ਸੀਈਸੀ ਰਾਜੀਵ ਕੁਮਾਰ ਨੇ ਕਿਹਾ ਕਿ ਇਸ ਵਾਰ 31 ਕਰੋੜ ਔਰਤਾਂ ਨੇ ਵੋਟ ਪਾਈ ਹੈ,
ਲੋਕ ਸਭਾ ਚੋਣ ਨਤੀਜਿਆਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਵੋਟਰਾਂ ਨੇ ਕਈ ਰਿਕਾਰਡ ਕਾਇਮ ਕੀਤੇ ਹਨ। ਸੀਈਸੀ ਨੇ ਦੱਸਿਆ ਕਿ ਇਸ ਵਾਰ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਵੋਟਾਂ ਪਾਈਆਂ ਹਨ।
ਸੀਈਸੀ ਰਾਜੀਵ ਕੁਮਾਰ ਨੇ ਕਿਹਾ ਕਿ ਇਸ ਵਾਰ 31 ਕਰੋੜ ਔਰਤਾਂ ਨੇ ਵੋਟ ਪਾਈ ਹੈ, ਜੋ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਘਰ-ਘਰ ਜਾ ਕੇ ਵੋਟ ਪਾਉਣ ਦਾ ਵੀ ਰਿਕਾਰਡ ਬਣਾਇਆ ਗਿਆ ਹੈ।
ਚੋਣਾਂ ‘ਚ ਬਣਿਆ ਵਿਸ਼ਵ ਰਿਕਾਰਡ
ਸੀਈਸੀ ਨੇ ਕਿਹਾ ਕਿ ਭਾਰਤ ਨੇ ਲੋਕ ਸਭਾ ਚੋਣਾਂ ਵਿੱਚ 31 ਕਰੋੜ 20 ਲੱਖ ਔਰਤਾਂ ਸਮੇਤ 64 ਕਰੋੜ 20 ਵੋਟਰਾਂ ਦੀ ਭਾਗੀਦਾਰੀ ਨਾਲ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ।