ਸਾਬਕਾ ਡੀਜੀਪੀ ਸਿਧਾਰਥ ਚੱਟੋਪਾਧਿਆਏ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪੰਜਾਬ ਸਰਕਾਰ ਨੇ ਸਾਬਕਾ ਡੀਜੀਪੀ ਚੱਟੋਪਾਧਿਆਏ ਖਿਲਾਫ਼ 2 ਵੱਖ ਵੱਖ ਮਾਮਲਿਆਂ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ। ਇਸ ਵਿੱਚ ਪਹਿਲਾਂ ਕੇਸ ਇੱਕ ਜਬਰ ਜਨਾਹ ਦੇ ਮੁਲਜ਼ਮ ਤੇ ਭਗੌੜੇ ਅਪਰਾਧੀ ਨੂੰ ਪੁਲਿਸ ਸੁਰੱਖਿਆ ਦੇਣ ਅਤੇ ਦੂਸਰਾ ਕੇਸ ਹੈ ਨਿਯਮਾਂ ਦੀ ਉਲੰਘਣਾ ਕਰ ਕੇ ਆਪਣੀ ਸੁਰੱਖਿਆ ‘ਚ 40 ਸੁਰੱਖਿਆ ਗਾਰਡ ਰੱਖਣ। ਇਹਨਾਂ ਇਲਜ਼ਾਮਾਂ ਦੀ ਸੂਥਾ ਸਰਕਾਰ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਂਚ ਕਿਸੇ ਸੇਵਾਮੁਕਤ ਜੱਜ ਤੋਂ ਕਰਵਾਉਣ ਲਈ ਕਿਹਾ ਹੈ।
ਸਾਬਕਾ ਡੀਜੀਪੀ ਨੇ ਆਪਣੇ ਕਾਰਜਕਾਲ ਦੌਰਾਨ ਅਖੌਤੀ ਤੌਰ ‘ਤੇ ਫਿਰੋਜ਼ਪੁਰ ਦੇ ਵੀਪੀ ਸਿੰਘ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਸੀ, ਜੋਕਿ ਅਖੌਤੀ ਤੌਰ ‘ਤੇ ਜਬਰ ਜਨਾਹ ਦੇ ਇਕ ਮਾਮਲੇ ‘ਚ ਭਗੌੜਾ ਅਪਰਾਧੀ ਸੀ। ਇਸੇ ਮਾਮਲੇ ‘ਚ ਸਾਬਕਾ ਡੀਜੀਪੀ ‘ਤੇ ਪਹਿਲਾਂ ਵੀ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਸੀ। ਦੋਸ਼ ਪੱਤਰ ‘ਤੇ ਉਨ੍ਹਾਂ ਦੇ ਜਵਾਬ ਤੋਂ ਬਾਅਦ ਜਾਹ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਚੱਟੋਪਾਧਿਆਏ ਨੇ ਕਿਹਾ ਕਿ ਉਹ ਕੁਝ ਲੋਕਾਂ ਵੱਲੋਂ ਕੀਤੀ ਜਾ ਰਹੀ ਸਿਆਸਤ ਦਾ ਸ਼ਿਕਾਰ ਹਨ। ਕਿਉਂਕਿ ਆਪਣੇ ਕਾਰਜਕਾਲ ਦੌਰਾਨ ਡਰੱਗ ਤਸਕਰਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਸੀ।
ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਦੌਰੇ ਦੌਰਾਨ ਸੁਰੱਖਿਆ ‘ਚ ਸੰਨ੍ਹ ਲੱਗੀ ਸੀ ਤਾਂ ਇਸ ਮਾਮਲੇ ਦੀ ਗਾਜ ਸਾਬਕਾ ਡੀਜੀਪੀ ਚੱਟੋਪਾਧਿਆਏ ‘ਤੇ ਡਿੱਗੀ ਸੀ। ਸਿਧਾਰਥ ਚੱਟੋਪਾਧਿਆਏ ਦੋਸ਼ੀ ਠਹਿਰਾਇਆ ਗਿਆ ਸੀ। ਉਨ੍ਹਾਂ ਨੂੰ ਉਸ ਮਾਮਲੇ ‘ਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਹਾਲੇ ਤਕ ਉਨ੍ਹਾਂ ਜਵਾਬ ਨਹੀਂ ਦਿੱਤਾ। ਉਨ੍ਹਾਂ ਇਸਦੇ ਲਈ ਸੁਰੱਖਿਆ ਵੇਰਵੇ ਦਾ ਰਿਕਾਰਡ ਮੰਗਿਆ ਹੈ।