ਭਾਰਤ ਸੰਚਾਰ ਨਿਗਮ ਲਿਮਟਿਡ (Bharat Sanchar Nigam Limited) ਟੈਲੀਕਾਮ ਆਪਰੇਟਰ ਆਪਣੇ ਗਾਹਕਾਂ ਨੂੰ ਖ਼ਾਸ ਆਫਰ ਦੇ ਰਹੀ ਹੈ।
ਘਰ ‘ਚ ਵਾਈ-ਫਾਈ ਲਗਾਉਣਾ ਕਿਸੇ ਵੱਡੇ ਖ਼ਰਚੇ ਤੋਂ ਘੱਟ ਨਹੀਂ ਹੁੰਦਾ। ਕਿਵੇਂ ਲੱਗੇਗਾ, ਜੇ ਤੁਸੀਂ ਘਰ ਵਿਚ ਮੁਫਤ ਵਾਈ-ਫਾਈ ਲੱਗਦਾ ਹੋਵੇ। ਹੈਰਾਨ ਨਾ ਹੋਵੋ, ਇਹ ਸੱਚ ਹੈ। ਭਾਰਤ ਸੰਚਾਰ ਨਿਗਮ ਲਿਮਟਿਡ (Bharat Sanchar Nigam Limited) ਟੈਲੀਕਾਮ ਆਪਰੇਟਰ ਆਪਣੇ ਗਾਹਕਾਂ ਨੂੰ ਖ਼ਾਸ ਆਫਰ ਦੇ ਰਹੀ ਹੈ।
ਟੈਲੀਕਾਮ ਟਾਕ ਦੀ ਤਾਜ਼ਾ ਰਿਪੋਰਟ ਅਨੁਸਾਰ ਨਵੇਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕੰਪਨੀ (Bharat Sanchar Nigam Limited) ਵਾਈਫਾਈ ਇੰਸਟਾਲੇਸ਼ਨ ਚਾਰਜ ਨਹੀਂ ਲੈ ਰਹੀ। ਇਸ ਦਾ ਮਤਲਬ ਹੋਇਆ ਕਿ ਬ੍ਰਾਡਬੈਂਡ ਕੁਨੈਕਸ਼ਨ ਲਈ ਇਹ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ। ਕੰਪਨੀ ਪਿਛਲੇ ਇਕ ਸਾਲ ਤੋਂ ਬ੍ਰਾਡਬੈਂਡ ਕੁਨੈਕਸ਼ਨ ਲਈ ਇਹ ਆਫ਼ਰ ਦੇ ਰਹੀ ਹੈ। ਹਾਲਾਂਕਿ 31 ਮਾਰਚ ਨੂੰ ਵਿੱਤੀ ਸਾਲ ਖਤਮ ਹੋਣ ਦੇ ਨਾਲ ਹੀ ਇਹ ਆਫਰ ਵੀ ਖਤਮ ਹੋ ਗਈ ਸੀ। ਉੱਥੇ ਹੀ ਕੰਪਨੀ ਨੇ ਇਸ ਆਫਰ ਦੀ ਮਿਆਦ ਇਕ ਵਾਰ ਫਿਰ ਵਧਾ ਦਿੱਤੀ ਹੈ। ਨਵੀਂ ਅਪਡੇਟ ਮੁਤਾਬਿਕ BSNL ਦੇ ਇਸ ਆਫਰ ਨੂੰ ਸਾਲ 2025 ਤਕ ਵਧਾ ਦਿੱਤਾ ਗਿਆ ਹੈ।
BSNL ਦਾ ਕਹਿਣਾ ਹੈ ਕਿ ਭਾਰਤ ਫਾਈਬਰ ਤੇ ਏਅਰਫਾਈਬਰ ਵਾਲੇ ਗਾਹਕਾਂ ਨੂੰ ਇਸ ਵਿਸ਼ੇਸ਼ ਆਫਰ ਕਾਰਨ ਹੁਣ 500 ਰੁਪਏ ਨਹੀਂ ਦੇਣੇ ਪੈਣਗੇ। ਉੱਥੇ ਹੀ ਕੰਪਨੀ ਕਾਪਰ ਕੁਨੈਕਸ਼ਨ ਲਈ 250 ਰੁਪਏ ਦੀ ਫੀਸ ਨਹੀਂ ਲਵੇਗੀ। ਇਸ ਨਵੇਂ ਕਦਮ ਨੂੰ ਨਵੇਂ ਗਾਹਕਾਂ ਲਈ BSNL ਤੋਂ ਨਵਾਂ ਬ੍ਰਾਡਬੈਂਡ ਕੁਨੈਕਸ਼ਨ ਲੈਣ ਲਈ ਖਾਸ ਮੰਨਿਆ ਜਾ ਰਿਹਾ ਹੈ।
ਦਰਅਸਲ ਅਜਿਹਾ ਨਹੀਂ ਹੈ ਕਿ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਨੂੰ ਅਜਿਹੀਆਂ ਸਹੂਲਤਾਂ ਨਹੀਂ ਦਿੰਦੀਆਂ। ਪ੍ਰਾਈਵੇਟ ਕੰਪਨੀਆਂ ਵਾਈਫਾਈ ਇੰਸਟਾਲੇਸ਼ਨ ਚਾਰਜ ਵੀ ਮੁਫਤ ਦਿੰਦੀਆਂ ਹਨ, ਹਾਲਾਂਕਿ, ਇਸ ਪੇਸ਼ਕਸ਼ ਦਾ ਲਾਭ ਸਿਰਫ ਲੰਬੇ ਸਮੇਂ ਦੀਆਂ ਯੋਜਨਾਵਾਂ ਨਾਲ ਹੀ ਉਪਲਬਧ ਹੈ।