ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਚੋਣ ਨਤੀਜਿਆਂ ‘ਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦਾ ਹਰਿਆਣਾ ਚੋਣ ਨਤੀਜਿਆਂ ‘ਤੇ ਪਹਿਲਾ ਬਿਆਨ ਸਾਹਮਣੇ ਆਇਆ ਹੈ।
ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਚੋਣ ਨਤੀਜਿਆਂ ‘ਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi) ਦਾ ਹਰਿਆਣਾ ਚੋਣ ਨਤੀਜਿਆਂ (Haryana Election Result) ‘ਤੇ ਪਹਿਲਾ ਬਿਆਨ ਸਾਹਮਣੇ ਆਇਆ ਹੈ। ਰਾਹੁਲ ਨੇ ਕਿਹਾ ਕਿ ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸੂਬੇ ਵਿਚ INDIA ਦੀ ਜਿੱਤ ਸੰਵਿਧਾਨ ਤੇ ਜਮਹੂਰੀ ਸਵੈ-ਮਾਣ ਦੀ ਜਿੱਤ ਹੈ।
ਹਰਿਆਣਾ ਦੇ ਨਤੀਜਿਆਂ ਨੂੰ ਦੱਸਿਆ ਹੈਰਾਨਕੁਨ
ਹਰਿਆਣਾ ਦੀ ਹਾਰ ‘ਤੇ ਰਾਹੁਲ ਨੇ ਕਿਹਾ ਕਿ ਇਹ ਨਤੀਜੇ ਅਣਕਿਆਸੇ ਹਨ ਤੇ ਅਸੀਂ ਇਸ ਦਾ ਵਿਸ਼ਲੇਸ਼ਣ ਕਰ ਰਹੇ ਹਾਂ। ਉਹ ਕਈ ਵਿਧਾਨ ਸਭਾ ਹਲਕਿਆਂ ਤੋਂ ਆ ਰਹੀਆਂ ਸ਼ਿਕਾਇਤਾਂ ਬਾਰੇ ਚੋਣ ਕਮਿਸ਼ਨ ਨੂੰ ਸੂਚਿਤ ਕਰਨਗੇ। ਹਰਿਆਣੇ ਦੇ ਸਾਰੇ ਲੋਕਾਂ ਦਾ ਉਨ੍ਹਾਂ ਦੇ ਸਹਿਯੋਗ ਲਈ ਅਤੇ ਸਾਡੇ ਬੱਬਰ ਸ਼ੇਰ ਵਰਕਰਾਂ ਦਾ ਉਨ੍ਹਾਂ ਦੀ ਅਣਥੱਕ ਮਿਹਨਤ ਲਈ ਤਹਿ ਦਿਲੋਂ ਧੰਨਵਾਦ।
ਕਾਂਗਰਸ ਨੇ ਈਵੀਐੱਮ ‘ਤੇ ਚੁੱਕੇ ਸਵਾਲ
ਦੂਜੇ ਪਾਸੇ ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਚੋਣ ਨਤੀਜਿਆਂ ‘ਤੇ ਕਾਂਗਰਸ ਨੇਤਾ ਉਦਿਤ ਰਾਜ ਨੇ ਖੁਦ ਈਵੀਐਮ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਦਿਤ ਰਾਜ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜੇ ਧਾਰਾ 370 (Articale-370) ਅਤੇ ਰਾਮ ਮੰਦਰ ਦੋਵੇਂ ਮੁੱਦੇ ਫਲਾਪ ਹੋ ਗਏ ਹਨ ਤਾਂ ਉਨ੍ਹਾਂ ਨੂੰ ਵੋਟਾਂ ਕਿੱਥੋਂ ਮਿਲ ਰਹੀਆਂ ਹਨ? ਮਹਿੰਗਾਈ ਹੈ, ਬੇਰੁਜ਼ਗਾਰੀ ਹੈ, ਕਿਸਾਨ ਦੁਖੀ ਹਨ। ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਭਾਜਪਾ ਈਵੀਐਮ ਰਾਹੀਂ ਬੇਈਮਾਨੀ ਨਾਲ ਜਿੱਤ ਰਹੀ ਹੈ। ਈਵੀਐਮ (EVM) ਨਾਲ ਚੋਣਾਂ ਨਹੀਂ ਕਰਵਾਈਆਂ ਜਾਣੀਆਂ ਚਾਹੀਦੀਆਂ।