਪਏ ਤੱਕ ਦੀ ਰਕਮ ਕ੍ਰੈਡਿਟ ਹੋਣ ‘ਤੇ ਵੀ ਮੈਸੇਜ ਅਲਰਟ ਨਹੀਂ ਭੇਜਿਆ ਜਾਵੇਗਾ।
ਬੈਂਕ ਨੇ ਗਾਹਕਾਂ ਨੂੰ ਕਿਹਾ ਕਿ ਭਾਵੇ ਹੀ ਐਸਐਮਐਸ ਅਲਰਟ ਨਹੀਂ ਆਵੇਗਾ। ਪਰ, ਗਾਹਕਾਂ ਨੂੰ ਹਰ ਲੈਣ-ਦੇਣ ‘ਤੇ ਈ-ਮੇਲ ਅਲਰਟ ਮਿਲੇਗਾ। ਇਹ ਸੁਨਿਸ਼ਚਿਤ ਕਰਨ ਲਈ ਕਿ ਸਾਰੇ ਗਾਹਕਾਂ ਨੂੰ ਈ-ਮੇਲ ਅਲਰਟ ਮਿਲਣਗੇ, ਬੈਂਕ ਨੇ ਉਨ੍ਹਾਂ ਨੂੰ ਆਪਣੀ ਈ-ਮੇਲ ਆਈਡੀ ਅਪਡੇਟ ਕਰਨ ਲਈ ਕਿਹਾ ਹੈ।
ਭਾਰਤ ਵਿੱਚ ਡਿਜੀਟਲ ਭੁਗਤਾਨ ਨਵੀਆਂ ਉਚਾਈਆਂ ‘ਤੇ ਪਹੁੰਚ ਰਿਹਾ ਹੈ ਕਿਉਂਕਿ ਇਸਦੇ ਨਾਗਰਿਕ ਇੰਟਰਨੈੱਟ ‘ਤੇ ਲੈਣ-ਦੇਣ ਦੇ ਉੱਭਰ ਰਹੇ ਤਰੀਕਿਆਂ ਨੂੰ ਅਪਣਾ ਰਹੇ ਹਨ। ਭਾਰਤ ਵਿੱਚ ਵੀ ਯੂਪੀਆਈ ਭੁਗਤਾਨ ਪ੍ਰਣਾਲੀ ਰਿਟੇਲ ਡਿਜੀਟਲ ਭੁਗਤਾਨਾਂ ਲਈ ਬਹੁਤ ਮਸ਼ਹੂਰ ਹੋ ਗਈ ਹੈ ਅਤੇ ਇਸਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਭਾਰਤ ਵਿੱਚ ਡਿਜੀਟਲ ਭੁਗਤਾਨ ਵਿੱਚ UPI ਦੀ ਹਿੱਸੇਦਾਰੀ 2023 ਵਿੱਚ 80 ਪ੍ਰਤੀਸ਼ਤ ਦੇ ਨੇੜੇ ਪਹੁੰਚਣ ਦੀ ਉਮੀਦ ਹੈ। ਸਾਲ 2022 ਦੇ ਅੰਕੜਿਆਂ ਦੇ ਅਨੁਸਾਰ ਅੱਜ ਦੁਨੀਆ ਦੇ ਲਗਪਗ 46 ਪ੍ਰਤੀਸ਼ਤ ਡਿਜੀਟਲ ਲੈਣ-ਦੇਣ ਭਾਰਤ ਵਿੱਚ ਹੁੰਦੇ ਹਨ।
ਅਸੀਂ ਛੋਟੇ ਲੈਣ-ਦੇਣ ਲਈ ਵੀ UPI ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਪਰ ਪਿਛਲੇ ਕੁਝ ਸਾਲਾਂ ਵਿੱਚ UPI ਰਾਹੀਂ ਹੋਣ ਵਾਲੇ ਲੈਣ-ਦੇਣ ਦੇ ਔਸਤ ਮੁੱਲ ਵਿੱਚ ਗਿਰਾਵਟ ਆਈ ਹੈ। UPI ਦਾ ਔਸਤ ਮੁੱਲ 2022 ਦੀ ਦੂਜੀ ਛਿਮਾਹੀ ਵਿੱਚ 1,648 ਰੁਪਏ ਸੀ, ਜੋ 2023 ਦੀ ਦੂਜੀ ਛਿਮਾਹੀ ਵਿੱਚ ਵੱਧ ਕੇ 1,515 ਰੁਪਏ ਹੋ ਗਿਆ ਹੈ। ਯੂਪੀਆਈ ਦੇ ਔਸਤ ਮੁੱਲ ਤੋਂ ਅਸੀਂ ਸਮਝ ਸਕਦੇ ਹਾਂ ਕਿ ਦੇਸ਼ ਵਿੱਚ ਯੂਪੀਆਈ ਰਾਹੀਂ ਜ਼ਿਆਦਾ ਛੋਟੇ ਲੈਣ-ਦੇਣ ਕੀਤੇ ਜਾ ਰਹੇ ਹਨ।