Monday, October 14, 2024
Google search engine
HomeDeshਪਰਾਲੀ ਸਾੜਨ ਨਾਲ ਪੰਜਾਬ ’ਚ ਦਸ ਦਿਨ ’ਚ ਚਾਰ ਗੁਣਾਂ ਪ੍ਰਦੂਸ਼ਣ, 15...

ਪਰਾਲੀ ਸਾੜਨ ਨਾਲ ਪੰਜਾਬ ’ਚ ਦਸ ਦਿਨ ’ਚ ਚਾਰ ਗੁਣਾਂ ਪ੍ਰਦੂਸ਼ਣ, 15 ਤੋਂ 24 ਸਤੰਬਰ ਤਕ ਪਰਾਲੀ ਸਾੜਨ ਦੇ 81 ਮਾਮਲੇ ਆਏ ਸਾਹਮਣੇ

ਸੂਬੇ ਵਿਚ ਮੰਡੀ ਗੋਬਿੰਦਗੜ੍ਹ ਮੰਗਲਵਾਰ ਨੂੰ ਸਭ ਤੋਂ ਵੱਧ ਪ੍ਰਦੂਸ਼ਿਤ ਰਿਹਾ। ਮੰਡੀ ਗੋਬਿੰਦਗੜ੍ਹ ਦਾ ਔਸਤ ਏਕਿਊਆਈ 225 ਅਤੇ ਵੱਧ ਤੋਂ ਵੱਧ ਏਕਿਊਆਈ 430 ਦਰਜ ਕੀਤਾ ਗਿਆ।

 ਸੂਬੇ ਵਿਚ 15 ਸਤੰਬਰ ਤੋਂ ਝੋਨੇ ਦੀ ਵਾਢੀ ਸ਼ੁਰੂ ਹੁੰਦੇ ਹੀ ਪਰਾਲੀ ਸਾੜਨ(Stubble burning) ਦੀ ਲੜੀ ਵਿਚ ਵੀ ਤੇਜ਼ੀ ਜਾਰੀ ਹੈ। ਆਲਮ ਇਹ ਹੈ ਕਿ ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਾਲ ਦਸ ਦਿਨ ਵਿਚ ਪਰਾਲੀ ਸਾੜਨ ਦੇ ਮਾਮਲੇ ਲਗਪਗ ਦਸ ਗੁਣਾ ਵੱਧ ਹੋ ਗਏ ਹਨ। ਸਾਲ 2023 ਵਿਚ 24 ਸਤੰਬਰ ਤੱਕ ਪਰਾਲੀ ਸਾੜਨ(Parrali burning0 ਦੇ ਸਿਰਫ਼ ਅੱਠ ਮਾਮਲੇ ਸਾਹਮਣੇ ਆਏ ਸਨ ਜਦਕਿ ਇਸ ਸਾਲ ਦਸ ਗੁਣਾ ਵੱਧ ਕੇ 81 ਹੋ ਗਏ ਹਨ। ਇਸ ਨਾਲ ਸੂਬੇ ਵਿਚ ਪ੍ਰਦੂਸ਼ਣ ਵੀ ਵਧਿਆ ਹੈ।

ਸਿਰਫ਼ ਦਸ ਦਿਨ ਵਿਚ ਸੂਬੇ ਦੀ ਹਵਾ ਦੇ ਗੁਣਵੱਤਾ ਸੂਚਕ ਅੰਕ (AQI) ਵਿਚ ਲਗਪਗ ਚਾਰ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ਵਿਚ ਮੰਡੀ ਗੋਬਿੰਦਗੜ੍ਹ ਮੰਗਲਵਾਰ ਨੂੰ ਸਭ ਤੋਂ ਵੱਧ ਪ੍ਰਦੂਸ਼ਿਤ ਰਿਹਾ। ਮੰਡੀ ਗੋਬਿੰਦਗੜ੍ਹ ਦਾ ਔਸਤ ਏਕਿਊਆਈ 225 ਅਤੇ ਵੱਧ ਤੋਂ ਵੱਧ ਏਕਿਊਆਈ 430 ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਜਦੋਂ ਪਰਾਲੀ ਨਹੀਂ ਸਾੜੀ ਜਾ ਰਹੀ ਸੀ ਤਾਂ 14 ਸਤੰਬਰ ਨੂੰ ਮੰਡੀ ਗੋਬਿੰਦਗੜ੍ਹ ਦਾ ਔਸਤ ਏਕਿਊਆਈ 50 ਤੇ ਵੱਧ ਤੋਂ ਵੱਧ ਏਕਿਊਆਈ 111 ਸੀ। ਉੱਧਰ, ਸੂਬੇ ਵਿਚ ਮੰਗਲਵਾਰ ਨੂੰ ਪਰਾਲੀ ਸਾੜਨ ਦੇ 12 ਮਾਮਲੇ ਸਾਹਮਣੇ ਆਏ। ਇਨ੍ਹਾਂ 12 ਮਾਮਲਿਆਂ ਵਿਚੋਂ ਚਾਰ ਅੰਮ੍ਰਿਤਸਰ, ਇਕ ਫਿਰੋਜ਼ਪੁਰ, ਚਾਰ ਕਪੂਰਥਲਾ ਤੇ ਤਿੰਨ ਮੋਹਾਲੀ ਜ਼ਿਲ੍ਹੇ ਨਾਲ ਸਬੰਧਤ ਹਨ। ਪਿਛਲੇ ਵਰ੍ਹੇ ਇਸ ਦਿਨ ਇਕ ਵੀ ਮਾਮਲਾ ਸਾਹਮਣਾ ਨਹੀਂ ਆਇਆ ਸੀ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments