ਆਖਰੀ ਦਿਨ 15 ਉਮੀਦਵਾਰਾਂ ਨੇ ਭਰੇ ਕਾਗਜ਼
ਲੋਕ ਸਭਾ ਚੋਣਾਂ 2024 ਦੀਆਂ ਨਾਮਜ਼ਦਗੀਆਂ ਦੇ ਆਖਰੀ ਦਿਨ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਉਮੀਦਵਾਰ ਗੁਰਚਰਨ ਸਿੰਘ ਭੁੱਲਰ ਸਮੇਤ ਕੁੱਲ 16 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਦਾਖਲ ਕੀਤੇ। ਇਸ ਤੋਂ ਪਹਿਲੋਂ ਸਵੇਰੇ 10 ਗੁਰੂਦੁਆਰਾ ਜਾਮਨੀ ਸਾਹਿਬ ਤੋਂ ਅਰਦਾਸ ਬੇਨਤੀ ਕਰਨ ਉਪਰੰਤ ਇਕ ਵੱਡੇ ਕਾਫਲੇ ਦੇ ਰੂਪ ਵਿਚ ਗੁਰਚਰਨ ਸਿੰਘ ਭੁੱਲਰ ਕਾਗਜ਼ ਭਰਨ ਲਈ ਆਏ।ਇਸ ਮੌਕੇ ਉਨ੍ਹਾਂ ਦੇ ਨਾਲ ਤਜਿੰਦਰ ਸਿੰਘ ਦਿਓਲ ਯੂਥ ਪ੍ਰਧਾਨ ਪੰਜਾਬ, ਭੁਪਿੰਦਰ ਸਿੰਘ ਭੁੱਲਰ ਸ਼ਹਿਰੀ ਪ੍ਰਧਾਨ,ਜਤਿੰਦਰ ਸਿੰਘ ਥਿੰਦ ਮੈਂਬਰ ਪੀ ਏ ਸੀ , ਜਗਜੀਤ ਸਿੰਘ ਪੀ ਏ ਟੂ ਗੁਰਚਰਨ ਸਿੰਘ ਭੁੱਲਰ,ਮਨਮੀਤ ਸਿੰਘ ਐਡਵੋਕੇਟ ਤੋਂ ਇਲਾਵ ਸੁਖਦੇਵ ਸਿੰਘ ਵੇਹੜੀ,ਸੂਰਤ ਸਿੰਘ ਮਮਦੋਟ, ਗਿਆਨ ਸਿੰਘ ਮੰਡ,ਮੇਹਰ ਸਿੰਘ ਸੰਧੂ,ਗੁਰਦਿੱਤ ਸਿੰਘ ਬਰਾੜ,ਹਰਪ੍ਰੀਤ ਸਿੰਘ ਮਾਨ,ਰਣਜੀਤ ਸਿੰਘ ਮਾਨ ਇੰਚਾਰਜ ਸੋਸ਼ਲ ਮੀਡੀਆ, ਮਨਬੀਰ ਸਿੰਘ ਮੰਡ,ਗੁਰਵਿੰਦਰ ਸਿੰਘ ਮਹਾਲਮ ਜ਼ਿਲ੍ਹਾ ਯੂਥ ਪ੍ਰਧਾਨ, ਪ੍ਰਗਟ ਸਿੰਘ ਵਾਹਕਾ ਮੁਖ ਬੁਲਾਰਾ ਫਿਰੋਜ਼ਪੁਰ, ਹਜ਼ਾਰਾ ਸਿੰਘ ਦੌਲਤਪੁਰਾ, ਬੋਹੜ ਸਿੰਘ ਥਿੰਦ,ਨਿਸ਼ਾਨ ਸਿੰਘ ਸੈਦਾ ਰੋਹੀਲੇ, ਪ੍ਰਭਜੋਤ ਸਿੰਘ ਯੂਥ ਆਗੂ,ਸੁਚਾ ਸਿੰਘ ਮਹਾਲਮ, ਸੁਚਾ ਸਿੰਘ ਬਸਤੀ ਭਾਨੇ ਵਾਲੀ, ਗੁਰਪ੍ਰੀਤ ਸਿੰਘ ਬੈਰਕਾਂ ਆਦਿ ਹਾਜ਼ਰ ਸਨ। ਇਸ ਮੌਕੇ ਗੁਰਚਰਨ ਸਿੰਘ ਭੁੱਲਰ ਨੇ ਆਖਿਆ ਕਿ ਅੱਜ ਤੱਕ ਦੀਆਂ ਕੇਂਦਰ ਸਰਕਾਰਾਂ ਪੰਜਾਬੀਆਂ ਅਤੇ ਸਿੱਖਾਂ ਦੇ ਵਿਰੁੱਧ ਹੀ ਚੱਲਦੀਆਂ ਆਈਆਂ ਹਨ। ਉਨ੍ਹਾਂ ਆਖਿਆ ਕਿ ਇਸ ਦੀ ਸਿੱਧੀ ਜਿਹੀ ਮਿਸਾਲ ਹੁਸੈਨੀਵਾਲਾ ਬਾਰਡਰ ਤੋਂ ਹੀ ਮਿਲ ਜਾਂਦੀ ਹੈ। ਉਨ੍ਹਾਂ ਆਖਿਆ ਕਿ ਪਾਕਿਤਸਾਨ ਅਫਗਾਨਿਸਤਾਨ ਅਤੇ ਹੋਰ ਦੇਸ਼ਾਂ ਨੂੰ ਐਕਸਪੋਰਟ ਦਾ ਜਿਹੜਾ ਸਮਾਨ ਹੂਸੈਨੀਵਾਲਾ ਬਾਰਡਰ ,ਸੁਲੇਮਾਨ ਕੀ ਬਾਰਡਰ ਅਤੇ ਵਾਹਗਾ ਅਟਾਰੀ ਬਾਰਡਰ ਜ਼ਰੀਏ ਇਕ ਦੋ ਘੰਟੇ ਵਿਚ ਹੀ ਦੂਜੇ ਦੇਸ਼ ਪਹੁੰਚਾਇਆ ਜਾ ਸੱਕਦਾ ਹੈ,ਉਹੀ ਸਮਾਨ ਗੁਜਰਾਤ ਲਾਬੀ ਦੇ ਦਬਾਅ ਕਾਰਥ ਸਮੁੰਦਰੀ ਰਾਹ ਤੋਂ ਹਜ਼ਾਰਾਂ ਕਿਲੋਮੀਟਰ ਸਫਰ ਕਰਕੇ ਕਈ ਦਿਨਾਂ ਬਾਅਦ ਪਹੁੰਚਦਾ ਹੈ। ਉਨ੍ਹਾਂ ਆਖਿਆ ਕਿ ਜਦੋਂ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਲੋਕ ਉਨ੍ਹਾਂ ਨੂੰ ਵੱਡੀ ਜਿੱਤ ਨਾਲ ਐੱਮਪੀ ਬਣਾਉਣਗੇ ਤਾਂ ਉਹ ਪੂਰੀ ਸ਼ਿੱਦਤ ਨਾਲ ਹੁਸੈਨੀਵਾਲਾ ਬਾਰਡਰ ਖੁੱਲ੍ਹਵਾਉਣਗੇ। ਇਸ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ ਦੇ ਭੱਖਦੇ ਮਸਲੇ ਹੱਲ ਕਰਵਾਉਣਗੇ।