ਬਰਨਾਲਾ, ਭਦੌੜ ਤੇ ਸੰਗਰੂਰ ਤੋਂ ਬਾਅਦ ਕਾਰੋਬਾਰੀਆਂ ਦੇ ਕਿਸਾਨਾਂ ਖ਼ਿਲਾਫ਼ ਗੁੱਸੇ ਦੀ ਚੰਗਿਆੜੀ ਸੁਲਗਦੀ ਹੋਈ
ਚਾਰ ਸਾਲ ਪਹਿਲਾਂ ਪੰਜਾਬ ਦੇ ਹਰ ਸੰਘਰਸ਼ ‘ਚ ਵਪਾਰੀ ਤੇ ਕਾਰੋਬਾਰੀ ਕਿਸਾਨਾਂ ਦਾ ਸਾਥ ਦਿੰਦੇ ਸਨ ਪਰ ਹੁਣ ਉਹ ਕਿਸਾਨਾਂ ਦੇ ਧਰਨੇ ਤੋਂ ਤੰਗ ਆ ਚੁੱਕੇ ਹਨ। ਕਿਸਾਨਾਂ ਨੂੰ ਨੈਤਿਕ ਤੇ ਆਰਥਿਕ ਸਹਾਇਤਾ ਦੇਣ ਵਾਲੇ ਕਾਰੋਬਾਰੀਆਂ ਨੇ ਹੁਣ ਇਨ੍ਹਾਂ ਵਿਰੁੱਧ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਬਰਨਾਲਾ, ਭਦੌੜ ਤੇ ਸੰਗਰੂਰ ਤੋਂ ਬਾਅਦ ਕਾਰੋਬਾਰੀਆਂ ਦੇ ਕਿਸਾਨਾਂ ਖ਼ਿਲਾਫ਼ ਗੁੱਸੇ ਦੀ ਚੰਗਿਆੜੀ ਸੁਲਗਦੀ ਹੋਈ ਹੁਣ ਲੁਧਿਆਣਾ ਤਕ ਪਹੁੰਚ ਚੁੱਕੀ ਹੈ। ਕਾਰੋਬਾਰ ’ਚ ਪਏ ਵਿਘਨ ਤੋਂ ਨਿਰਾਸ਼ ਹੋ ਕੇ ਕਾਰੋਬਾਰੀਆਂ ਨੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ 10 ਦਿਨਾਂ ਦੇ ਅੰਦਰ ਸ਼ੰਭੂ ਤੋਂ ਧਰਨਾ ਨਾ ਚੁੱਕਿਆ ਤਾਂ ਉਹ ਉਨ੍ਹਾਂ ਵਿਰੁੱਧ ਪੰਜਾਬ ਬੰਦ ਦਾ ਐਲਾਨ ਕਰਨਗੇ। ਕਾਰੋਬਾਰੀਆਂ ਦਾ ਤਰਕ ਹੈ ਕਿ ਇਕ ਪਾਸੇ ਕਿਸਾਨ ਆਗੂ ਆਪਣੇ ਅੰਦੋਲਨ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਦੀ ਗੱਲ ਕਰਦੇ ਹਨ, ਜਦਕਿ ਦੂਜੇ ਪਾਸੇ ਉਨ੍ਹਾਂ ਦੇ ਧਰਨੇ ਕਾਰਨ ਕਾਰੋਬਾਰ ਨੂੰ ਹੋ ਰਹੇ ਨੁਕਸਾਨ ‘ਤੇ ਚੁੱਪ ਧਾਰੀ ਬੈਠੇ ਹਨ। 13 ਫਰਵਰੀ ਤੋਂ ਹਰਿਆਣਾ ਦੀ ਸਰਹੱਦ ‘ਤੇ ਪਟਿਆਲਾ ਦੇ ਸ਼ੰਭੂ ਵਿਖੇ ਨੈਸ਼ਨਲ ਹਾਈਵੇਅ ‘ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਤੇ 17 ਅਪ੍ਰੈਲ ਤੋਂ ਸ਼ੰਭੂ ‘ਚ ਰੇਲਵੇ ਟਰੈਕ ਵੀ ਜਾਮ ਕਰ ਰਹੇ ਹਨ। ਕਿਸਾਨ ਅੰਦੋਲਨ ਕਾਰਨ ਦੂਜੇ ਰਾਜਾਂ ਦੇ ਵਪਾਰੀ ਪੰਜਾਬ ਆਉਣ ਤੋਂ ਕੰਨੀ ਕਤਰਾਉਣ ਲੱਗੇ ਹਨ। ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਉਹ ਆਰਡਰ ਦੇਣ ਤੋਂ ਵੀ ਝਿਜਕ ਰਹੇ ਹਨ। ਕਾਰੋਬਾਰੀਆਂ ਦਾ ਤਰਕ ਹੈ ਕਿ ਇਕ ਪਾਸੇ ਕਿਸਾਨ ਆਗੂ ਆਪਣੇ ਅੰਦੋਲਨ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਦੀ ਗੱਲ ਕਰਦੇ ਹਨ, ਜਦਕਿ ਦੂਜੇ ਪਾਸੇ ਉਨ੍ਹਾਂ ਦੇ ਧਰਨੇ ਕਾਰਨ ਕਾਰੋਬਾਰ ਨੂੰ ਹੋ ਰਹੇ ਨੁਕਸਾਨ ‘ਤੇ ਚੁੱਪ ਧਾਰੀ ਬੈਠੇ ਹਨ। 13 ਫਰਵਰੀ ਤੋਂ ਹਰਿਆਣਾ ਦੀ ਸਰਹੱਦ ‘ਤੇ ਪਟਿਆਲਾ ਦੇ ਸ਼ੰਭੂ ਵਿਖੇ ਨੈਸ਼ਨਲ ਹਾਈਵੇਅ ‘ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਤੇ 17 ਅਪ੍ਰੈਲ ਤੋਂ ਸ਼ੰਭੂ ‘ਚ ਰੇਲਵੇ ਟਰੈਕ ਵੀ ਜਾਮ ਕਰ ਰਹੇ ਹਨ। ਕਿਸਾਨ ਅੰਦੋਲਨ ਕਾਰਨ ਦੂਜੇ ਰਾਜਾਂ ਦੇ ਵਪਾਰੀ ਪੰਜਾਬ ਆਉਣ ਤੋਂ ਕੰਨੀ ਕਤਰਾਉਣ ਲੱਗੇ ਹਨ। ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਉਹ ਆਰਡਰ ਦੇਣ ਤੋਂ ਵੀ ਝਿਜਕ ਰਹੇ ਹਨ। ਇਸ ਕਾਰਨ ਪੰਜਾਬ ਦੇ ਵਪਾਰ ਅਤੇ ਉਦਯੋਗ ਨੂੰ ਰੋਜ਼ਾਨਾ 700-800 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਵਪਾਰੀਆਂ ਨੇ ਐਲਾਨ ਕੀਤਾ ਕਿ ਜੇਕਰ ਹੁਣ ਕਿਸਾਨਾਂ ਨੇ ਜ਼ਬਰਦਸਤੀ ਬਾਜ਼ਾਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਤਿੱਖਾ ਸੰਘਰਸ਼ ਕਰਨਗੇ। ਸੰਗਰੂਰ ਟਰੇਡ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਸੰਗਰੂਰ ਅਬਰੋਡ ਕੰਸਲਟੈਂਟ ਐਸੋਸੀਏਸ਼ਨ ਦੇ ਕੋਰ ਕਮੇਟੀ ਮੈਂਬਰਾਂ ਅਭੈਜੀਤ ਸਿੰਘ ਗਰੇਵਾਲ ਤੇ ਸੁਖਦੇਵ ਗਾਂਧੀ ਨੇ ਕਿਹਾ ਕਿ ਬਰਨਾਲਾ ਵਿੱਚ ਵਾਪਰੀ ਘਟਨਾ ਨੇ ਵਪਾਰੀਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਵਪਾਰੀਆਂ ਨੂੰ ਆਪਣਾ ਕਾਰੋਬਾਰ ਕਰਨਾ ਵੀ ਔਖਾ ਹੋ ਰਿਹਾ ਹੈ। ਵਪਾਰੀ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨ ਜਥੇਬੰਦੀਆਂ ਦੀ ਆੜ ਵਿੱਚ ਗੁੰਡਾਗਰਦੀ ਕਰਨ ਵਾਲੇ ਕਿਸਾਨਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਗਰੂਰ ‘ਚ ਹੀ ਨਹੀਂ ਸਗੋਂ ਪੰਜਾਬ ਭਰ ਦੇ ਵਪਾਰ ਸੰਗਠਨਾਂ ਨੂੰ ਨਾਲ ਲੈ ਕੇ ਸੰਘਰਸ਼ ਸ਼ੁਰੂ ਕਰਨਗੇ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਗੋਇਲ ਨੇ ਕਿਹਾ ਕਿ ਕਿਸਾਨਾਂ ਦੀ ਹੜਤਾਲ ਕਾਰਨ ਸੂਬੇ ਦਾ ਹਰ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਸੈਲਾਨੀਆਂ ਦੀ ਘਾਟ ਕਾਰਨ ਹੋਟਲ ਤੇ ਰੈਸਟੋਰੈਂਟ ਖਾਲੀ ਪਏ ਹਨ। ਹਜ਼ਾਰਾਂ ਲੋਕ ਰੁਜ਼ਗਾਰ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਕਿਸਾਨ ਵੀ ਇਸ ਪਾਸੇ ਧਿਆਨ ਨਹੀਂ ਦੇ ਰਹੇ ਹਨ। ਹੜਤਾਲ ਕਾਰਨ ਜੰਮੂ ਦਾ ਸੈਰ ਸਪਾਟਾ ਵੀ ਪ੍ਰਭਾਵਿਤ ਹੋਇਆ ਹੈ। ਧਿਆਨ ਰਹੇ ਕਿ ਕਿਸਾਨਾਂ ਦੇ ਧਰਨੇ ਕਾਰਨ ਵਾਹਨਾਂ ਤੇ ਰੇਲਾਂ ਨੂੰ ਮੋੜਿਆ ਜਾ ਰਿਹਾ ਹੈ। ਪਹਿਲਾਂ ਰੇਲਗੱਡੀ ਲੁਧਿਆਣਾ ਤੋਂ ਅੰਬਾਲਾ ਤਿੰਨ ਘੰਟੇ ‘ਚ ਪਹੁੰਚ ਜਾਂਦੀ ਸੀ, ਹੁਣ ਅੱਠ ਘੰਟੇ ‘ਚ ਵੀ ਨਹੀਂ ਪਹੁੰਚ ਰਹੀ। ਕਈ ਟਰੇਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਨਾਲ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।