ਓਪਨਹਾਈਮਰ ਦਾ ਜਾਦੂ 81ਵੇਂ ਗੋਲਡਨ ਗਲੋਬ ‘ਤੇ ਦੇਖਣ ਨੂੰ ਮਿਲਿਆ। ਫ਼ਿਲਮ ਨੇ ਕਈ ਐਵਾਰਡ ਜਿੱਤੇ। ਰੌਬਰਟ ਡਾਊਨੀ ਜੂਨੀਅਰ ਨੂੰ ਸਰਵੋਤਮ ਸਹਾਇਕ ਅਦਾਕਾਰ ਦਾ ਐਵਾਰਡ ਜਿੱਤਣ ਤੋਂ ਬਾਅਦ ਫਿਲਮ ਦੇ ਨਿਰਦੇਸ਼ਕ ਕ੍ਰਿਸਟੋਫਰ ਨੋਲਨ ਨੂੰ ਸਰਵੋਤਮ ਨਿਰਦੇਸ਼ਕ ਦਾ ਖ਼ਿਤਾਬ ਦਿੱਤਾ ਗਿਆ ਹੈ। ਇਸ ਦੌਰਾਨ ਸਿਲਿਅਨ ਮਰਫੀ ਨੇ ਇਸ ਫਿਲਮ ਲਈ ਸਰਵੋਤਮ ਅਦਾਕਾਰ (ਡਰਾਮਾ) ਦਾ ਪੁਰਸਕਾਰ ਜਿੱਤਿਆ ਹੈ। ਰੋਬਰਟ ਦਾ ਇਹ ਤੀਜਾ ਪੁਰਸਕਾਰ ਹੈ, ਜਿਸ ਨੇ ਫ਼ਿਲਮ ਓਪਨਹਾਈਮਰ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਜਿੱਤਿਆ ਹੈ। ਉਸ ਨੇ ਕ੍ਰਿਸਟੋਫਰ ਨੋਲਨ ਦੀ ‘ਓਪਨਹਾਈਮਰ’ ਵਿਚ ਲੇਵਿਸ ਸਟ੍ਰਾਸ ਦੀ ਭੂਮਿਕਾ ਨਿਭਾਈ ਸੀ। ਇਸ ਸ਼੍ਰੇਣੀ ਵਿਚ ਉਹ ਕਈ ਦਿੱਗਜ਼ਾਂ ਨਾਲ ਮੁਕਾਬਲਾ ਕਰ ਰਿਹਾ ਸੀ। ਪੂਅਰ ਥਿੰਗਜ਼ ਲਈ ਵਿਲਮ ਡੈਫੋ, ਕਿਲਰਸ ਆਫ ਦਾ ਫਲਾਵਰ ਮੂਨ ਲਈ ਰੌਬਰਟ ਡੀ ਨੀਰੋ, ਬਾਰਬੀ ਲਈ ਰਿਆਨ ਗੋਸਲਿੰਗ, ਮਈ ਦਸੰਬਰ ਲਈ ਚਾਰਲਸ ਮੇਲਟਨ ਅਤੇ ਪੁਆਰ ਥਿੰਗਜ਼ ਲਈ ਮਾਰਕ ਰਫਾਲੋ ਵੀ ਵਰਗ ਵਿਚ ਦੌੜ ਵਿੱਚ ਸਨ, ਪਰ ਰੌਬਰਟ ਨੇ ਇਨ੍ਹਾਂ ਸਾਰਿਆਂ ਨੂੰ ਮਾਤ ਦਿੰਦੇ ਹੋਏ, ਉਸ ਨੇ ਇਸ ਪੁਰਸਕਾਰ ‘ਤੇ ਕਬਜ਼ਾ ਕਰ ਲਿਆ ਹੈ।
ਪਿਛਲੇ ਸਾਲ ਗਲੋਬਲ ਬਾਕਸ ਆਫਿਸ ‘ਤੇ ਬਾਰਬੀ ਅਤੇ ਓਪਨਹਾਈਮਰ ਵਿਚਾਲੇ ਜ਼ਬਰਦਸਤ ਟੱਕਰ ਹੋਈ ਸੀ। ਦੋਵਾਂ ਫ਼ਿਲਮਾਂ ਨੇ ਟਿਕਟ ਖਿੜਕੀ ‘ਤੇ ਚੰਗਾ ਕਾਰੋਬਾਰ ਕੀਤਾ। ਕ੍ਰਿਸਟੋਫਰ ਨੋਲਨ ਦੀ ਫਿਲਮ ਦੀ ਭਾਰਤ ਵਿੱਚ ਵੀ ਕਾਫੀ ਤਾਰੀਫ ਹੋਈ ਸੀ। ਇਹ ਫਿਲਮ ਇੱਥੇ 100 ਕਰੋੜ ਤੋਂ ਵੱਧ ਦੀ ਕਮਾਈ ਕਰਨ ਵਿਚ ਸਫ਼ਲ ਰਹੀ ਸੀ।