Tuesday, October 15, 2024
Google search engine
HomeDeshPunjab ਨੂੰ ਪਹਿਲੀ ਵਾਰ ਦਿਨੇ ਸਸਤੀ ਤੇ ਰਾਤ ਨੂੰ ਮਹਿੰਗੀ ਮਿਲ ਰਹੀ...

Punjab ਨੂੰ ਪਹਿਲੀ ਵਾਰ ਦਿਨੇ ਸਸਤੀ ਤੇ ਰਾਤ ਨੂੰ ਮਹਿੰਗੀ ਮਿਲ ਰਹੀ ਬਿਜਲੀ

ਬਿਜਲੀ ਸਸਤੀ ਤੇ ਜ਼ਿਆਦਾ ਉਪਲਬਧ ਹੋਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਰਾਤ ਦੀ ਬਜਾਏ ਦਿਨ ਵੇਲੇ ਵੀ ਬਿਜਲੀ ਦਿੱਤੀ ਜਾ ਰਹੀ ਹੈ।

ਪੰਜਾਬ ‘ਚ ਪਹਿਲੀ ਵਾਰ ਪਾਵਰਕਾਮ ਨੂੰ ਦਿਨ ਵੇਲੇ ਸਸਤੀ ਬਿਜਲੀ ਮਿਲ ਰਹੀ ਹੈ, ਜਦੋਂਕਿ ਬਾਹਰੀ ਸਰੋਤਾਂ ਤੋਂ ਬਿਜਲੀ ਰਾਤ ਵੇਲੇ ਮਹਿੰਗੀ ਹੈ।
ਬੀਤੇ ਦਿਨ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ‘ਚ 16 ਹਜ਼ਾਰ ਮੈਗਾਵਾਟ ਦੀ ਰਿਕਾਰਡ ਮੰਗ ਨੂੰ ਪਾਰ ਕਰਨ ਦਾ ਜਾਇਜ਼ਾ ਲੈ ਰਹੇ ਸਨ ਤਾਂ ਪਾਵਰਕੌਮ ਦੇ ਸੀਐਮਡੀ ਬਲਦੇਵ ਸਿੰਘ ਸਰਾਂ ਨੇ ਅਧਿਕਾਰੀਆਂ ਦੀ ਮੀਟਿੰਗ ‘ਚ ਇਹ ਤੱਥ ਉਨ੍ਹਾਂ ਦੇ ਸਾਹਮਣੇ ਰੱਖੇ।

ਦਿਨ ਵੇਲੇ ਮਹਿੰਗੀ ਮਿਲੇਗੀ ਬਿਜਲੀ

ਇਹ ਤੱਥ ਸਾਹਮਣੇ ਆਉਂਦੇ ਹੀ ਇਕ ਸੀਨੀਅਰ ਅਧਿਕਾਰੀ ਨੇ ਟਿੱਪਣੀ ਕੀਤੀ ਕਿ ਉਹ ਪੰਜਾਬ ‘ਚ ਪਿਛਲੇ 32 ਸਾਲਾਂ ਤੋਂ ਕੰਮ ਕਰ ਰਹੇ ਹਨ ਤੇ ਹਰ ਵਾਰ ਪਾਵਰਕੌਮ ਕਹਿੰਦਾ ਸੀ ਕਿ ਰਾਤ ਨੂੰ ਬਿਜਲੀ ਲੈਣ ‘ਚ ਛੋਟ ਦਿੱਤੀ ਜਾਵੇਗੀ, ਦਿਨ ਵੇਲੇ ਬਿਜਲੀ ਮਹਿੰਗੀ ਮਿਲੇਗੀ ਪਰ ਹੁਣ ਹਾਲਾਤ ਬਦਲ ਗਏ ਹਨ।
ਆਮ ਤੌਰ ‘ਤੇ ਰਾਤ ਸਮੇਂ ਬਿਜਲੀ ਦੀ ਜ਼ਿਆਦਾ ਉਪਲਬਧਤਾ ਹੋਣ ਕਾਰਨ ਪਾਵਰਕੌਮ ਰਾਤ ਸਮੇਂ ਬਿਜਲੀ ਦੇ ਰੇਟ ਘਟਾ ਦਿੰਦਾ ਹੈ ਪਰ ਇਸ ਵਾਰ ਉਲਟਾ ਹੋ ਰਿਹਾ ਹੈ।
ਇਸ ਦਾ ਕਾਰਨ ਇਹ ਹੈ ਕਿ ਪਾਵਰਕੌਮ ਆਪਣੇ ਬਿਜਲੀ ਉਤਪਾਦਨ ਸਰੋਤਾਂ ਤੋਂ ਇਲਾਵਾ ਬਾਹਰੀ ਸਰੋਤਾਂ ਤੋਂ ਬਿਜਲੀ ਲੈ ਰਿਹਾ ਹੈ, ਸੂਰਜੀ ਪਲਾਂਟਾਂ ਤੋਂ ਬਿਜਲੀ ਦਿਨ ਵੇਲੇ ਸਸਤੀ ਮਿਲ ਰਹੀ ਹੈ।
ਰਾਤ ਵੇਲੇ ਇਹ ਬਿਜਲੀ ਨਾ ਮਿਲਣ ਕਾਰਨ ਹੋਰ ਸਾਧਨਾਂ ਤੋਂ ਆਉਣ ਵਾਲੀ ਬਿਜਲੀ ਮਹਿੰਗੀ ਹੋ ਜਾਂਦੀ ਹੈ।
ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਦੇ ਅੰਕੜਿਆਂ ਅਨੁਸਾਰ ਇਸ ਸਮੇਂ ਸੂਬੇ ਦੇ ਆਪਣੇ ਸੋਲਰ ਊਰਜਾ ਦੇ ਸਰੋਤ 1310 ਮੈਗਾਵਾਟ ਹਨ, ਜਦੋਂ ਕਿ 767 ਮੈਗਾਵਾਟ ਦਾ ਠੇਕਾ ਰਾਜ ਤੋਂ ਬਾਹਰਲੇ ਸਰੋਤਾਂ ਤੋਂ ਹੈ।

ਸ਼ੁਰੂਆਤ ‘ਚ ਪਾਵਰ ਪਲਾਂਟ ਦਾ ਖਰਚ 17.91 ਰੁਪਏ ਪ੍ਰਤੀ ਯੂਨਿਟ

ਦਰਅਸਲ, ਸ਼ੁਰੂਆਤੀ ਪੜਾਅ ‘ਚ ਜਦੋਂ ਸੂਰਜੀ ਊਰਜਾ ਪਲਾਂਟ ਲਗਾਏ ਗਏ ਸਨ, ਉਸ ਸਮੇਂ ਇਨ੍ਹਾਂ ਦੀ ਕੀਮਤ 17.91 ਰੁਪਏ ਪ੍ਰਤੀ ਯੂਨਿਟ ਸੀ ਜੋ ਹੁਣ ਘਟ ਕੇ 2.63 ਰੁਪਏ ਪ੍ਰਤੀ ਯੂਨਿਟ ਰਹਿ ਗਈ ਹੈ।
ਇਕ ਸੀਨੀਅਰ ਵਿਭਾਗੀ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ‘ਚ ਵੀ ਵੱਡੇ ਸੂਰਜੀ ਊਰਜਾ ਪਲਾਂਟ ਲਗਾਏ ਜਾ ਰਹੇ ਹਨ, ਜਿੱਥੇ ਇਨ੍ਹੀਂ ਦਿਨੀਂ ਅੱਤ ਦੀ ਗਰਮੀ ਕਾਰਨ ਚੰਗੀ ਬਿਜਲੀ ਪੈਦਾ ਹੋ ਰਹੀ ਹੈ ਤੇ ਇਹ ਊਰਜਾ ਦਿਨ ਵੇਲੇ ਸਸਤੇ ਭਾਅ ‘ਤੇ ਮਿਲਦੀ ਹੈ।
ਇਕ ਹੋਰ ਦਿਲਚਸਪ ਤੱਥ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਪੰਜਾਬ ‘ਚ ਰੂਫ਼ਟਾਪ ਸੋਲਰ ਪਲਾਂਟ ਵੱਡੇ ਪੱਧਰ ‘ਤੇ ਲਗਾਏ ਜਾਣੇ ਸ਼ੁਰੂ ਹੋ ਗਏ ਹਨ, ਖਾਸ ਕਰਕੇ ਵਪਾਰਕ ਖੇਤਰ ‘ਚ ਜਿੱਥੇ ਬਿਜਲੀ ਦਰਾਂ ਸਭ ਤੋਂ ਵੱਧ ਹਨ ਤੇ ਖਪਤ ਵੀ ਦਿਨ ਵਿਚ ਹੀ ਹੁੰਦੀ ਹੈ।

ਖਪਤਕਾਰਾਂ ਦੇ ਆ ਰਹੇ ਜ਼ੀਰੋ ਬਿੱਲ

ਇਨ੍ਹਾਂ ਸਾਰਿਆਂ ਨੇ ਵੀ ਪਾਵਰਕੌਮ ਵੱਲੋਂ ਬਿਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ, ਜਿਸ ਪਾਵਰਕੌਮ ਦੇ ਵੱਡੇ ਖਪਤਕਾਰਾਂ ਦੇ ਬਿੱਲ ਹੁਣ ਜ਼ੀਰੋ ਆ ਰਹੇ ਹਨ। ਜਿਸ ਕਾਰਨ ਇਹ ਬਿਜਲੀ ਦਿਨ ਵੇਲੇ ਸਸਤੀ ਹੁੰਦੀ ਜਾ ਰਹੀ ਹੈ।
ਬਿਜਲੀ ਸਸਤੀ ਤੇ ਜ਼ਿਆਦਾ ਉਪਲਬਧ ਹੋਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਰਾਤ ਦੀ ਬਜਾਏ ਦਿਨ ਵੇਲੇ ਵੀ ਬਿਜਲੀ ਦਿੱਤੀ ਜਾ ਰਹੀ ਹੈ। ਕਿਸਾਨ ਦਿਨ ਵੇਲੇ ਬਿਜਲੀ ਤੋਂ ਖੁਸ਼ ਹਨ ਕਿਉਂਕਿ ਉਹ ਦਿਨ ਵੇਲੇ ਜੋ ਚਾਹੁਣ ਕਰ ਸਕਦੇ ਹਨ। ਰਾਤ ਸਮੇਂ ਸੱਪਾਂ ਸਮੇਤ ਹੋਰ ਜਾਨਵਰਾਂ ਦਾ ਡਰ ਬਣਿਆ ਰਹਿੰਦਾ ਹੈ।

ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ

ਪੰਜਾਬ ‘ਚ 11 ਜੂਨ ਤੋਂ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਦੇ ਦੋ ਕਾਰਨ ਹਨ, ਇਕ ਤਾਂ ਇਹ ਕਿ ਪਿਛਲੇ ਕਾਫੀ ਸਮੇਂ ਤੋਂ ਗਰਮੀ ਦਾ ਕਹਿਰ ਘੱਟ ਨਹੀਂ ਹੋ ਰਿਹਾ ਤੇ ਦੂਜਾ, ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ। ਪੰਜਾਬ ‘ਚ ਇਸ ਮਹੀਨੇ ਦੇ ਅੰਤ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਮੌਨਸੂਨ ਦੇ ਆਉਣ ਦੀ ਸੰਭਾਵਨਾ ਹੈ।
ਉਧਰ ਸੂਬੇ ‘ਚ ਅੱਜ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਤੋਂ ਪਾਰ ਰਹੀ। ਹਾਲਾਂਕਿ, ਚੰਗੀ ਉਪਲਬਧਤਾ ਕਾਰਨ ਕੋਈ ਬਿਜਲੀ ਕੱਟ ਨਹੀਂ ਲੱਗ ਰਹੇ ਹਨ।
ਪਰ ਕੱਲ੍ਹ ਤੋਂ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇਕ 600 ਮੈਗਾਵਾਟ ਯੂਨਿਟ ਬੰਦ ਹੋਣ ਕਾਰਨ ਉਪਲਬਧਤਾ ਪ੍ਰਭਾਵਿਤ ਹੋਈ ਹੈ ਜਿਸ ਦੀ ਭਰਪਾਈ ਹੋਰ ਸਰੋਤਾਂ ਤੋਂ ਖਰੀਦ ਕੇ ਕੀਤੀ ਜਾ ਰਹੀ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments