Tuesday, October 15, 2024
Google search engine
HomeDeshEntertainment: 100 ਕਰੋੜ ਦੀ ਕਮਾਈ ਕਰਨ ਤੋਂ ਕੁੱਝ ਕਦਮ ਦੂਰ ਹੈ 'ਜੱਟ...

Entertainment: 100 ਕਰੋੜ ਦੀ ਕਮਾਈ ਕਰਨ ਤੋਂ ਕੁੱਝ ਕਦਮ ਦੂਰ ਹੈ ‘ਜੱਟ ਐਂਡ ਜੂਲੀਅਟ 3’, ‘ਮਸਤਾਨੇ’ ਸਮੇਤ ਇੰਨ੍ਹਾਂ ਫਿਲਮਾਂ ਦਾ ਤੋੜਿਆ ਰਿਕਾਰਡ

 ਦਿਲਜੀਤ ਦੁਸਾਂਝ ਅਤੇ ਪੰਜਾਬੀ ਸਿਨੇਮਾ ਦੀ ‘ਰਾਣੀ’ ਨੀਰੂ ਬਾਜਵਾ ਸਟਾਰਰ ਫਿਲਮ ‘ਜੱਟ ਐਂਡ ਜੂਲੀਅਟ 3’ ਪੂਰੀ ਦੁਨੀਆਂ ਦੇ ਸਿਨੇਮਾਘਰਾਂ ਵਿੱਚ ਧੂੰਮਾਂ ਪਾ ਰਹੀ ਹੈ

ਗਲੋਬਲ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਸ਼ਾਨਦਾਰ ਐਕਟਿੰਗ ਨੇ ਭਾਰਤ ਦੇ ਦਰਸ਼ਕਾਂ ਤੋਂ ਇਲਾਵਾ ਦੂਜੇ ਦੇਸ਼ਾਂ ਦੇ ਪ੍ਰਸ਼ੰਸਕਾਂ ਨੂੰ ਵੀ ਕਾਇਲ ਕੀਤਾ ਹੋਇਆ ਹੈ। ਫਿਲਮ ਨੇ 10 ਦਿਨਾਂ ਵਿੱਚ ਅਨੇਕਾਂ ਹਿੱਟ ਫਿਲਮਾਂ ਦਾ ਰਿਕਾਰਡ ਤੋੜ ਦਿੱਤਾ ਹੈ, ਜਿਸ ਵਿੱਚ ਤਰਸੇਮ ਜੱਸੜ ਦੀ ‘ਮਸਤਾਨੇ’ ਵੀ ਸ਼ਾਮਿਲ ਹੈ।

ਹੁਣ ਇੱਥੇ ਜੇਕਰ ਫਿਲਮ ਦੀ ਸਾਰੀ ਕਮਾਈ ਬਾਰੇ ਗੱਲ ਕਰੀਏ ਤਾਂ ਇਸ ਸ਼ਾਨਦਾਰ ਫਿਲਮ ਨੇ ਪਹਿਲੇ ਦਿਨ ਭਾਰਤ ਅਤੇ ਵਿਦੇਸ਼ਾਂ ਵਿੱਚ 10.76 ਕਰੋੜ ਨਾਲ ਖਾਤਾ ਖੋਲ੍ਹਿਆ ਸੀ। ਦੂਜੇ ਦਿਨ 11.65 ਕਰੋੜ, ਤੀਜੇ ਦਿਨ 2.50 ਕਰੋੜ, ਚੌਥੇ ਦਿਨ 14.15 ਕਰੋੜ, ਪੰਜਵੇਂ ਦਿਨ 6.75 ਕਰੋੜ, ਛੇਵੇਂ ਦਿਨ 6.07 ਕਰੋੜ, ਸੱਤਵੇਂ ਦਿਨ 4.20 ਕਰੋੜ, ਅੱਠਵੇਂ ਦਿਨ 3.53 ਕਰੜੋ, ਨੌਵੇਂ ਦਿਨ 3.81 ਅਤੇ ਦਸਵੇਂ ਦਿਨ 5 ਕਰੋੜ ਦਾ ਕਲੈਕਸ਼ਨ ਕੀਤਾ, ਜਿਸ ਨਾਲ ਹੁਣ ਫਿਲਮ ਦਾ ਸਾਰਾ ਕਲੈਕਸ਼ਨ 78.92 ਕਰੋੜ ਹੋ ਗਿਆ ਹੈ।

ਇੰਨ੍ਹਾਂ ਵੱਡੀਆਂ ਫਿਲਮਾਂ ਦਾ ਤੋੜਿਆ ਰਿਕਾਰਡ: ਦਸ ਦਿਨਾਂ ਵਿੱਚ ਫਿਲਮ ਦੀ ਇਸ ਕਮਾਈ ਨੇ ਕਈ ਫਿਲਮਾਂ ਨੂੰ ਪਛਾੜ ਦਿੱਤਾ ਹੈ, ਜਿਸ ਵਿੱਚ ‘ਚੱਲ ਮੇਰਾ ਪੁੱਤ 2’, ‘ਸੌਂਕਣ ਸੌਂਕਣੇ’, ‘ਹੌਂਸਲਾ ਰੱਖ’, ‘ਛੜਾ’, ‘ਚਾਰ ਸਹਿਬਜ਼ਾਦੇ’, ‘ਜੱਟ ਐਂਡ ਜੂਲੀਅਟ 3’ ਅਤੇ ‘ਮਸਤਾਨੇ’ ਵਰਗੀਆਂ ਬਲਾਕਬਸਟਰ ਫਿਲਮਾਂ ਸ਼ਾਮਿਲ ਹਨ।

ਪੰਜਾਬੀ ਸਿਨੇਮਾ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ: ਦੂਜੇ ਪਾਸੇ ਜੇਕਰ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਪਹਿਲੇ ਨੰਬਰ ਉਤੇ ‘ਕੈਰੀ ਆਨ ਜੱਟਾ 3’ (103 ਕਰੋੜ) ਅਤੇ ਦੂਜਾ ਸਥਾਨ ਹੁਣ ‘ਜੱਟ ਐਂਡ ਜੂਲੀਅਟ 3’ (78.92 ਕਰੋੜ) ਨੇ ਮੱਲ ਲਿਆ ਹੈ, ਇਸ ਤੋਂ ਪਹਿਲੇ ‘ਮਸਤਾਨੇ’ (74 ਕਰੋੜ) ਦੂਜੇ ਸਥਾਨ ਉਤੇ ਸੀ।

ਹੁਣ ਇੱਥੇ ਜੇਕਰ ਫਿਲਮ ‘ਜੱਟ ਐਂਡ ਜੂਲੀਅਟ 3’ ਬਾਰੇ ਗੱਲ ਕਰੀਏ ਤਾਂ ਇਸ ਕਾਮੇਡੀ ਫਿਲਮ ਵਿੱਚ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਜੋੜੀ ਤੋਂ ਇਲਾਵਾ ਰਾਣਾ ਰਣਬੀਰ, ਜਸਵਿੰਦਰ ਭੱਲਾ, ਬੀਐਨ ਸ਼ਰਮਾ, ਜੈਸਮੀਨ ਬਾਜਵਾ ਵਰਗੇ ਮੰਝੇ ਹੋਏ ਕਲਾਕਾਰ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਵਿੱਚ ਨਜ਼ਰ ਆਏ ਹਨ। ਫਿਲਮ ਦਾ ਨਿਰਦੇਸ਼ਨ ਅਤੇ ਲੇਖਨ ਜਗਦੀਪ ਸਿੱਧੂ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ਕਈ ਹਿੱਟ ਫਿਲਮਾਂ ਪਾਲੀਵੁੱਡ ਦੀ ਝੋਲੀ ਪਾ ਚੁੱਕੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments