ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ ਇਨ੍ਹੀਂ ਦਿਨੀਂ ਸਾਰਿਆਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ ਇਨ੍ਹੀਂ ਦਿਨੀਂ ਸਾਰਿਆਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 12 ਜੁਲਾਈ ਨੂੰ ਹੋਏ ਇਸ ਵਿਆਹ ‘ਚ ਮਸ਼ਹੂਰ ਹਸਤੀਆਂ, ਕਾਰੋਬਾਰੀ, ਕ੍ਰਿਕਟਰ, ਫਿਲਮੀ ਸਿਤਾਰੇ ਤੇ ਸਿਆਸਤਦਾਨ ਸ਼ਾਮਿਲ ਹੋਏ ਸਨ। ਇਸ ਸ਼ਾਨਦਾਰ ਵਿਆਹ ਵਿਚ ਉੱਚ-ਪ੍ਰੋਫਾਈਲ ਮਹਿਮਾਨਾਂ ਦੇ ਦਾਖ਼ਲੇ ਅਤੇ ਸੁਰੱਖਿਆ ਲਈ ਉੱਨਤ ਤਕਨੀਕ ਦੀ ਵਰਤੋਂ ਕੀਤੀ ਗਈ ਸੀ। ਸਮਾਚਾਰ ਏਜੰਸੀ ਪੀਟੀਆਈ ਦੀ ਤਾਜ਼ਾ ਰਿਪੋਰਟ ਅਨੁਸਾਰ ਅੰਬਾਨੀ ਪਰਿਵਾਰ ਦੇ ਸ਼ਾਨਦਾਰ ਵਿਆਹ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਲਈ QR ਕੋਡ ਤੇ (QR Code And Google Forms) ਵਰਗੀਆਂ ਤਕਨੀਕਾਂ ਦੀ ਵਰਤੋਂ ਕੀਤੀ ਗਈ ਸੀ।
ਗੂਗਲ ਫਾਰਮ ਭਰਨ ਨਾਲ ਹੋਈ ਮਹਿਮਾਨਾਂ ਦੀ ਐਂਟਰੀ
ਰਿਪੋਰਟਾਂ ਦੀ ਮੰਨੀਏ ਤਾਂ ਏਸ਼ੀਆ ਦੇ ਸਭ ਤੋਂ ਅਮੀਰ ਸ਼ਖ਼ਸ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੇ ਵਿਆਹ ‘ਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਤੋਂ ਐਂਟਰੀ ਲਈ ਗੂਗਲ ਫਾਰਮ ਭਰਵਾਏ ਗਏ। ਗੂਗਲ ਫਾਰਮ ਤੇ ਈਮੇਲ ਨਾਲ ਵਿਆਹ ਵਿਚ ਪਹੁੰਚ ਰਹੇ ਮਹਿਮਾਨਾਂ ਦੀ ਅਟੈਂਡੈਂਸ ਕਨਫਰਮ ਕੀਤੀ ਜਾ ਰਹੀ ਸੀ। ਇਹ ਪਹਿਲੀ ਵਾਰ ਸੀ ਕਿ ਜਦੋਂ ਕਿਸੇ ਵਿਆਹ ‘ਚ ਮਹਿਮਾਨਾਂ ਦੀ ਐਂਟਰੀ ਲਈ ਇਸ ਤਰ੍ਹਾਂ ਤਕਨੀਕ ਦੀ ਵਰਤੋਂ ਕੀਤੀ ਗਈ।
ਅਟੈਂਡੈਂਸ ਕਨਫਰਮ ਕਰਨ ਤੋਂ ਬਾਅਦ ਮਹਿਮਾਨਾਂ ਨੂੰ ਮਿਵਿਆ QR ਕੋਡ
ਇਸ ਗੂਗਲ ਫਾਰਮ ਨੂੰ ਭਰਨ ਤੋਂ ਬਾਅਦ ਵਿਆਹ ‘ਚ ਪਹੁੰਚੇ ਮਹਿਮਾਨਾਂ ਨੂੰ ਖਾਸ ਮੈਸੇਜ ਮਿਲ ਰਿਹਾ ਸੀ। ਇਸ ਮੈਸੇਜ ਵਿਚ ਕਿਹਾ ਗਿਆ, ‘ਸਾਨੂੰ ਤੁਹਾਡਾ RSVP ਮਿਲ ਗਿਆ ਹੈ ਤੇ ਅਸੀਂ ਤੁਹਾਡਾ ਸੁਆਗਤ ਕਰਨ ਲਈ ਉਤਸੁਕ ਹਾਂ… QR ਕੋਡ ਈਵੈਂਟ ਤੋਂ 6 ਘੰਟੇ ਪਹਿਲਾਂ ਸਾਂਝੇ ਕੀਤੇ ਜਾਣਗੇ।’ ਇਸ ਦੇ ਨਾਲ ਹੀ ਮਹਿਮਾਨਾਂ ਨੂੰ ਨਿਰਦੇਸ਼ਾਂ ਅਨੁਸਾਰ ਅਗਲੇਰੀ ਪ੍ਰਕਿਰਿਆ ਲਈ ਈਵੈਂਟ ਤੋਂ 6 ਘੰਟੇ ਪਹਿਲਾਂ QR ਕੋਡ ਦਿੱਤੇ ਗਏ। ਇਹ QR ਕੋਡ ਮਹਿਮਾਨਾਂ ਦੇ ਨਿੱਜੀ ਮੋਬਾਈਲ ਨੰਬਰਾਂ ‘ਤੇ ਭੇਜੇ ਗਏ ਸਨ। ਇਸ ਤਰ੍ਹਾਂ ਮਹਿਮਾਨਾਂ ਨੇ ਈਵੈਂਟ ਲਈ ਐਂਟਰੀ ਪੁਆਇੰਟ ‘ਤੇ ਆਪਣਾ QR ਕੋਡ ਸਕੈਨ ਕੀਤਾ।
ਰਿਪੋਰਟ ਵਿਚ ਦਿੱਤੀ ਗਈ ਜਾਣਕਾਰੀ ਅਨੁਸਾਰ ਮਲਟੀਲੇਅਰ ਚੈੱਕ ਤੋਂ ਬਾਅਦ ਮਹਿਮਾਨਾਂ ਨੂੰ ਵੱਖ-ਵੱਖ ਜ਼ੋਨਾਂ ਲਈ ਕਲਰ ਕੋਡਿਡ ਪੇਪਰ ਰਿਸਟਬੈਂਡ ਦਿੱਤੇ ਗਏ। ਈਵੈਂਟ ਵਿਚ ਵੱਖ-ਵੱਖ ਸਪੈਸ਼ਲ ਜ਼ੋਨਾਂ ਲਈ ਇਹ ਵੱਖ-ਵੱਖ ਕਿਸਮ ਦੇ ਰਿਸਟਬੈਂਡ ਦਿੱਤੇ ਗਏ।