DA ‘ਚ ਵਾਧੇ ਤੋਂ ਬਾਅਦ ਵਧ ਗਈ ਗ੍ਰੈਚੂਟੀ ਲਿਮਟ
ਜੇਕਰ ਤੁਹਾਡੇ ਪਰਿਵਾਰ ਵਿਚ ਕਿਸੇ ਦੀ ਵੀ ਸਰਕਾਰੀ ਨੌਕਰੀ ਹੈ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰਕਾਰ ਨੇ ਮਾਰਚ ‘ਚ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (Dearness Allowance) ‘ਚ ਵਾਧਾ ਕੀਤਾ ਹੈ। ਹੁਣ ਕੇਂਦਰੀ ਮੁਲਾਜ਼ਮਾਂ ਦਾ ਡੀਏ 46 ਫੀਸਦੀ ਤੋਂ ਵਧ ਕੇ 50 ਫੀਸਦੀ ਹੋ ਗਿਆ ਹੈ। ਡੀਏ ‘ਚ ਵਾਧੇ ਨਾਲ ਕਈ ਭੱਤਿਆਂ ‘ਚ ਵੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਹੁਣ ਸਰਕਾਰ ਨੇ ਮੁਲਾਜ਼ਮਾਂ ਦੀ ਗ੍ਰੈਚੂਟੀ ਵੀ ਵਧਾ ਦਿੱਤੀ ਹੈ।ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਹੁਕਮਾਂ ਅਨੁਸਾਰ ਡੀਏ ‘ਚ 50 ਪ੍ਰਤੀਸ਼ਤ ਵਾਧੇ ਦੇ ਨਾਲ-ਨਾਲ ਸਰਕਾਰ ਨੇ ਸੇਵਾਮੁਕਤੀ ਅਤੇ ਡੈੱਥ ਗ੍ਰੈਚੁਟੀ (Gratuity Hike) ਦੀ ਲਿਮਟ ‘ਚ ਵੀ 25 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ।ਮੰਤਰਾਲੇ ਨੇ ਕਿਹਾ ਕਿ 1 ਜਨਵਰੀ, 2024 ਤੋਂ ਸੇਵਾਮੁਕਤੀ ਤੇ ਡੈੱਥ ਗ੍ਰੈਚੁਟੀ ਦੀ ਵੱਧ ਤੋਂ ਵੱਧ ਲਿਮਟ ਮੌਜੂਦਾ 20 ਲੱਖ ਰੁਪਏ ਤੋਂ ਵਧਾ ਕੇ 25 ਲੱਖ ਰੁਪਏ ਕਰ ਦਿੱਤੀ ਗਈ ਸੀ।ਜਦੋਂ ਵੀ ਮਹਿੰਗਾਈ ਭੱਤੇ ‘ਚ ਵਾਧਾ ਹੁੰਦਾ ਹੈ ਤਾਂ ਇਸ ਦੇ ਨਾਲ ਕਿਰਾਇਆ ਭੱਤਾ (HRA) ਵੀ ਵਧ ਜਾਂਦਾ ਹੈ। ਹਾਲਾਂਕਿ, ਐਚਆਰਏ ਸ਼ਹਿਰਾਂ ਦੀ ਸ਼੍ਰੇਣੀ ਦੇ ਅਨੁਸਾਰ ਵਧਾਇਆ ਜਾਂਦਾ ਹੈ। ਸਰਕਾਰ ਨੇ ਸ਼ਹਿਰਾਂ ਦੀਆਂ X, Y Z ਸ਼੍ਰੇਣੀਆਂ ‘ਚ ਆਉਣ ਵਾਲੇ ਮੁਲਾਜ਼ਮਾਂ ਦੇ HRA ‘ਚ ਵੀ ਇਜ਼ਾਫ਼ਾ ਕੀਤਾ ਹੈ।ਪ੍ਰਸੋਨਲ ਮੰਤਰਾਲੇ ਨੇ ਹੁਕਮ ਦਿੱਤਾ ਹੈ ਕਿ ਡੀਏ 50 ਫੀਸਦੀ ਹੋਣ ਤੋਂ ਬਾਅਦ ਹੁਣ ਬੱਚਿਆਂ ਦੀ ਪੜ੍ਹਾਈ ਲਈ ਹੋਸਟਲ ਸਬਸਿਡੀ ਦੀ ਲਿਮਟ ਵੀ ਵਧਾ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਭੱਤਿਆਂ ਵਿੱਚ 25 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਦਿਵਿਆਂਗ ਔਰਤਾਂ ਲਈ ਬਾਲ ਦੇਖਭਾਲ ਲਈ ਵਿਸ਼ੇਸ਼ ਭੱਤੇ ਵਿੱਚ ਵੀ ਸੋਧ ਕੀਤੀ ਹੈ।ਗ੍ਰੈਚੁਟੀ ਇਕ ਕਿਸਮ ਦਾ ਇਨਾਮ ਹੈ ਜੋ ਇਕ ਮੁਲਾਜ਼ਮ ਨੂੰ ਪ੍ਰਾਪਤ ਹੁੰਦਾ ਹੈ। ਜਦੋਂ ਕੋਈ ਮੁਲਾਜ਼ਮ ਕਿਸੇ ਕੰਪਨੀ ਜਾਂ ਸੰਸਥਾ ‘ਚ 5 ਸਾਲਾਂ ਤੋਂ ਵੱਧ ਸਮੇਂ ਤਕ ਕੰਮ ਕਰਦਾ ਹੈ ਤਾਂ ਉਸਨੂੰ ਗ੍ਰੈਚੁਟੀ ਦਾ ਲਾਭ ਮਿਲਦਾ ਹੈ। ਸਰਕਾਰ ਵੱਲੋਂ ਗ੍ਰੈਚੂਟੀ ਸ਼ੁਰੂ ਕਰਨ ਨਾਲ ਸਰਕਾਰੀ ਮੁਲਾਜ਼ਮਾਂ ਦੇ ਨਾਲ-ਨਾਲ ਪ੍ਰਾਈਵੇਟ ਮੁਲਾਜ਼ਮਾਂ ਨੂੰ ਵੀ ਫਾਇਦਾ ਹੋਇਆ ਹੈ।