Saturday, October 19, 2024
Google search engine
HomeDeshਗੂਗਲ ਨੇ ਆਪਣੀ ਮੈਸੇਜਿੰਗ ਐਪ ਲਈ ਨਵਾਂ ਫੀਚਰ ਕੀਤਾ ਲਾਂਚ

ਗੂਗਲ ਨੇ ਆਪਣੀ ਮੈਸੇਜਿੰਗ ਐਪ ਲਈ ਨਵਾਂ ਫੀਚਰ ਕੀਤਾ ਲਾਂਚ

ਗੂਗਲ ਨੇ ਆਪਣੀ ਮੈਸੇਜਿੰਗ ਐਪ ਗੂਗਲ ਮੈਸੇਜ ਲਈ ਫੋਟੋਮੋਜੀ ਫੀਚਰ ਲਾਂਚ ਕੀਤਾ ਹੈ। ਫੋਟੋਮੋਜੀ ਫੀਚਰ ਮੈਸੇਜਿੰਗ ਐਕਸਪੀਰਿਅੰਸ ਨੂੰ ਹੋਰ ਵੀ ਬਿਹਤਰ ਬਣਾਏਗਾ। ਫੋਟੋਮੋਜੀ ਪਹਿਲਾਂ ਸਿਰਫ ਬੀਟਾ ਯੂਜ਼ਰਸ ਲਈ ਮੁਹੱਈਆ ਸਨ ਪਰ ਹੁਣ ਇਸ ਨੂੰ ਸਾਰਿਆਂ ਲਈ ਜਾਰੀ ਕਰ ਦਿੱਤਾ ਗਿਆ ਹੈ, ਹਾਲਾਂਕਿ ਪਬਲਿਕ ਅਪਡੇਟ ਹੌਲੀ-ਹੌਲੀ ਜਾਰੀ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਜੇ ਤੁਹਾਨੂੰ ਇਸ ਦਾ ਅਪਡੇਟ ਨਹੀਂ ਮਿਲਿਆ ਹੈ ਤਾਂ ਮਿਲਣ ਵਿੱਚ ਥੋੜ੍ਹੀ ਦੇਰ ਹੋ ਸਕਦੀ ਹੈ।

ਗੂਗਲ ਦਾ Photomoji ?
ਗੂਗਲ ਮੈਸੇਜ ‘ਚ Photomoji ਇੱਕ ਨਵਾਂ ਫੀਚਰ ਹੈ ਜਿਸ ਦੀ ਮਦਦ ਨਾਲ ਯੂਜ਼ਰਸ ਕਸਟਮ ਯਾਨੀ ਮਨਮੁਤਾਬਕ ਇਮੋਜੀ ਬਣਾ ਸਕਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ Photomoji ਦੀ ਮਦਦ ਨਾਲ ਤੁਸੀਂ ਫੋਨ ਦੀ ਗੈਲਰੀ ਵਿੱਚ ਮੌਜੂਦ ਕਿਸੇ ਫੋਟੋ ਨਾਲ ਵੀ ਇਮੋਜੀ ਬਣਾ ਸਕਦੇ ਹਨ। ਤੁਸੀਂ ਆਪਣੇ ਫੇਸ ਦੇ ਐਕਸਪ੍ਰੈਸ਼ਨ ਨੂੰ ਵੀ ਕੈਪਚਰ ਕਰਕੇ ਇਮੋਜੀ ਬਣਾ ਸਕਦੇ ਹਨ। ਤੁਸੀਂ ਆਪਣੇ ਪਾਲਤੂ ਕੁੱਤੇ ਅਤੇ ਬਿੱਲੀ ਦੀ ਵੀ ਇਮੋਜੀ ਬਣਾ ਸਕਦੇ ਹੋ। ਇਸ ਨਵੇਂ ਅਪਡੇਟ ਤੋਂ ਬਾਅਦ ਗੂਗਲ ਮੈਸੇਜ ਦਾ ਮੁਕਾਬਲੇ ਐਪਲ ਆਈਮੈਸੇਜ ਤੋਂ ਹੋਵੇਗਾ। ਆਈਮੈਸੇਜ ਵਿੱਚ ਵੀ ਇਹ ਫੀਚਰ ਹੈ।

ਕਿਵੇਂ ਕਰੀਓ Photomoji ਦਾ ਇਸਤੇਮਾਲ ? 
– ਸਭ ਤੋਂ ਪਹਿਲਾਂ ਆਪਣੀ ਗੂਗਲ ਮੈਸੇਜ ਐਪ ਨੂੰ ਅਪਡੇਟ ਕਰੋ।
– ਹੁਣ ਗੂਗਲ ਮੈਸੇਜ ਐਪ ਨੂੰ ਓਪਨ ਕਰੋ ਅਤੇ ਨਿਊ ਚੈਟ ‘ਤੇ ਕਲਿੱਕ ਕਰੋ।
– ਹੁਣ ਇਮੋਜੀ ਦੇ ਆਈਕਨ ‘ਤੇ ਕਲਿੱਕ ਕਰੋ ਅਤੇ “+” ਬਟਨ ‘ਤੇ ਕਲਿੱਕ ਕਰੋ।
– ਹੁਣ “Create” ਦੇ pick a photo ਦੇ ਆਪਸ਼ਨ ‘ਤੇ ਕਲਿੱਕ ਕਰੋ।
– ਹੁਣ ਫੋਟੋ ਨੂੰ ਕੱਟੋ ਅਤੇ “Done” ‘ਤੇ ਕਲਿੱਕ ਕਰੋ।
– ਇਸ ਤੋਂ ਬਾਅਦ ਤੁਹਾਡੀ Photomoji ਸੇਵ ਹੋ ਜਾਵੇਗੀ।
– ਹੁਣ ਜਦੋਂ ਤੁਸੀਂ ਚੈਟਿੰਗ ਕਰਦੇ ਸਮੇਂ ਇਮੋਜੀ ‘ਤੇ ਜਾਂਦੇ ਹੋ, ਤਾਂ ਤੁਹਾਨੂੰ ਫੋਟੋਮੋਜੀ ਦਿਖਾਈ ਦੇਵੇਗੀ ਜਿਸ ਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments