ਗੁਰੂਹਰਸਹਾਏ : ਹਲਕਾ ਗੁਰੂਹਰਸਹਾਏ ਦੇ ਨਜ਼ਦੀਕ ਪਿੰਡ ਸੈਦੇ ਕੇ ਮੋਹਣ ਵਿਖੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਮਾਮੇ ਵਲੋਂ ਗੋਲ਼ੀਆਂ ਮਾਰ ਕੇ ਨੌਜਵਾਨ ਭਾਣਜੇ ਦਾ ਕਤਲ ਕਰ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਕੁਲਬੀਰ ਸਿੰਘ ਪੁੱਤਰ ਜਰਨੈਲ ਸਿੰਘ ਨੂੰ ਪੈਸਿਆਂ ਨੂੰ ਲੈਣ-ਦੇਣ ਨੂੰ ਲੈ ਕੇ ਗੋਲ਼ੀ ਮਾਰੀ ਗਈ ਹੈ ਅਤੇ ਗੋਲ਼ੀ ਚਲਾਉਣ ਵਾਲਾ ਵਿਅਕਤੀ ਮ੍ਰਿਤਕ ਨੌਜਵਾਨ ਦਾ ਮਾਮਾ ਦੱਸਿਆ ਜਾ ਰਿਹਾ ਹੈ। ਕਾਤਲ ਦੀ ਪਛਾਣ ਕਸ਼ਮੀਰ ਸਿੰਘ ਵਜੋਂ ਹੋਈ ਹੈ।
ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।