ਜਲੰਧਰ : ਜਲੰਧਰ ਸ਼ਹਿਰ ਵਿਚ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਸ਼ੁੱਕਰਵਾਰ ਸਵੇਰੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਲਾਅ ਐਂਡ ਆਰਡਰ ਮੀਟਿੰਗ ਤੋਂ ਕੁਝ ਮਿੰਟਾਂ ਬਾਅਦ ਬੱਸ ਸਟੈਂਡ ਨੇੜੇ ਬਾਈਕ ਸਵਾਰ ਤਿੰਨ ਹਮਲਾਵਰਾਂ ਨੇ ਗੋਲ਼ੀਆਂ ਚਲਾ ਦਿੱਤੀਆਂ।
ਇਹ ਗੋਲ਼ੀਆਂ ਇਕ ਟਰੈਵਲ ਏਜੰਟ ਦੀ ਐੱਮ.ਜੀ. ਕਾਰ ‘ਤੇ ਚਲਾਈਆਂ ਗਈਆਂ, ਜਿਸ ਵਿੱਚੋਂ ਦੋ ਗੋਲ਼ੀਆਂ ਏਜੰਟ ਦੀ ਕਾਰ ਦੇ ਪਿਛਲੇ ਪਾਸੇ ਦੇ ਸ਼ੀਸ਼ੇ ਵਿੱਚ ਲੱਗੀਆਂ। ਇਹ ਗੋਲ਼ੀਆਂ ਫਿਰੌਤੀ ਮੰਗਣ ਲਈ ਚਲਾਈਆਂ ਗਈਆਂ ਹਨ। ਮੌਕੇ ਤੋਂ ਗੋਲ਼ੀਆਂ ਦੇ ਖੋਲ ਬਰਾਮਦ ਹੋਏ ਹਨ। ਥਾਣਾ ਬਾਰਾਂਦਰੀ ਦੀ ਪੁਲਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।