ਪਹਿਲਾਂ ਅਜਿਹੀ ਸਹੂਲਤ EPF ਖਾਤਾ ਧਾਰਕਾਂ ਨੂੰ ਉਪਲਬਧ ਨਹੀਂ ਸੀ। ਪਹਿਲਾਂ, ਪੀਐਫ ਖਾਤੇ ਨੂੰ ਸਿਰਫ ਗਾਹਕਾਂ ਦੀ ਬੇਨਤੀ ‘ਤੇ ਟਰਾਂਸਫਰ ਕੀਤਾ ਜਾਂਦਾ ਸੀ। ਹੁਣ ਤਕ ਮੁਲਾਜ਼ਮਾਂ ਨੂੰ ਨੌਕਰੀ ਬਦਲਣ ਤੋਂ ਬਾਅਦ ਆਪਣੇ ਪੀਐਫ ਖਾਤੇ ‘ਚ ਜਮ੍ਹਾਂ ਪੈਸੇ ਟਰਾਂਸਫਰ ਕਰਨੇ ਪੈਂਦੇ ਸਨ।
ਵਿੱਤੀ ਵਰ੍ਹਾ 2023-24 ਖ਼ਤਮ ਹੋ ਗਿਆ ਹੈ ਤੇ 1 ਅਪ੍ਰੈਲ ਤੋਂ ਕਈ ਨਵੇਂ ਨਿਯਮ ਲਾਗੂ ਹੋ ਗਏ ਹਨ। ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ EPFO ਦੇ ਨਵੇਂ ਨਿਯਮ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਿਤ ਹੋ ਸਕਦੇ ਹਨ। ਨਵੇਂ ਵਿੱਤੀ ਸਾਲ ‘ਚ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ‘ਚ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ ਜੇਕਰ ਕੋਈ ਮੁਲਾਜ਼ਮ ਨੌਕਰੀ ਬਦਲਦਾ ਹੈ ਤਾਂ ਤੁਹਾਡਾ PF ਖਾਤਾ ਆਪਣੇ ਆਪ ਨਵੇਂ ਰੁਜ਼ਗਾਰਦਾਤਾ ਕੋਲ ਟਰਾਂਸਫਰ ਹੋ ਜਾਵੇਗਾ।ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਅਜਿਹੀ ਸਹੂਲਤ EPF ਖਾਤਾ ਧਾਰਕਾਂ ਨੂੰ ਉਪਲਬਧ ਨਹੀਂ ਸੀ। ਪਹਿਲਾਂ, ਪੀਐਫ ਖਾਤੇ ਨੂੰ ਸਿਰਫ ਗਾਹਕਾਂ ਦੀ ਬੇਨਤੀ ‘ਤੇ ਟਰਾਂਸਫਰ ਕੀਤਾ ਜਾਂਦਾ ਸੀ। ਹੁਣ ਤਕ ਮੁਲਾਜ਼ਮਾਂ ਨੂੰ ਨੌਕਰੀ ਬਦਲਣ ਤੋਂ ਬਾਅਦ ਆਪਣੇ ਪੀਐਫ ਖਾਤੇ ‘ਚ ਜਮ੍ਹਾਂ ਪੈਸੇ ਟਰਾਂਸਫਰ ਕਰਨੇ ਪੈਂਦੇ ਸਨ। ਖਾਤਾਧਾਰਕ ਨੂੰ ਇਕ ਫਾਰਮ ਭਰ ਕੇ ਜਮ੍ਹਾਂ ਕਰਾਉਣਾ ਪੈਂਦਾ ਸੀ। ਨਵੇਂ ਨਿਯਮਾਂ ਮੁਤਾਬਕ ਹੁਣ ਨੌਕਰੀ ਬਦਲਣ ‘ਤੇ ਪੀਐਫ ਆਪਣੇ ਆਪ ਟਰਾਂਸਫਰ ਹੋ ਜਾਵੇਗਾ। ਪੀਐਫ ਟਰਾਂਸਫਰ ਕਰਨ ਲਈ ਮੁਲਾਜ਼ਮਾਂ ਨੂੰ ਫਾਰਮ-31 ਭਰਨ ਦੀ ਲੋੜ ਨਹੀਂ ਹੋਵੇਗੀ। ਕਾਬਿਲੇਗ਼ੌਰ ਹੈ ਕਿ ਕੇਂਦਰੀ ਕਰਮਚਾਰੀ ਭਵਿੱਖ ਨਿਧੀ ਤਹਿਤ ਮੁਲਾਜ਼ਮਾਂ ਨੂੰ ਪੀਐੱਫ ਲਈ ਆਪਣੀ ਮੂਲ ਤਨਖਾਹ ਦਾ 12 ਫੀਸਦੀ ਯੋਗਦਾਨ ਦੇਣਾ ਹੁੰਦਾ ਹੈ ਤੇ ਇਸ ਯੋਗਦਾਨ ਦੇ ਬਰਾਬਰ ਰਕਮ ਵੀ ਮਾਲਕਾਂ ਵੱਲੋਂ ਜਮ੍ਹਾ ਕੀਤੀ ਜਾਂਦੀ ਹੈ।