ਸਟੇਸ਼ਨ ਇੰਚਾਰਜ ਨੇ ਦੱਸਿਆ ਹੈ ਕਿ ਫੋਰਸ ਨੇ ਦੋ ਵੱਖ-ਵੱਖ ਟਰੇਨਾਂ ਤੋਂ ਇਕ ਨਕਲੀ ਅਤੇ ਇਕ ਅਸਲੀ ਸੋਨਾ ਬਰਾਮਦ ਕੀਤਾ ਹੈ।
ਇਨ੍ਹਾਂ ਦੋਵਾਂ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਰੇਲਵੇ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਇਕ ਜੌਹਰੀ ਸੋਨਾ ਲੈ ਕੇ ਬਿਹਾਰ ਵੱਲ ਜਾ ਰਿਹਾ ਸੀ, ਜਿਸ ਨੂੰ ਬਿਆਸ ਅਤੇ ਜਲੰਧਰ ਵਿਚਕਾਰ ਫੋਰਸ ਨੇ ਕਾਬੂ ਕਰ ਲਿਆ।
ਚੈਕਿੰਗ ਦੌਰਾਨ ਉਸ ਕੋਲੋਂ 2 ਕਿਲੋ 905 ਗ੍ਰਾਮ ਸੋਨਾ ਬਰਾਮਦ ਹੋਇਆ। ਜਿਸ ਦੀ ਕੀਮਤ 1 ਕਰੋੜ 30 ਲੱਖ 95 ਹਜ਼ਾਰ ਰੁਪਏ ਹੈ।
ਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਚੈਕਿੰਗ ਟਰੇਨ ਨੰਬਰ 12357 ਕੋਲਕਾਤਾ-ਅੰਮ੍ਰਿਤਸਰ ਐਕਸਪ੍ਰੈਸ ਲੁਧਿਆਣਾ-ਜਲੰਧਰ ਵਿਚਕਾਰ ਕੀਤੀ ਗਈ। ਇਸ ਵਿਅਕਤੀ ਕੋਲੋਂ ਨਕਲੀ ਸੋਨਾ ਫੜਿਆ ਗਿਆ ਹੈ ਅਤੇ ਇਸ ਸੋਨੇ ਦੀ ਕੀਮਤ 28,700 ਰੁਪਏ ਹੈ।
ਨਕਲੀ ਸੋਨਾ ਲਿਆਉਣ ਵਾਲਾ ਵਿਅਕਤੀ ਖੁਦ ਅਸਲੀ ਸੋਨੇ ਦੇ ਗਹਿਣੇ ਬਣਾਉਣ ਦਾ ਕਾਰੀਗਰ ਹੈ ਅਤੇ ਪੱਛਮੀ ਬੰਗਾਲ ਦਾ ਵਸਨੀਕ ਹੈ।
ਇਸ ਗ੍ਰਿਫਤਾਰ ਵਿਅਕਤੀ ਦੇ ਖਿਲਾਫ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਗਈ ਹੈ, ਫਿਲਹਾਲ ਆਰਪੀਐਫ ਟਾਸਕ ਫੋਰਸ ਇਸ ਦਾ ਪਤਾ ਲਗਾਉਣ ਲਈ ਜਾਂਚ ਵਿੱਚ ਰੁੱਝੀ ਹੋਈ ਹੈ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਉਕਤ ਵਿਅਕਤੀ ਨਕਲੀ ਸੋਨਾ ਕਿੱਥੋਂ ਲੈ ਕੇ ਆਇਆ ਸੀ ਅਤੇ ਕਿੱਥੇ ਲੈ ਕੇ ਜਾਣਾ ਸੀ।