ਦਰਅਸਲ, ਵਿਨੇਸ਼ ਫੋਗਾਟ ਦੇ ਰਿਟਾਇਰਮੈਂਟ ਤੋਂ ਬਾਅਦ, ਭੈਣ ਗੀਤਾ ਫੋਗਾਟ ਨੇ ਆਪਣੇ ਐਕਸ ’ਤੇ ਲਿਖਿਆ ਕਿ ਤੁਸੀਂ ਦੇਸ਼ ਲਈ ਜੋ ਕੀਤਾ ਹੈ, ਅਸੀਂ ਹਮੇਸ਼ਾ ਤੁਹਾਡੇ ਰਿਣੀ ਰਹਾਂਗੇ।
ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ (Vinesh Phogat) ਨੇ 8 ਅਗਸਤ ਨੂੰ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਵਿਨੇਸ਼ ਨੂੰ ਕੱਲ੍ਹ 100 ਗ੍ਰਾਮ ਭਾਰ ਵਧਣ ਕਾਰਨ ਪੈਰਿਸ ਓਲੰਪਿਕ 2024 ਤੋਂ ਅਯੋਗ ਕਰਾਰ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਉਸ ਨੇ ਕੁਸ਼ਤੀ ਛੱਡਣ ਦਾ ਫੈਸਲਾ ਲਿਆ।
ਵਿਨੇਸ਼ ਫੋਗਾਟ ਨੇ 8 ਅਗਸਤ ਨੂੰ ਸਵੇਰੇ 5:17 ਵਜੇ ਪੂਰੀ ਦੁਨੀਆ ਨੂੰ ਆਪਣੀ ਰਿਟਾਇਰਮੈਂਟ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਐਕਸ ‘ਤੇ ਲਿਖਿਆ ਕਿ ਮਾਂ ਕੁਸ਼ਤੀ ਜਿੱਤ ਗਈ ਮੈਂ ਹਾਰ ਗਈ, ਮੈਨੂੰ ਮਾਫ ਕਰਨਾ।
ਹਰ ਕੋਈ ਉਸ ਦੀ ਇਸ ਪੋਸਟ ਤੋਂ ਕਾਫੀ ਨਿਰਾਸ਼ ਨਜ਼ਰ ਆ ਰਿਹਾ ਹੈ ਅਤੇ ਵਿਨੇਸ਼ ਨੂੰ ਉਤਸ਼ਾਹਿਤ ਕਰਨ ‘ਚ ਰੁੱਝਿਆ ਹੋਇਆ ਹੈ। ਇਸ ਦੌਰਾਨ ਵਿਨੇਸ਼ ਦੀ ਭੈਣ ਗੀਤਾ ਫੋਗਾਟ (Geeta Phogat) ਦੀ ਰਿਟਾਇਰਮੈਂਟ ‘ਤੇ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।
Vinesh Phogat ਦੀ ਰਿਟਾਇਰਮੈਂਟ ‘ਤੇ ਸਾਹਮਣੇ ਆਇਆ ਭੈਣ Geeta Phogat ਦਾ ਰਿਐਕਸ਼ਨ
ਦਰਅਸਲ, ਵਿਨੇਸ਼ ਫੋਗਾਟ ਦੇ ਰਿਟਾਇਰਮੈਂਟ ਤੋਂ ਬਾਅਦ, ਭੈਣ ਗੀਤਾ ਫੋਗਾਟ ਨੇ ਆਪਣੇ ਐਕਸ ’ਤੇ ਲਿਖਿਆ ਕਿ ਤੁਸੀਂ ਦੇਸ਼ ਲਈ ਜੋ ਕੀਤਾ ਹੈ, ਅਸੀਂ ਹਮੇਸ਼ਾ ਤੁਹਾਡੇ ਰਿਣੀ ਰਹਾਂਗੇ। ਤੁਹਾਡਾ ਜਜ਼ਬਾ ਤੇ ਸੰਘਰਸ਼ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ।
ਗੀਤਾ ਫੋਗਾਟ ਨੇ ਅੱਗੇ ਕਿਹਾ ਕਿ ਤੁਸੀਂ ਸਾਰੀਆਂ ਲੜਕੀਆਂ ਲਈ ਰੋਲ ਮਾਡਲ ਹੋ, ਤੁਹਾਡਾ ਇਸ ਤਰ੍ਹਾਂ ਕੁਸ਼ਤੀ ਨੂੰ ਅਲਵਿਦਾ ਕਹਿਣਾ ਪੂਰੇ ਪਰਿਵਾਰ ਦੇ ਨਾਲ-ਨਾਲ ਪੂਰੇ ਦੇਸ਼ ਲਈ ਬਹੁਤ ਦੁਖਦਾਈ ਹੈ।