ਤਾਲਿਬਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਮਤੀਨ ਕਾਨੀ ਅਨੁਸਾਰ ਹਮਲੇ ਵਿੱਚ ਚਾਰ ਵਿਦੇਸ਼ੀਆਂ ਸਮੇਤ ਸੱਤ ਹੋਰ ਲੋਕ ਜ਼ਖ਼ਮੀ ਹੋ ਗਏ
ਅਫਗਾਨਿਸਤਾਨ ਦੇ ਬਾਮਿਯਾਨ ਸੂਬੇ ‘ਚ ਸ਼ੁੱਕਰਵਾਰ ਦੇਰ ਰਾਤ ਕਈ ਬੰਦੂਕਧਾਰੀਆਂ ਦੀ ਗੋਲੀਬਾਰੀ ‘ਚ ਤਿੰਨ ਵਿਦੇਸ਼ੀਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਚਾਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਦੇਰ ਸ਼ਾਮ ਹੋਏ ਇਸ ਹਮਲੇ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਤਾਲਿਬਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਮਤੀਨ ਕਾਨੀ ਅਨੁਸਾਰ ਹਮਲੇ ਵਿੱਚ ਚਾਰ ਵਿਦੇਸ਼ੀਆਂ ਸਮੇਤ ਸੱਤ ਹੋਰ ਲੋਕ ਜ਼ਖ਼ਮੀ ਹੋ ਗਏ। ਉਸ ਨੇ ਵਿਦੇਸ਼ੀਆਂ ਦੀ ਕੌਮੀਅਤ ਨਹੀਂ ਦੱਸੀ। ਜਾਂਚ ਜਾਰੀ ਹੈ।