ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਤੋਂ 36 ਲੱਖ ਡੇਅਰੀ ਕਿਸਾਨਾਂ ਨੂੰ ਰੋਜ਼ਾਨਾ 200 ਕਰੋੜ ਰੁਪਏ ਮਿਲਦੇ ਹਨ। ਇਸ ਨਾਲ ਸੂਬੇ ਦੇ ਲੋਕਾਂ ਨੂੰ ਅਮੀਰ ਬਣਾਉਣ ਵਿੱਚ ਮਦਦ ਮਿਲ ਰਹੀ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਡੇਅਰੀ ਸੈਕਟਰ ਦਾ ਆਕਾਰ 1 ਲੱਖ ਕਰੋੜ ਰੁਪਏ ਹੋ ਗਿਆ ਹੈ।
ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਕਿਹਾ ਕਿ ਗਾਂਧੀਨਗਰ ਵਿੱਚ 10 ਤੋਂ 12 ਜਨਵਰੀ ਤੱਕ ਹੋਣ ਵਾਲਾ ਵਾਈਬ੍ਰੈਂਟ ਗੁਜਰਾਤ ਸਮਿਟ ਦਾ 10ਵਾਂ ਐਡੀਸ਼ਨ ਸਰਕਾਰ ਨੂੰ ਖੇਤੀਬਾੜੀ, ਬਾਗਬਾਨੀ ਅਤੇ ਪਸ਼ੂ ਪਾਲਣ ਵਿੱਚ ਸੂਬੇ ਦੇ ਤੇਜ਼ ਵਿਕਾਸ ਨੂੰ ਦਿਖਾਉਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ। ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਸੂਬੇ ਦੇ ਖੇਤੀਬਾੜੀ, ਬਾਗਬਾਨੀ ਅਤੇ ਪਸ਼ੂ ਪਾਲਣ ਦੇ ਖੇਤਰ ਕੁਦਰਤੀ ਖੇਤੀ ਅਤੇ ਉੱਨਤ ਤਕਨੀਕਾਂ ਦੇ ਸੁਮੇਲ ਰਾਹੀਂ ਬਹੁਤ ਵਧ ਰਹੇ ਹਨ। ਇਹ ਗੁਜਰਾਤ ਦੀ ਸੰਸਾਧਨ ਕੁਸ਼ਲ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਹਨ ਅਤੇ ਡੇਅਰੀ ਸੈਕਟਰ ਦੀ ਵਿਸ਼ਵਵਿਆਪੀ ਸਾਖ ਨੂੰ ਵਧਾ ਰਹੇ ਹਨ। ਮੁੱਖ ਮੰਤਰੀ ਪਟੇਲ ਨੇ ਹਾਲ ਹੀ ਵਿੱਚ ਇੱਕ ਸਮਾਗਮ ਵਿੱਚ ਕਿਹਾ, “ਆਗਾਮੀ ਵਾਈਬ੍ਰੈਂਟ ਗੁਜਰਾਤ ਸਮਿਟ 2024 ਕੁਦਰਤੀ ਖੇਤੀ ਅਭਿਆਸਾਂ ਅਤੇ ਅਤਿ ਆਧੁਨਿਕ ਤਕਨਾਲੋਜੀ ਦੇ ਸੁਮੇਲ ਸਦਕਾ ਖੇਤੀਬਾੜੀ, ਬਾਗਬਾਨੀ ਅਤੇ ਪਸ਼ੂ ਪਾਲਣ ਵਿੱਚ ਰਾਜ ਦੇ ਤੇਜ਼ ਵਿਕਾਸ ਨੂੰ ਪ੍ਰਦਰਸ਼ਿਤ ਕਰੇਗਾ।” ਇਹ ਸੰਪੂਰਨ ਪਹੁੰਚ ਨਾ ਸਿਰਫ਼ ਸਰੋਤ ਕੁਸ਼ਲ ਅਰਥਵਿਵਸਥਾ ਨੂੰ ਉਤਸ਼ਾਹਿਤ ਕਰ ਰਿਹਾ ਸਗੋਂ ਡੇਅਰੀ ਸੈਕਟਰ ਵਿੱਚ ਰਾਜ ਦੀ ਗਲੋਬਲ ਸਥਿਤੀ ਨੂੰ ਵੀ ਸੁਧਾਰ ਰਿਹਾ ਹੈ। ਸਰਕਾਰੀ ਬਿਆਨ ਮੁਤਾਬਕ ਗੁਜਰਾਤ ਵਿੱਚ ਡੇਅਰੀ ਉਦਯੋਗ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। GCMMF ਰਾਹੀਂ 36 ਲੱਖ ਡੇਅਰੀ ਕਿਸਾਨਾਂ ਨੂੰ ਰੋਜ਼ਾਨਾ 200 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਂਦਾ ਹੈ।
ਬਿਆਨ ਵਿੱਚ ਕਿਹਾ ਗਿਆ, “ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਅਮੂਲ ਬ੍ਰਾਂਡ, ਜਿਸ ਦੇ ਤਹਿਤ GCMMF ਦੁੱਧ ਅਤੇ ਡੇਅਰੀ ਉਤਪਾਦਾਂ ਦੀ ਮਾਰਕੀਟਿੰਗ ਕਰਦਾ ਹੈ, ਲੱਖਾਂ ਡੇਅਰੀ ਕਿਸਾਨਾਂ ਦੀ ਸਖ਼ਤ ਮਿਹਨਤ ਦਾ ਪ੍ਰਮਾਣ ਹੈ।” ਭਾਰਤੀ ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ GCMMF ਦੇ ਸਾਬਕਾ ਪ੍ਰਬੰਧ ਨਿਰਦੇਸ਼ਕ RS ਸੋਢੀ ਨੇ ਕਿਹਾ ਕਿ ਗੁਜਰਾਤ ਤੋਂ ਅਮੂਲ ਦੀ ਸੰਗਠਿਤ ਡੇਅਰੀ ਖਰੀਦ 27 ਸਾਲਾਂ ਵਿੱਚ 30 ਲੱਖ ਲੀਟਰ ਤੋਂ 270 ਲੱਖ ਲੀਟਰ ਹੋ ਗਈ ਹੈ। ਇਹ ਪਿਛਲੇ ਕੁਝ ਸਾਲਾਂ ਵਿੱਚ ਰਾਜ ਦੀ ਦਿਹਾਤੀ ਆਰਥਿਕਤਾ ਵਿੱਚ ਹੋਈ ਤਰੱਕੀ ਨੂੰ ਦਰਸਾਉਂਦਾ ਹੈ। ਆਨੰਦ ਜ਼ਿਲ੍ਹੇ ਦੇ ਨਾਪਦ ਵੰਤੋ ਪਿੰਡ ਦੇ ਇੱਕ ਗਊ ਰੱਖਿਅਕ ਸ਼ੋਭਰਾਜ ਰਬਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਦੋ ਗਾਵਾਂ ਨਾਲ ਡੇਅਰੀ ਦਾ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ ਹੁਣ ਉਨ੍ਹਾਂ ਕੋਲ 35 ਗਾਵਾਂ ਹਨ। ਉਨ੍ਹਾਂ ਨੇ ਕਿਹਾ ਕਿ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਵਾਈਬ੍ਰੈਂਟ ਗੁਜਰਾਤ ਸਿਖਰ ਸੰਮੇਲਨ ਨਾਲ ਸਾਨੂੰ ਬਹੁਤ ਮਦਦ ਮਿਲੀ…ਮੈਂ ਪ੍ਰਤੀ ਮਹੀਨਾ 2,000 ਲੀਟਰ ਦੁੱਧ ਸਪਲਾਈ ਕਰਦਾ ਹਾਂ। ਮੇਰੀ ਆਮਦਨ 1.10 ਲੱਖ ਰੁਪਏ ਹੈ। ਸਾਨੂੰ ਦੁੱਧ ਦੀ ਚੰਗੀ ਕੀਮਤ ਮਿਲ ਰਹੀ ਹੈ। ਸਾਨੂੰ ਸਰਕਾਰ ਤੋਂ ਚੰਗਾ ਸਮਰਥਨ ਮਿਲ ਰਿਹਾ ਹੈ।
ਇਸ ਸਬੰਧ ਵਿੱਚ ਆਨੰਦ ਦੇ ਬੋਰਸਦ ਤਾਲੁਕਾ ਦੇ ਜ਼ਰੋਲਾ ਪਿੰਡ ਦੇ ਇੱਕ ਡੇਅਰੀ ਕਿਸਾਨ ਜਯੇਸ਼ ਪਟੇਲ ਨੇ ਕਿਹਾ, “ਇਹ ਸਿੱਖਰ ਸੰਮੇਲਨ ਮੇਰੇ ਲਈ ਮਹੱਤਵਪੂਰਨ ਹੈ। ਮੇਰੇ ਵਰਗੇ ਬਹੁਤ ਸਾਰੇ ਲੋਕ ਇਸ ਸੰਮੇਲਨ ਵਿੱਚ ਭਾਗ ਲੈਂਦੇ ਹਨ ਅਤੇ ਬਹੁਤ ਸਾਰੇ ਲਾਭ ਪ੍ਰਾਪਤ ਕਰਦੇ ਹਨ। ਮੈਨੂੰ ਵਾਈਬ੍ਰੈਂਟ ਗੁਜਰਾਤ ਸਮਿਟ ਤੋਂ ਲਗਾਤਾਰ ਫ਼ਾਇਦਾ ਹੋਇਆ ਹੈ।”