ਈਡੀ ਨੇ ਵੀ ਤਿੰਨ ਦਿਨ ਪਹਿਲਾਂ ਐਲਵਿਸ਼ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਪਰ ਉਸ ਨੇ ਆਉਣ ਤੋਂ ਅਸਮਰੱਥਾ ਜਤਾਉਂਦੇ ਹੋਏ ਸਮਾਂ ਮੰਗਿਆ ਸੀ।
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀਰਵਾਰ ਨੂੰ ਰੇਵ ਪਾਰਟੀਆਂ ਵਿੱਚ ਸੱਪ ਦੇ ਜ਼ਹਿਰ ਦੀ ਸਪਲਾਈ ਕਰਨ ਦੇ ਗੰਭੀਰ ਦੋਸ਼ਾਂ ਵਿੱਚ ਯੂਟਿਊਬਰ ਐਲਵਿਸ਼ ਯਾਦਵ (elvish yadav) ਤੋਂ ਅੱਠ ਘੰਟੇ ਤੱਕ ਪੁੱਛਗਿੱਛ ਕੀਤੀ।
ਗਾਇਕ ਫਾਜ਼ਿਲਪੁਰੀਆ (Singer Fazilpuria) ਦੇ ਗੀਤ ਵਿੱਚ ਵਰਤੇ ਗਏ ਸੱਪਾਂ ਬਾਰੇ ਵੀ ਐਲਵਿਸ਼ ਤੋਂ ਕਈ ਵਾਰ ਪੁੱਛਗਿੱਛ ਕੀਤੀ ਗਈ ਪਰ ਉਹ ਚੁੱਪ ਰਿਹਾ।
ਈਡੀ ਨੇ ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਦੋ ਵਾਰ ਐਲਵਿਸ਼ ਤੋਂ ਪੁੱਛਗਿੱਛ ਕੀਤੀ ਸੀ। ਹੁਣ ਉਸ ਵਿਰੁੱਧ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰਨ ਦੀ ਤਿਆਰੀ ਚੱਲ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਐਲਵਿਸ਼ ਅਤੇ ਗਾਇਕ ਫਾਜ਼ਿਲਪੁਰੀਆ ਦੀਆਂ ਜਾਇਦਾਦਾਂ ਜ਼ਬਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਇਸ ਦੇ ਲਈ ਈਡੀ ਨੇ ਯੂਟਿਊਬ ਤੋਂ ਫਾਜ਼ਿਲਪੁਰੀਆ ਤੇ ਐਲਵਿਸ਼ ਦੀ ਕਮਾਈ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਹੈ। ਫਾਜ਼ਿਲਪੁਰੀਆ ਦੇ ਜਿਸ ਗੀਤ ਵਿਚ ਸੱਪਾਂ ਨੂੰ ਦਰਸਾਇਆ ਗਿਆ ਸੀ, ਇਸ ਗੀਤੇ ਤੋਂ ਲਗਭਗ 50 ਲੱਖ ਰੁਪਏ ਦੀ ਕਮਾਈ ਕੀਤੀ ਸੀ। ਈਡੀ ਨੇ 8 ਜੁਲਾਈ ਨੂੰ ਗਾਇਕ ਫਾਜ਼ਿਲਪੁਰੀਆ ਤੋਂ ਵੀ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ ਸੀ।
ਈਡੀ ਨੇ ਐਲਵਿਸ਼ ਨੂੰ ਕਈ ਪੁਆਇੰਟਾਂ ‘ਤੇ ਪੁੱਛੇ ਸਵਾਲ