Saturday, October 19, 2024
Google search engine
HomeDeshGmail ਤੇ ਗੂਗਲ ਸਰਚ ‘ਚ ਜੋੜਿਆ ਗਿਆ ਨਵਾਂ ਫੀਚਰ

Gmail ਤੇ ਗੂਗਲ ਸਰਚ ‘ਚ ਜੋੜਿਆ ਗਿਆ ਨਵਾਂ ਫੀਚਰ

ਗੂਗਲ ਨੇ ਪਿਛਲੇ ਸਾਲ ਨਵੰਬਰ ਵਿਚ ਜੀਮੇਲ ਐਪ ਵਿਚ ਇਕ ਨਵਾਂ ਫੀਚਰ ‘ਪੈਕੇਜ ਟ੍ਰੈਕਿੰਗ’ ਨਾਂ ਤੋਂ ਐਡ ਕੀਤਾ ਸੀ ਜੋ ਯੂਜਰਸ ਨੂੰ ਉਸ ਦੇ ਪਾਰਸਲ ਨੂੰ ਟਰੈਕ ਤੇ ਡਲਿਵਰੀ ਨਾਲ ਜੁੜੀ ਜਾਣਕਾਰੀ ਐਪ ਨੂੰ ਬਿਨਾਂ ਖੋਲ੍ਹੇ ਦੱਦਾ ਹੈ। ਹੁਣ ਨਵੇਂ ਅਪਡੇਟ ਦੇ ਬਾਅਦ ਯੂਜਰਸ ਨੂੰ ਡਲਿਵਰੀ ਲੇਟ ਹੋਣ ‘ਤੇ ਜੀਮੇਲ ‘ਚ ਟੌਪ ‘ਤੇ ਇਕ ਮੇਲ ਦਿਖੇਗਾ ਜਿਸ ਵਿਚ ਦੱਸਿਆ ਗਿਆ ਹੋਵੇਗਾ ਕਿ ਡਲਿਵਰੀ ਕਦੋਂ ਹੋਵੇਗੀ। ਇਹ ਮੇਲ ਇਨਬਾਕਸ ਦੇ ਟੌਪ ‘ਤੇ ਓਰੈਂਜ ਕਲਰ ਦੇ ਸਬਜੈਕਟ ਨਾਲ ਨਜ਼ਰ ਆਏਗੀ। ਇਸ ਫੀਚਰ ਦੀ ਮਦਦ ਨਾਲ ਆਨਲਾਈਨ ਸ਼ਾਪਿੰਗ ਕਰਨ ਵਾਲੇ ਯੂਜਰਸ ਨੂੰ ਪ੍ਰੋਡਕਟ ਦੀ ਡਲਿਵਰੀ ਡੇਟ ਦੇਖਣ ਲਈ ਮੇਲਸ ਵਿਚ ਹੇਠਾਂ ਨਹੀਂ ਜਾਣਾ ਹੋਵੇਗਾ ਜਾਂ ਸਰਚ ਵਿਚ ਆਪਣਾ ਸਮਾਂ ਖਰਾਬ ਨਹੀਂ ਕਰਨਾ ਪਵੇਗਾ। ਜੀਮੇਲ ਤੁਹਾਡੇ ਪਾਰਸਲ ਨੂੰ ਟਰੈਕ ਕਰਨ, ਇਸ ਲਈ ਯੂਜਰਸ ਨੂੰ ਮੈਨੂਅਲੀ ਇਸ ਆਪਸ਼ਨ ਨੂੰ ਜੀਮੇਲ ਸੈਟਿੰਗ ਵਿਚ ਜਾ ਕੇ ਆਨ ਕਰਨਾ ਹੋਵੇਗਾ।

ਨਾ ਸਿਰਫ ਡਲਿਵਰੀ ਆਪਸ਼ਨ ਸਗੋਂ ਜੀਮੇਲ ਤੁਹਾਨੂੰ ਪ੍ਰੋਡਕਟ ਨਾਲ ਜੁੜੀ ਰਿਟਰਨ ਪਾਲਿਸੀ ਵੀ ਦਿਖਾਏਗਾ, ਨਾਲ ਹੀ ਵੈਂਡਰ ਦੇ ਹਿਸਾਬ ਨਾਲ ਗਾਈਡਲਾਈਨ ਦਾ ਲਿੰਕ ਵੀ ਮੈਨਸ਼ਨ ਕਰੇਗਾ। ਕੁਝ ਸਮਾਂ ਪਹਿਲਾਂ ਜੀਮੇਲ ਵਿਚ ਗੂਗਲ ਨੇ ਮਲਟੀਪਲ ਜੀਮੇਲ ਨੂੰ ਡਿਲੀਟ ਕਰਨ ਲਈ ਸਿਲੈਕਟ ਆਲ ਦਾ ਆਪਸ਼ਨ ਜੋੜਿਆ ਸੀ। ਇਸ ਦੀ ਮਦਦ ਨਾਲ ਯੂਜਰਸ ਇਕ ਹੀ ਸਮੇਂ 50 ਮੇਲਸ ਨੂੰ ਐਪ ਰਾਹੀਂ ਡਿਲੀਟ ਕਰ ਸਕਦੇ ਹਨ। ਇਸ ਤੋਂ ਪਹਿਲਾਂ ਇਹ ਸਹੂਲਤ ਸਿਰਫ ਵੈੱਬ ਵਰਜਨ ‘ਤੇ ਮੌਜੂਦ ਸੀ।

ਗੂਗਲ ਨੇ ਆਪਣੇ ਸਰਚ ਇੰਜਣ ਵਿਚ ਇਕ ਨਵਾਂ ਫੀਚਰ ‘ਗੈੱਟ ਇਟ ਬਾਇ 24 ਦਸੰਬਰ’ ਜੋੜਿਆ ਹੈ। ਇਸ ਦੀ ਮਦਦ ਨਾਲ ਜਦੋਂ ਤੁਸੀਂ ਕੋਈ ਪ੍ਰੋਡਕਟ ਸਰਚ ਕਰੋਗੇ ਤਾਂ ਇਸ ਨਾਲਤੁਹਾਨੂੰ ਉਹ ਪ੍ਰੋਡਕਟ ਦਿਖਣਗੇ ਜਿਨ੍ਹਾਂ ਨੂੰ ਤੁਸੀਂ ਕ੍ਰਿਸਮਸ ਤੋਂ ਪਹਿਲਾਂ ਖਰੀਦ ਸਕਦੇ ਹੋ। ਇਹ ਫੀਚਰ ਕੰਪਨੀ ਇਸ ਲਈ ਲਿਆਈ ਹੈ ਤਾਂ ਕਿ ਲੋਕ ਸਮੇਂ ਰਹਿੰਦੇ ਇਕ ਦੂਜੇ ਲਈ ਗਿਫਟ ਖਰੀਦ ਸਕਣ ਤੇ ਉਨ੍ਹਾਂ ਨੂੰ ਟਾਈਮ ਨਾਲ ਦੇ ਸਕਣ। ਧਿਆਨ ਦਿਓ, ਦੱਸੇ ਗਇ ਦੋਵੇਂ ਫੀਚਰ ਫਿਲਹਾਲ ਸਿਰਫ US ਤੱਕ ਸੀਮਤ ਹਨ। ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਕੰਪਨੀ ਇਨ੍ਹਾਂ ਨੂੰ ਭਾਰਤ ਕਦੋਂ ਲਿਆਏਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments