ਮੁੱਖ ਖੇਤੀਬਾੜੀ ਅਫ਼ਸਰ ਡਾ ਗੁਰਬਚਨ ਸਿੰਘ ਨੇ ਕਿਹਾਕਿ ਜ਼ਲ੍ਹਿੇ ਪੀਏਯੂ ਵੱਲੋਂ ਝੋਨੇ ਦੀਆਂ ਸਿਫ਼ਾਰਸ਼ ਕੀਤੀਆ ਕਿਸਮਾਂ ਨੂੰ ਵੇਚਣ ਲਈ ਬੀਜ਼ ਵਿਕਰੇਤਾਂ ਨੂੰ ਹਦਾਇਤਾਂ ਕੀਤੀਆ ਹੋਈਆ ਹਨ
ਬਹੁਕੌਮੀ ਕੰਪਨੀਆਂ ਪੀਆਰ-126 ਦੇ ਨਾਂ ’ਤੇ ਹਾਈਬ੍ਰਿਡ ਬੀਜ ਕਹਿ ਕੇ ਮਾਲ ਵੇਚ ਰਹੀਆਂ ਹਨ। ਕਿਸਾਨ ਜਦੋਂ ਸੀਡ ਸਟੋਰ ਤੋਂ ਝੋਨੇ ਦਾ ਬੀਜ ਲੈਣ ਤਾਂ ਬਿੱਲ ਜ਼ਰੂਰ ਲੈਣ ਕਿਉਂਕ ਰਾਈਸ ਮਿੱਲਰ ਝੋਨੇ ਦੇ ਸੀਜ਼ਨ ਵਿਚ ਪੀਏਯੂ ਲੁਧਿਆਣਾ ਦੀ ਸੀਡ ਕਮੇਟੀ ਵੱਲੋਂ ਮਾਨਤਾ ਪ੍ਰਾਪਤ ਕਿਸਮ ਦਾ ਹੀ ਮੰਡੀਆਂ ਵਿਚੋਂ ਝੋਨਾ ਖ਼ਰੀਦਣਗੇ। ਇਹ ਜਾਣਕਾਰੀ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਲ ਇੰਡੀਆ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪੀਏਯੂ ਦੇ ਚੰਡੀਗੜ੍ਹ ਸਥਿਤ ਦਫਤਰ ਵਿਖੇ ਝੋਨੇ ਦੇ ਹਾਈਬ੍ਰਿਡ ਬੀਜ ਨੂੰ ਲੈ ਕੇ ਹੋਈ ਮੀਟਿੰਗ ਵਿਚ ਪੀਏਯੂ ਦੇ ਵਾਈਸ ਚਾਂਸਲਰ, ਸਾਰੇ ਮਾਹਰ ਰਾਈਸ ਬਰੀਡਰ ਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਤੇ ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਹੁਰਾਸ਼ਟਰੀ ਕੰਪਨੀਆਂ ਪੀਆਰ-126 ਬੀਜ ਦੀ ਤਰਜ ’ਤੇ ਝੋਨੇ ਦਾ ਹਾਈਬ੍ਰਿਡ ਬੀਜ ਕਹਿ ਕੇ ਵੇਚ ਰਹੀਆਂ ਹਨ ਜਦਕਿ ਇਹ ਹਾਈਬ੍ਰਿਡ ਬੀਜ ਪੀਏਯੂ ਦੀ ਸੀਡ ਕਮੇਟੀ ਵੱਲੋਂ ਪਾਸ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਫ਼ੈਸਲਾ ਕੀਤਾ ਗਿਆ ਕਿ ਇਸ ਧੰਦੇ ਨੂੰ ਰੋਕਣ ਲਈ ਪੀਏਯੂ ਵਿਭਾਗ ਆਪਣੇ ਫੀਲਡ ਦੇ ਨੁਮਾਇੰਦਿਆਂ ਰਾਹੀਂ ਇਸ ਨੂੰ ਬੀਜਣ ਤੋਂ ਰੋਕੇ। ਇਸ ਤਰ੍ਹਾਂ ਪੀਆਰ-126 ਦੇ ਨਾਂ ਉੱਤੇ ਡੁਪਲੀਕੇਟ ਬੀਜ ਜੋ ਵੇਚੇ ਜਾ ਰਹੇ ਹਨ, ਨੂੰ ਵਿਕਣ ਤੋਂ ਰੋਕਣ ਲਈ ਕਿਹਾ ਗਿਆ ਹੈ ਕਿ ਉਹ ਸਾਰੇ ਬੀਜ ਵਿਕਰੇਤਾ ਤੋਂ ਪੀਆਰ-126 ਦੇ ਸਟਾਕ ਬਾਰੇ ਪਤਾ ਕਰਨ ਕਿ ਉਨ੍ਹਾਂ ਕੋਲ ਕਿੰਨਾ ਸਟਾਕ ਪਿਆ ਹੈ ਅਤੇ ਇਸ ਤੋਂ ਬਾਅਦ ਪੀਏਯੂ ਦੇ ਵੀਸੀ ਨੇ ਕਿਹਾ ਕਿ ਉਨ੍ਹਾਂ ਕੋਲ ਟੈਸਟ ਲਈ ਉਹ ਸੈਂਪਲ ਭੇਜੇ ਜਾਣ ਤਾਂ ਕਿ ਉਹ ਪਤਾ ਲਗਾ ਸਕਣ ਕਿ ਉਹ ਪੀਆਰ-126 ਦਾ ਬੀਜ ਹੈ ਜਾਂ ਕੋਈ ਹੋਰ ਅਤੇ ਇਸ ਤਰ੍ਹਾਂ ਬੀਜ ਵੇਚਣ ਵਾਲੇ ਵਿਕਰੇਤਾ ਉੱਤੇ ਕਾਰਵਾਈ ਕੀਤੀ ਜਾਵੇਗੀ। ਸੈਣੀ ਨੇ ਕਿਹਾ ਕਿ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਆਪਣੇ ਪੱਖ ਸਪੱਸ਼ਟ ਕਰਦੇ ਹੋਏ ਪੀਏਯੂ ਅਤੇ ਡਾਇਰੈਕਟਰ ਐਗਰੀਕਲਚਰ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਇਸ ਸਾਲ ਸ਼ੈਲਰ ਇੰਡਸਟਰੀ ਨੂੰ ਉਨ੍ਹਾਂ ਡੁਪਲੀਕੇਟ ਸੀਡ ਤੇ ਹਾਈਬ੍ਰਿਡ ਸੀਡ ਕਾਰਨ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ ਅਤੇ ਪਿਛਲੇ ਸਾਲ ਦੀ ਮਿÇਲੰਗ ਦਾ ਹਾਲੇ ਵੀ ਲਗਪਗ 30 ਲੱਖ ਟਨ ਦੇ ਕਰੀਬ ਚੌਲ ਬਕਾਇਆ ਪਿਆ ਹੈ ਜਿਹੜੀ ਕਿ ਘੱਟੋ-ਘੱਟ 7-8 ਮਹੀਨਿਆਂ ਵਿਚ ਸਾਲ 2023-24 ਦਾ ਚੌਲ ਜਾਣ ਤੋਂ ਬਾਅਦ ਹੀ ਉਥੇ ਨਵਾਂ ਚੌਲ ਲੱਗੇ। ਇਸ ਮੌਕੇ ਮਨਿੰਦਰ ਵਰਮਾ, ਲਖਬੀਰ ਸਿੰਘ ਸਰਹਿੰਦ, ਸੰਜੇ ਭੂਤ, ਲਵੀ ਭਾਰਗਵ, ਨਕੁਲ ਕੁਮਾਰ, ਅਨੂਪ ਸਿੰਘ, ਜਿੰਮੀ ਬਾਂਸਲ, ਸੁਮਿਤ ਬਾਂਸਲ, ਗੋਇਲ ਮੋਰਿੰਡਾ, ਵਿਪਨ ਕੁਮਾਰ, ਐੱਸਐੱਸ ਜਸਪ੍ਰੀਤ ਸਿੰਘ, ਹਰਿੰਦਰ ਦਿਓਲ, ਪਵਨ, ਰਾਮ ਸਿੰਘ, ਜਸਪਾਲ ਸਿੰਘ, ਹਰਕੀਰਤ ਸਿੰਘ ਆਦਿ ਹਾਜ਼ਰ ਸਨ।