ਸੋਨੇ ਵਰਗੀ ਝੋਨੇ ਦੀ ਫ਼ਸਲ ਜਿਸ ਦਾ ਵਧੀਆ ਝਾੜ ਨਿਕਲਣ ਦੀਆਂ ਉਮੀਦਾਂ ਸਨ ਪਰੰਤੂ ਅੱਜ ਅਚਾਨਕ ਤੇ ਰਫ਼ਤਾਰ ਅਤੇ ਮੀਂਹ ਪੈਣ ਕਰਨ ਸੋਨੇ ਵਰਗੀ ਫਸਲ ਖੇਤਾਂ ਵਿਚ ਲੰਮੇ ਪੈ ਗਈ ਹੈ।
ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਅਧੀਨ ਆਉਂਦੇ ਬਲਾਕ ਕਲਾਨੌਰ ਦੇ ਵੱਖ-ਵੱਖ ਪਿੰਡਾਂ ਵਿੱਚ ਸੁੱਕਰਵਾਰ ਨੂੰ ਤੇਜ਼ ਰਫ਼ਤਾਰ ਹਨੇਰੀ ਤੇ ਮੀਂਹ ਕਾਰਨ ਝੋਨੇ ਦੀ ਫ਼ਸਲ ਖੇਤਾਂ ਵਿੱਚ ਵਿਛਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਇਸ ਸਬੰਧੀ ਜਾਣਕਾਰੀ ਕੁਲਵੰਤ ਸਿੰਘ ,ਅਵਤਾਰ ਸਿੰਘ , ਦਿਲਬਾਗ ਸਿੰਘ , ਬਗੀਚਾ ਸਿੰਘ, ਪ੍ਰੇਮ ਸਿੰਘ, ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਸ਼ਤ ਕੀਤੀ ਗਈ ਸੋਨੇ ਵਰਗੀ ਝੋਨੇ ਦੀ ਫ਼ਸਲ ਜਿਸ ਦਾ ਵਧੀਆ ਝਾੜ ਨਿਕਲਣ ਦੀਆਂ ਉਮੀਦਾਂ ਸਨ ਪਰੰਤੂ ਅੱਜ ਅਚਾਨਕ ਤੇ ਰਫ਼ਤਾਰ ਅਤੇ ਮੀਂਹ ਪੈਣ ਕਰਨ ਸੋਨੇ ਵਰਗੀ ਫਸਲ ਖੇਤਾਂ ਵਿਚ ਲੰਮੇ ਪੈ ਗਈ ਹੈ। ਇਸ ਤੋਂ ਇਲਾਵਾ ਕਮਾਦ ਅਤੇ ਬਾਸਮਤੀ ਦੀ ਫਸਲ ਵੀ ਖੇਤਾਂ ਵਿੱਚ ਤੇਜ਼ ਹਵਾ ਕਾਰਨ ਡਿੱਗ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਅੱਤ ਦੀ ਮਹਿਗਾਈ ਦੌਰਾਨ ਉਨ੍ਹਾਂ ਵੱਲੋਂ ਇਸ ਵਾਰ ਝੋਨੇ ਬਿਜਾਈ ਦੌਰਾਨ ਪਨੀਰੀ, ਲਵਾਈ,ਕਿਰਾਏ ਤੇ ਟਰੈਕਟਰ ਨਾਲ ਵਹਾਈ ਖਰਚ ਤੋਂ ਇਲਾਵਾ ਖਾਦ ਅਤੇ ਪੱਤਾ ਲਪੇਟ ਸੁੰਡੀ ਦੇ ਹਮਲੇ ਤੋਂ ਬਚਾਅ ਲਈ ਕੀਮਤੀ ਦਵਾਈਆਂ ਨਾਲ ਕੀਤੀ ਸਪਰੇਅ ਕਾਰਨ ਕਰੀਬ ਪ੍ਰਤੀ ਏਕੜ ਵੀਹ ਹਜ਼ਾਰ ਰੁਪਏ ਦੇ ਖਰਚ ਆਇਆ ਹੈ। ਉਨ੍ਹਾਂ ਦੱਸਿਆ ਕਿ ਤੇਜ਼ ਹਨੇਰੀ ਅਤੇ ਬਾਰਿਸ਼ ਕਾਰਨ ਝੋਨੇ ਦੀ ਫਸਲ ਖੇਤਾਂ ਵਿੱਚ ਲੰਮੇ ਪਈ ਪੱਕੀ ਝੋਨੇ ਦੀ ਫ਼ਸਲ ਨੂੰ ਪਤਲ ਪੈਣ ਤੇ ਮੁੰਜਰਾਂ ਖਰਾਬ ਹੋਣ ਦਾ ਖਦਸ਼ਾ ਵੱਧ ਗਿਆ ਹੈ। ਇੱਥੇ ਦੱਸਣ ਯੋਗ ਹੈ ਕਿ ਇਸ ਵਾਰ ਜਿਲਾ ਗੁਰਦਾਸਪੁਰ ਵਿੱਚ ਇਕ ਲੱਖ 70ਹਜਾਰ ਹੈਕਟੇਅਰ ਝੋਨੇ ਦੀ ਬਿਜਾਈ ਕੀਤੀ ਹੋਈ ਹੈ।