ਬੀਐਸਐਫ ਅਤੇ ਐਸਐਸਓਸੀ ਫ਼ਾਜ਼ਿਲਕਾ ਦੀ ਸਾਂਝੀ ਟੀਮ ਨੇ ਰਾਤ 08:35 ਵਜੇ ਪੀਲੀ ਚਿਪਕਣ ਵਾਲੀ ਟੇਪ ਵਿੱਚ ਲਪੇਟੀ ਸ਼ੱਕੀ ਦੋ ਪੈਕੇਟ ਹੈਰੋਇਨ ਬ੍ਰਾਮਦ ਕੀਤੀ।
ਬੀਐਸਐਫ ਅਤੇ ਐਸਐਸਓਸੀ ਦੇ ਅਪ੍ਰੇਸ਼ਨ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਹੈਰੋਇਨ ਸਣੇ ਕਾਬੂ ਕੀਤਾ। ਜਾਣਕਾਰੀ ਮੁਤਾਬਿਕ 16 ਸਤੰਬਰ 2024 ਨੂੰ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਬੀਐਸਐਫ ਅਤੇ ਐਸਐਸਓਸੀ ਫ਼ਾਜ਼ਿਲਕਾ ਨੇ ਸਾਵਧਾਨੀ ਨਾਲ ਯੋਜਨਾ ਬਣਾਈ ਅਤੇ ਨੇ ਸ਼ੱਕੀ ਖੇਤਰਾਂ ਵਿੱਚ ਛਾਣਬੀਣ ਕੀਤੀ ਗਈ। ਸ਼ਾਮ 07:35 ਵਜੇ ਦੇ ਕਰੀਬ,ਬੀਐਸਐਫ ਅਤੇ ਐਸਐਸਓਸੀ ਨੇ ਜ਼ਿਲ੍ਹੇ ਫ਼ਾਜ਼ਿਲਕਾ ਦੇ ਪਿੰਡ ਕਾਦਰ ਬਕਸ਼ ਦੇ ਨਾਲ ਲੱਗਦੇ ਖੇਤਰ ਤੋਂ ਦੋ ਨਸ਼ੀਲੇ ਪਦਾਰਥਾਂ ਸਣੇ ਤਸਕਰਾਂ ਨੂੰ ਫੜਿਆ।
ਫੜੇ ਗਏ ਤਸਕਰ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਮੁੰਬੇਕੇ ਅਤੇ ਚੱਕ ਅਮੀਰਾ ਦੇ ਵਾਸੀ ਹਨ। ਇਸ ਤੋਂ ਇਲਾਵਾ ਪੁੱਛਗਿੱਛ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਉਹ ਪਿੰਡ ਕਾਦਰ ਬਕਸ਼ ਦੇ ਨਾਲ ਲੱਗਦੇ ਇਲਾਕੇ ‘ਚ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਬਰਾਮਦ ਕਰਨ ਦੀ ਤਿਆਰੀ ‘ਚ ਸਨ।
ਬੀਐਸਐਫ ਅਤੇ ਐਸਐਸਓਸੀ ਫ਼ਾਜ਼ਿਲਕਾ ਦੀ ਸਾਂਝੀ ਟੀਮ ਨੇ ਰਾਤ 08:35 ਵਜੇ ਪੀਲੀ ਚਿਪਕਣ ਵਾਲੀ ਟੇਪ ਵਿੱਚ ਲਪੇਟੀ ਸ਼ੱਕੀ ਦੋ ਪੈਕੇਟ ਹੈਰੋਇਨ ਬ੍ਰਾਮਦ ਕੀਤੀ। ਜਿਸਦਾ ਕੁੱਲ ਵਜ਼ਨ ਇਕ ਕਿਲੋ ਦੇ ਕਰੀਬ ਸਫਲਤਾਪੂਰਵਕ ਬ੍ਰਾਮਦ ਕੀਤਾ।ਪੈਕਟਾਂ ਨਾਲ ਧਾਤੂ ਦੀਆਂ ਅੰਗੂਠੀਆਂ ਵੀ ਜੁੜੀਆਂ ਹੋਈਆਂ ਸਨ।