Friday, October 18, 2024
Google search engine
Homelatest NewsEsha Deol : ਵਿਆਹ ਟੁੱਟਣ ਦੀਆਂ ਖਬਰਾਂ ਵਿਚਾਲੇ ਈਸ਼ਾ ਦਿਓਲ ਨੇ ਸ਼ੇਅਰ...

Esha Deol : ਵਿਆਹ ਟੁੱਟਣ ਦੀਆਂ ਖਬਰਾਂ ਵਿਚਾਲੇ ਈਸ਼ਾ ਦਿਓਲ ਨੇ ਸ਼ੇਅਰ ਕੀਤੀ ਪੋਸਟ, ਕਿਹਾ- ‘ਕਈ ਵਾਰ ਤੁਹਾਨੂੰ ਛੱਡ ਦੇਣਾ ਪੈਂਦਾ ਹੈ’

ਈਸ਼ਾ ਦਿਓਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਰਹਿੰਦੀ ਹੈ। ਅਦਾਕਾਰਾ ਬਾਰੇ ਖ਼ਬਰਾਂ ਹਨ ਕਿ ਉਨ੍ਹਾਂ ਦਾ ਵਿਆਹ ਟੁੱਟਣ ਦੀ ਕਗਾਰ ‘ਤੇ ਹੈ। ਲਗਾਤਾਰ ਫੈਲ ਰਹੀਆਂ ਅਫਵਾਹਾਂ ਦੇ ਵਿਚਕਾਰ ਈਸ਼ਾ ਦਿਓਲ ਨੇ ਹੁਣ ਇੱਕ ਪੋਸਟ ਸ਼ੇਅਰ ਕੀਤੀ ਹੈ।

ਈਸ਼ਾ ਦਿਓਲ ਅਤੇ ਭਰਤ ਤਖਤਾਨੀ ਦੇ ਵੱਖ ਹੋਣ ਦੀ ਖਬਰ Reddit ‘ਤੇ ਇਕ ਪੋਸਟ ਨਾਲ ਸ਼ੁਰੂ ਹੋਈ ਸੀ। ਹੌਲੀ-ਹੌਲੀ ਇਹ ਜੰਗਲ ਦੀ ਅੱਗ ਵਾਂਗ ਫੈਲ ਗਈ।

Esha ਨੇ ਪੋਸਟ ਕੀਤਾ ਸਾਂਝਾ

ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਈਸ਼ਾ ਦਿਓਲ ਅਤੇ ਭਰਤ ਤਖਤਾਨੀ ਦੇ ਵੱਖ ਹੋਣ ਦੀਆਂ ਖਬਰਾਂ ਸੁਰਖੀਆਂ ‘ਚ ਹਨ। ਇਸ ਦੌਰਾਨ, ਅਭਿਨੇਤਰੀ ਦੀ ਪੋਸਟ ਨੇ ਉਸ ਦੀ ਪ੍ਰਤੀਕਿਰਿਆ ਦੱਸੀ ਹੈ। ਹਾਲਾਂਕਿ ਈਸ਼ਾ ਨੇ ਪੋਸਟ ‘ਚ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਕੁਝ ਨਹੀਂ ਕਿਹਾ ਹੈ।

ਈਸ਼ਾ ਦਿਓਲ ਨੇ ਕੀ ਕਿਹਾ?

ਈਸ਼ਾ ਦਿਓਲ ਨੇ ਪੋਸਟ ‘ਚ ਆਪਣੀ ਪਹਿਲੀ ਫਿਲਮ ‘ਕੋਈ ਮੇਰੇ ਦਿਲ ਸੇ ਪੁਛੇ’ ਦੀ ਕਲਿੱਪ ਸ਼ੇਅਰ ਕੀਤੀ ਹੈ। ਅਭਿਨੇਤਰੀ ਨੇ ਕੈਪਸ਼ਨ ਵਿੱਚ ਕਿਹਾ, “ਕਈ ਵਾਰ ਤੁਹਾਨੂੰ ਚੀਜ਼ਾਂ ਨੂੰ ਛੱਡਣਾ ਪੈਂਦਾ ਹੈ ਤੇ ਆਪਣੇ ਦਿਲ ਦੀ ਧੜਕਣ ‘ਤੇ ਡਾਂਸ ਕਰਨਾ ਪੈਂਦਾ ਹੈ।

ਈਸ਼ਾ ਦਿਓਲ ਨੇ ਪੋਸਟ ‘ਚ ਦੱਸਿਆ ਕਿ ਕੱਲ ਯਾਨੀ 11 ਜਨਵਰੀ ਨੂੰ ਉਨ੍ਹਾਂ ਦੀ ਪਹਿਲੀ ਫਿਲਮ ਨੇ ਰਿਲੀਜ਼ ਦੇ 23 ਸਾਲ ਪੂਰੇ ਕਰ ਲਏ ਹਨ। ਉਸ ਨੂੰ ਪੋਸਟ ਕਰਨ ਦਾ ਸਮਾਂ ਨਹੀਂ ਮਿਲਿਆ, ਇਸ ਲਈ ਹੁਣ ਉਹ ਵੀਡੀਓ ਸ਼ੇਅਰ ਕਰ ਰਹੀ ਹੈ। ਅਭਿਨੇਤਰੀ ਨੇ ਅੱਗੇ ਕਿਹਾ, “ਮੇਰੀ ਪਹਿਲੀ ਫਿਲਮ ਅਤੇ ਮੇਰੇ ਲਈ 18 ਸਾਲ ਦੀ ਉਮਰ ਦਾ ਇੱਕ ਥ੍ਰੋਬੈਕ। ਇਹ ਫਿਲਮ ਮੇਰੀ ਪਹਿਲੀ ਫਿਲਮ ਹੋਣ ਲਈ ਹਮੇਸ਼ਾ ਖਾਸ ਰਹੇਗੀ।”

ਕਿਉਂ ਸ਼ੁਰੂ ਹੋਈ ਤਲਾਕ ਦੀ ਚਰਚਾ?

ਈਸ਼ਾ ਦਿਓਲ ਅਤੇ ਭਰਤ ਤਖਤਾਨੀ ਦੇ ਵੱਖ ਹੋਣ ਦੀਆਂ ਅਫਵਾਹਾਂ ਨੂੰ ਉਦੋਂ ਹਵਾ ਮਿਲੀ ਜਦੋਂ Reddit ‘ਤੇ ਇਕ ਵਾਇਰਲ ਪੋਸਟ ਨੇ ਦਾਅਵਾ ਕੀਤਾ ਕਿ ਈਸ਼ਾ ਦਿਓਲ ਨੇ ਹੁਣ ਆਪਣੇ ਪਤੀ ਨਾਲ ਫੋਟੋਆਂ ਤੇ ਵੀਡੀਓਜ਼ ਨੂੰ ਸਾਂਝਾ ਕਰਨਾ ਬੰਦ ਕਰ ਦਿੱਤਾ ਹੈ। ਜ਼ਿਆਦਾਤਰ ਪਾਰਟੀਆਂ ਅਤੇ ਤਿਉਹਾਰਾਂ ‘ਤੇ ਵੀ ਉਹ ਆਪਣੀ ਮਾਂ ਹੇਮਾ ਮਾਲਿਨੀ ਨਾਲ ਨਜ਼ਰ ਆਉਂਦੀ ਹੈ। ਇੱਥੋਂ ਤੱਕ ਕਿ ਭਰਤ ਤਖਤਾਨੀ ਵੀ ਹੇਮਾ ਮਾਲਿਨੀ ਦੇ 75ਵੇਂ ਜਨਮ ਦਿਨ ਦੇ ਜਸ਼ਨ ਵਿੱਚ ਸ਼ਾਮਲ ਨਹੀਂ ਹੋਏ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments