ਪੁਲਿਸ ਨੇ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕੀਤੀ ਅਤੇ ਲੜਕੀ ਨੂੰ ਬਰਾਮਦ ਕਰ ਕੇ ਮੈਡੀਕਲ ਕਰਵਾਇਆ।
ਵਧੀਕ ਸੈਸ਼ਨ ਜੱਜ ਗੁਰਦਾਸਪੁਰ ਬਲਜਿੰਦਰ ਸਿੱਧੂ ਦੀ ਅਦਾਲਤ ਨੇ ਇਕ ਨਾਬਾਲਿਕ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਮੁਜ਼ਲਮ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਸਨੂੰ ਉਮਰਕੈਦ ਤੇ ਇਕ ਲੱਖ ਰੁਪਏ ਜ਼ੁਰਮਾਨੇ ਦੀ ਸਖ਼ਤ ਸਜ਼ਾ ਸੁਣਾਈ ਹੈ।
ਦੋਸ਼ੀ ਸਾਜਨ ਮਸੀਹ ਪੁੱਤਰ ਸੇਵਾ ਮਸੀਹ ਵਾਸੀ ਪਿੰਡ ਪੰਨਵਾਂ ਕਲਾਨੌਰ ਦੇ ਖਿਲਾਫ ਪੁਲਿਸ ਥਾਣਾ ਕਲਾਨੌਰ ਵਿਖੇ 17 ਜੁਲਾਈ 2021 ਨੂੰ ਆਈਪੀਸੀ ਦੀ ਧਾਰੀ-376, 363, 366 ਅਤੇ ਪੋਕਸੋ ਐਕਟ ਦੀ ਧਾਰਾ-6 ਤਹਿਤ ਮਾਮਲਾ ਦਰਜ ਹੋਇਆ ਸੀ।
ਪੁਲਿਸ ਨੂੰ ਲਿਖਵਾਈ ਰਿਪੋਰਟ ਵਿੱਚ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਛੋਟੀ ਲੜਕੀ ਦੀ ਉਮਰ 17 ਸਾਲ 2 ਮਹੀਨੇ ਸੀ ਤੇ ਗਿਆਰਵੀਂ ਜਮਾਤ ‘ਚ ਪੜ੍ਹਦੀ ਹੈ। 15-16 ਜੁਲਾਈ 2021 ਦੀ ਦਰਮਿਆਨੀ ਰਾਤ ਉਸਦੇ ਬੱਚੇ ਸੋ ਗਏ ਅਤੇ ਜਦੋਂ ਸਵੇਰੇ ਉਠ ਕੇ ਦੇਖਿਆ ਤੇ ਛੋਟੀ ਲੜਕੀ ਮੌਜੂਦ ਨਹੀਂ ਸੀ। ਉਸਨੇ ਆਪਣੇ ਪੱਧਰ ਤੇ ਭਾਲ ਕੀਤੀ ਅਤੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਪਰ ਕੋਈ ਸੁਰਾਗ ਨਾ ਲੱਗਾ।
ਇਸੇ ਦੌਰਾਨ ਉਸਦੇ ਗੁਆਾਂਢੀ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਸਵੇਰੇ 5 ਵਜੇ ਸਾਜਨ ਮਸੀਹ ਦੇ ਨਾਲ ਜਾਂਦਿਆਂ ਦੇਖਿਆ ਸੀ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਨੂੰ ਵੀ ਸ਼ੱਕ ਸੀ ਕਿ ਸਾਜਨ ਮਸੀਹ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕੀਤੀ ਅਤੇ ਲੜਕੀ ਨੂੰ ਬਰਾਮਦ ਕਰ ਕੇ ਮੈਡੀਕਲ ਕਰਵਾਇਆ।
ਬਿਆਨਾਂ ਦੇ ਆਧਾਰ ਤੇ ਸਾਜਨ ਮਸੀਹ ਨੂੰ ਗਿਰਫਤਾਰ ਕੀਤਾ। ਅਦਾਲਤ ਵਿਚ ਉਹ ਦੋਸ਼ੀ ਸਾਬਿਤ ਹੋਇਆ। ਜੱਜ ਵਲੋਂ ਉਸਨੂੰ ਪੋਕਸੋ ਐਕਟ ਅਧੀਨ 20 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ।