ਸੋਮਵਾਰ ਸ਼ਾਮ ਸਾਡੇ ਛੇ ਵਜੇ ਤੱਕ ਪੰਜਾਬ ਭਰ ਤੋਂ ਬਿਜਲੀ ਬੰਦ ਕਰੀਬ 89 ਹਜ਼ਾਰ ਦੀਆਂ ਸ਼ਿਕਾਇਤਾਂ ਪੁੱਜੀਆਂ ਹਨ ਜਦੋਕਿ ਐਤਵਾਰ ਨੂੰ ਸ਼ਿਕਾਇਤਾਂ ਦੀ ਗਿਣਤੀ ਇਕ ਲੱਖ 25 ਹਜ਼ਾਰ ਤੱਕ ਪੁੱਜ ਗਈ ਸੀ..
ਗਰਮੀ ਨਾਲ ਵਧ ਰਹੀ ਬਿਜਲੀ ਦੀ ਮੰਗ ਨੇ ਪੀਐੱਸਪੀਸੀਐੱਲ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਮਈ ਮਹੀਨੇ ਵਿਚ ਹੀ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਤੋਂ ਵੱਧ ਗਈ ਹੈ ਜੋਕਿ ਪਿਛਲੇ ਸਾਲ ਨਾਲੋਂ ਤਿੰਨ ਹਜ਼ਾਰ ਮੈਗਾਵਾਟ ਵੱਧ ਹੈ। ਸੋਮਵਾਰ ਨੂੰ ਵੱਧ ਤੋਂ ਵੱਧ ਬਿਜਲੀ ਦੀ ਮੰਗ 14 ਹਜ਼ਾਰ 126 ਮੈਗਾਵਾਟ ਦਰਜ ਕੀਤੀ ਗਈ ਹੈ। ਜੂਨ ਮਹੀਨੇ ਵਿਚ ਟਿਊਬਵੈੱਲ ਚੱਲਣ ਨਾਲ ਬਿਜਲੀ ਦੀ ਮੰਗ ਕਰੀਬ ਚਾਰ ਹਜ਼ਾਰ ਮੈਗਾਵਾਟ ਤੱਕ ਵੱਧ ਜਾਂਦੀ ਹੈ। ਜਿਸ ਨਾਲ ਇਸ ਸਾਲ ਝੋਨੇ ਦੇ ਸੀਜਨ ਦੌਰਾਨ ਬਿਜਲੀ ਦੀ ਮੰਗ 18 ਹਜ਼ਾਰ ਮੈਗਾਵਾਟ ਤੱਕ ਪੁੱਜਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਫਿਲਹਾਲ ਪੀਐੱਸਪੀਸੀਐੱਲ ਕੋਲ 16 ਹਜ਼ਾਰ ਮੈਗਾਵਾਟ ਤੱਕ ਬਿਜਲੀ ਦਾ ਪ੍ਰਬੰਧ ਹੈ। ਜੇਕਰ ਅਗਲੇ ਦਿਨਾਂ ਵਿਚ ਵੀ ਬਿਜਲੀ ਦੀ ਮੰੰਗ ਦਾ ਵਧਣਾ ਜਾਰੀ ਰਹਿੰਦਾ ਹੈ ਤਾਂ ਇਸ ਮੰਗ ਨੂੰ ਪੂਰਾ ਕਰਨਾ ਪੀਐੱਸਪੀਸੀਐੱਲ ਲਈ ਪਹਾੜ ਤੋੜਣ ਨਾਲੋਂ ਘੱਟ ਨਹੀਂ ਹੋਵੇਗਾ। ਦੱਸਣਾ ਬਣਦਾ ਹੈ ਕਿ ਸਾਲ 2022 ਵਿਚ ਮਈ ਮਹੀਨੇ ਵੱਧ ਤੋਂ ਵੱਧ ਬਿਜਲੀ ਮੰਗ 10 ਹਜ਼ਾਰ 630, 2023 ਵਿਚ 11 ਹਜ਼ਾਰ 918 ਮੈਗਾਵਾਟ ਤੱਕ ਦਰਜ ਕੀਤੀ ਗਈ ਸੀ। ਜਦੋਕਿ ਇਸ ਸਾਲ ਮਈ ਮਹੀਨਾ ਖਤਮ ਹੋਣ ਤੋਂ 10 ਦਿਨ ਪਹਿਲਾਂ ਹੀ ਬਿਜਲੀ ਦੀ ਮੰਗ ਪਿਛਲੇ ਸਾਲ ਨਾਲੋਂ ਤਿੰਨ ਹਜ਼ਾਰ ਮੈਗਾਵਟ ਵੱਧ ਦਰਜ ਕੀਤੀ ਗਈ ਹੈ। ਸੋਮਵਾਰ ਸ਼ਾਮ ਸਾਡੇ ਛੇ ਵਜੇ ਤੱਕ ਪੰਜਾਬ ਭਰ ਤੋਂ ਬਿਜਲੀ ਬੰਦ ਕਰੀਬ 89 ਹਜ਼ਾਰ ਦੀਆਂ ਸ਼ਿਕਾਇਤਾਂ ਪੁੱਜੀਆਂ ਹਨ ਜਦੋਕਿ ਐਤਵਾਰ ਨੂੰ ਸ਼ਿਕਾਇਤਾਂ ਦੀ ਗਿਣਤੀ ਇਕ ਲੱਖ 25 ਹਜ਼ਾਰ ਤੱਕ ਪੁੱਜ ਗਈ ਸੀ।