Monday, October 14, 2024
Google search engine
Homelatest Newsਪੜਤਾਲ ਉਪਰੰਤ 853 ਸਰਪੰਚ ਦੇ ਅਹੁਦੇ ਅਤੇ 2123 ਪੰਚ ਦੇ ਅਹੁਦੇ ਲਈ...

ਪੜਤਾਲ ਉਪਰੰਤ 853 ਸਰਪੰਚ ਦੇ ਅਹੁਦੇ ਅਤੇ 2123 ਪੰਚ ਦੇ ਅਹੁਦੇ ਲਈ ਉਮੀਦਵਾਰ ਮੈਦਾਨ ਵਿੱਚ- ਏ ਡੀ ਸੀ ਸੁਭਾਸ਼ ਚੰਦਰ

Fazilka News: ਫਾਜ਼ਿਲਕਾ ਜ਼ਿਲ੍ਹੇ ਵਿੱਚ ਆਮ ਪੰਚਾਇਤੀ ਚੋਣਾਂ ਲਈ ਉਮੀਦਵਾਰਾਂ ਵੱਲੋਂ ਦਾਖਲ ਕੀਤੇ ਨਾਮਜਦਗੀ ਪਰਚਿਆਂ ਦੀ ਪੜਤਾਲ ਦਾ ਕੰਮ ਮੁਕੰਮਲ ਹੋ ਗਿਆ ਹੈ।
ਪੜਤਾਲ ਉਪਰੰਤ 853 ਸਰਪੰਚ ਦੇ ਅਹੁਦੇ ਅਤੇ 2123 ਪੰਚ ਦੇ ਅਹੁਦੇ ਲਈ ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ
 ਅਤੇ ਪੜਤਾਲ ਦੌਰਾਨ ਸਰਪੰਚੀ ਤੇ ਅਹੁਦੇ ਲਈ ਸਿਰਫ 52 ਨਾਮਜਦਗੀਆਂ ਅਤੇ ਪੰਚ ਦੇ ਅਹੁਦੇ ਲਈ ਸਿਰਫ 138 ਨਾਮਜਦਗੀਆਂ ਰੱਦ ਹੋਈਆਂ ਹਨ। ਇਹ ਜਾਣਕਾਰੀ ਵਧੀਕ ਜ਼ਿਲਾ ਚੋਣਕਾਰ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ਼ ਚੰਦਰ ਨੇ ਦਿੱਤੀ ਹੈ।

ਨਾਮਜਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਹੁਣ ਅਬੋਹਰ ਬਲਾਕ ਵਿੱਚ ਸਰਪੰਚ ਦੇ ਅਹੁਦੇ ਲਈ 463 ਅਤੇ ਪੰਚ ਦੇ ਅਹੁਦੇ ਲਈ 1296 ਉਮੀਦਵਾਰ ਮੈਦਾਨ ਵਿੱਚ ਹਨ ।
ਖੂਹੀਆਂ ਸਰਵਰ ਬਲਾਕ ਵਿੱਚ ਸਰਪੰਚ ਦੇ ਅਹੁਦੇ ਲਈ 376 ਅਤੇ ਪੰਚ ਦੇ ਅਹੁਦੇ ਲਈ 1092 ਉਮੀਦਵਾਰ ਮੈਦਾਨ ਵਿੱਚ ਹਨ ।
ਅਰਨੀ ਵਾਲਾ ਸੇਖ ਸੁਭਾਨ ਬਲਾਕ ਵਿੱਚ ਸਰਪੰਚ ਤੇ ਅਹੁਦੇ ਲਈ 251 ਅਤੇ ਪੰਚ ਤੇ ਅਹੁਦੇ ਲਈ 716 ਉਮੀਦਵਾਰ ਮੈਦਾਨ ਵਿੱਚ ਹਨ।
ਫਾਜ਼ਿਲਕਾ ਬਲਾਕ ਵਿੱਚ ਸਰਪੰਚ ਦੇ ਅਹੁਦੇ ਲਈ 608 ਉਮੀਦਵਾਰ ਹਨ ਅਤੇ ਪੰਚ ਦੇ ਅਹੁਦੇ ਲਈ 1356 ਉਮੀਦਵਾਰ ਹਨ।
ਜਲਾਲਾਬਾਦ ਬਲਾਕ ਵਿੱਚ ਸਰਪੰਚ ਤੇ ਅਹੁਦੇ ਲਈ 853 ਅਤੇ ਪੰਚ ਦੇ ਅਹੁਦੇ ਲਈ 2123 ਉਮੀਦਵਾਰ ਹਨ।
ਪੂਰੇ ਜ਼ਿਲ੍ਹੇ ਵਿੱਚ ਸਰਪੰਚ ਦੇ ਅਹੁਦੇ ਲਈ 2551 ਉਮੀਦਵਾਰਾਂ ਦੇ ਕਾਗਜ਼ ਯੋਗ ਪਾਏ ਗਏ ਹਨ ਜਦਕਿ ਪੰਚ ਦੀ ਚੋਣ ਲਈ 6583 ਉਮੀਦਵਾਰਾਂ ਦੇ ਕਾਗਜ ਯੋਗ ਪਾਏ ਗਏ ਹਨ।
ਉਮੀਦਵਾਰ 7 ਅਕਤੂਬਰ ਨੂੰ ਨਾਮਜਦਗੀ ਵਾਪਸ ਲੈ ਸਕਦੇ ਹਨ। ਮਤਦਾਨ 15 ਅਕਤੂਬਰ ਨੂੰ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments