ਦੇਸ਼ ਭਰ ਵਿੱਚ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
ਜਿੱਥੇ ਦੇਸ਼ ਭਰ ਵਿੱਛ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਤੋਂ ਵੀ ਈਦ ਦੀਆਂ ਰੌਣਕਾਂ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ, ਪੰਜਾਬ ਦੇ ਲੁਧਿਆਣਾ ਤੇ ਅੰਮ੍ਰਿਤਸਰ ਵਿਖੇ ਵੀ ਮਸਜਿਦ ਵਿੱਚ ਮੁਸਲਿਮ ਭਾਈਚਾਰੇ ਨੇ ਬਕਰੀਦ ਮਨਾਈ ਹੈ। ਇਸ ਮੌਕੇ ਅੰਮ੍ਰਿਤਸਰ ਵਿੱਚ ਸਾਂਸਦ ਗੁਰਜੀਤ ਔਜਲਾ ਵੀ ਮਸਜਿਦ ਪਹੁੰਚੇ ਅਤੇ ਮੁਸਲਿਮ ਭਾਈਚਾਰੇ ਨੂੰ ਬਕਰੀਦ ਦੀ ਵਧਾਈ ਦਿੱਤੀ। ਉੱਥੇ ਹੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਕਰੀਦ ਦੀ ਮੁਬਾਰਕਬਾਦ ਦਿੱਤੀ ਹੈ।
ਗਿਆਸਪੁਰਾ ਸਥਿਤ ਮੁਸਲਿਮ ਭਾਈਚਾਰੇ ਵੱਲੋਂ ਬਕਰੀਦ ਦਾ ਤਿਉਹਾਰ ਬੜੇ ਹੀ ਉਤਸਾਹ ਦੇ ਨਾਲ ਮਨਾਇਆ ਗਿਆ ਇਸ ਦੌਰਾਨ ਵੱਡੀ ਗਿਣਤੀ ਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕੀਤੀ।
ਇਸ ਤਿਉਹਾਰ ਤੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਵਿਸ਼ੇਸ਼ ਤੌਰ ਤੇ ਅਕਾਲੀ ਦਲ ਦੇ ਵਿਰੋਧੀ ਧਿਰ ਨੇਤਾ ਜਸਪਾਲ ਸਿੰਘ ਗਿਆਪੁਰਾ ਨੇ ਵੀ ਹਾਜਰੀ ਲਗਵਾਈ ਅਤੇ ਕਿਹਾ ਕਿ ਉਹ ਮੁਸਲਿਮ ਭਾਈਚਾਰੇ ਦੇ ਨਾਲ ਨੇ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਪਹੁੰਚੇ ਨੇ ਇੱਥੇ ਵੀ ਦੱਸਦੀਏ ਕਿ ਜਸਪਾਲ ਸਿੰਘ ਗਿਆਸਪੁਰਾ ਨੇ ਆਪਣੇ ਨਿਜੀ ਫੰਡ ਚੋਂ ਇਕ ਲੱਖ ਦੀ ਰਾਸ਼ੀ ਵੀ ਦਾਨ ਕੀਤੀ ਹੈ।
ਖੁਦ ਪਾਲਿਆ ਜਾਂਦਾ ਬਕਰਾ, ਫਿਰ ਬਲੀ ਦਿੱਤੀ ਜਾਂਦੀ
ਬਕਰੀਦ ਨੂੰ ਕੁਰਬਾਨੀ ਦਾ ਤਿਉਹਾਰ ਕਿਹਾ ਜਾਂਦਾ ਹੈ। ਇਹ ਤਿਉਹਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਠੀਕ 70 ਦਿਨਾਂ ਬਾਅਦ ਮਨਾਇਆ ਜਾਂਦਾ ਹੈ। ਹਾਲਾਂਕਿ ਇਸ ਦਿਨ ਨੂੰ ਚੰਦਰਮਾ ਦਿਖਣ ਦੇ ਨਾਲ ਤੈਅ ਕੀਤਾ ਜਾਂਦਾ ਹੈ।
ਪੂਰੇ ਭਾਰਤ ਚ ਅੱਜ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ। ਬਕਰੀਦ ਮੁਸਲਿਮ ਭਾਈਚਾਰੇ ਦਾ ਦੂਜਾ ਸਭ ਤੋਂ ਵੱਡਾ ਤਿਓਹਾਰ ਹੈ। ਨਮਾਜ਼ ਅਦਾ ਕਰਨ ਤੋਂ ਬਾਅਦ ਕੁਰਬਾਨੀ ਦਿੱਤੀ ਜਾਂਦੀ ਹੈ। ਇਸ ਨੂੰ ਅੱਲਾ ਦੀ ਰਾਹ ਵਿੱਚ ਇੱਕ ਵੱਡੀ ਇਬਾਦਤ ਸਮਝਿਆ ਜਾਂਦਾ ਹੈ।
ਮੁਸਲਿਮ ਭਾਈਚਾਰੇ ਦੇ ਨਿਯਮਾਂ ਦੇ ਮੁਤਾਬਿਕ ਬਕਰੀਦ ਮੌਕੇ ਜਿਸ ਜਾਨਵਰ ਦੀ ਕੁਰਬਾਨੀ ਦੇਣੀ ਹੈ ਉਸ ਦੀ ਉਮਰ ਘੱਟ ਨਹੀਂ ਹੋਣੀ ਚਾਹੀਦੀ, ਉਸ ਨੂੰ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ, ਉਸ ਨੂੰ ਕੋਈ ਕਮਜ਼ੋਰੀ ਨਹੀਂ ਹੋਣੀ ਚਾਹੀਦੀ।
ਇਸੇ ਕਰਕੇ ਬਲੀ ਦੇਣ ਤੋਂ ਪਹਿਲਾਂ ਖੁਦ ਮੁਸਲਿਮ ਭਾਈਚਾਰੇ ਵੱਲੋਂ ਇਨ੍ਹਾਂ ਜਾਨਵਰਾਂ ਨੂੰ ਪਾਲਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਖਿਲਾਇਆ ਪਿਲਾਇਆ ਤਿਆਰ ਕੀਤਾ ਜਾਂਦਾ ਹੈ ਜਿਸ ਜਾਨਵਰ ਦੀ ਕੁਰਬਾਨੀ ਦੇਣੀ ਹੈ ਉਸ ਦੇ ਸਿੰਘ, ਪੈਰ, ਪੂੰਛ ਅਤੇ ਹੋਰ ਕੰਨ ਆਦਿ ਪੂਰੇ ਸਹੀ ਸਲਾਮਤ ਹੋਣੇ ਚਾਹੀਦੇ ਹਨ। ਜੇਕਰ ਈਦ ਵਾਲੇ ਦਿਨ ਕੁਰਬਾਨੀ ਨਹੀਂ ਕਿਸੇ ਕਾਰਨਾਂ ਕਰਕੇ ਦਿੱਤੀ ਜਾ ਸਕਦੀ, ਤਾਂ ਇਸ ਤੋਂ ਤਿੰਨ ਦਿਨ ਬਾਅਦ ਵੀ ਕੁਰਬਾਨੀ ਦਿੱਤੀ ਜਾ ਸਕਦੀ ਹੈ।
Amritsar ਵਿੱਚ ਈਦ ਦੀਆਂ ਰੌਣਕਾਂ
ਮੁਸਲਿਮ ਭਾਈਚਾਰੇ ਵਲੋਂ ਅੱਜ ਬਕਰੀਦ ਦੇ ਪਵਿਤਰ ਤਿਉਹਾਰ ਮੌਕੇ ਅੰਮ੍ਰਿਤਸਰ ਦੇ ਜਾਮਾ ਮਸਜਿਦ ਵਿੱਚ ਨਮਾਜ ਅਦਾ ਕੀਤੀ ਗਈ। ਇਸ ਮੌਕੇ ਜਿੱਥੇ ਮੁਸਲਿਮ ਭਾਈਚਾਰੇ ਵਲੋਂ ਵੱਡੀ ਗਿਣਤੀ ਵਿਚ ਬਕਰੀਦ ਦੀ ਇੱਕ-ਦੂਜੇ ਨੂੰ ਵਧਾਈ ਦਿੱਤੀ ਗਈ, ਉਥੇ ਹੀ ਪੁਲਿਸ਼ ਪ੍ਰਸ਼ਾਸ਼ਨ ਵਲੋਂ ਪੂਰੇ ਪ੍ਰਬੰਧ ਕੀਤੇ ਗਏ।
ਇਸ ਮੌਕੇ ਜਾਮਾ ਮਸਜਿਦ ਦੇ ਇਮਾਮ ਵਲੋਂ ਜਿਥੇ ਦੇਸ਼ ਭਰ ਦੇ ਲੋਕਾਂ ਨੂੰ ਈਦ ਦੇ ਪਵਿਤਰ ਤਿਉਹਾਰ ਦੀ ਮੁਬਾਰਕਬਾਦ ਦਿੱਤੀ, ਉਨ੍ਹਾਂ ਨਮਾਜ ਪੜ੍ਹਦਿਆ ਅੱਲਾ ਤਾਲਾ ਤੋਂ ਸਰਬਤ ਦੇ ਭਲੇ ਦੀ ਅਰਜ਼ੋਈ ਵੀ ਕੀਤੀ।
ਕਾਂਗਰਸ ਤੇ ਆਪ ਨੇਤਾਵਾਂ ਨੇ ਵੀ ਦਿੱਤੀ ਵਧਾਈ
ਇਸ ਮੌਕੇ ਅੱਜ ਮੁਸਲਿਮ ਭਾਈਚਾਰੇ ਦੇ ਨਾਲ ਈਦ ਮਨਾਉਣ ਦੇ ਲਈ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਵੀ ਵਿਸ਼ੇਸ਼ ਤੌਰ ਉੱਤੇ ਪੁੱਜੇ। ਉਨ੍ਹਾਂ ਵੱਲੋਂ ਵੀ ਇੱਕ ਦੂਜੇ ਨਾਲ ਗਲੇ ਮਿਲ ਕੇ ਸਭ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਆਪਸੀ ਭਾਈਚਾਰੇ ਦੇ ਨਾਲ ਰਹਿਣਾ ਚਾਹੀਦਾ ਹੈ। ਸਾਡੇ ਸਾਰੇ ਤਿਉਹਾਰ ਆਪਾਂ ਸਭ ਨੂੰ ਮਿਲਜੁਲ ਕੇ ਸਾਂਝੇ ਤੌਰ ਉੱਤੇ ਮਨਾਉਣੇ ਚਾਹੀਦੇ ਹਨ।
Moga ਵਿੱਚ ਈਦ ਦਾ ਤਿਉਹਾਰ
ਮੋਗਾ ਦੇ ਅਕਾਲਸਰ ਰੋਡ ‘ਤੇ ਸਥਿਤ ਮਸਜਿਦ ਉਸਮਾਨ ਗਨੀ ‘ਚ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਮੁਸਲਿਮ ਭਾਈਚਾਰੇ ਨੇ ਈਦਗਾਹ ਵਿੱਚ ਨਮਾਜ਼ ਅਦਾ ਕੀਤੀ ਅਤੇ ਅੱਲ੍ਹਾ ਤਾਲਾ ਬਰਕਤ ਅਤੇ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਇਜ਼ਰਾਈਲ ਅਲੀ ਅਤੇ ਮੁਹੰਮਦ ਹਬੀਬ ਨੇ ਕਿਹਾ ਕਿ ਈਦ ਦਾ ਤਿਉਹਾਰ ਸਾਨੂੰ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾ ਹੈ, ਜੋ ਸਾਨੂੰ ਮਿਲ ਕੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ।
ਇਜ਼ਰਾਈਲ ਅਲੀ ਅਤੇ ਮੁਹੰਮਦ ਹਬੀਬ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦਾ ਵਿਅਕਤੀ ਜੋ ਦੂਜੇ ਧਰਮਾਂ ਦਾ ਸਤਿਕਾਰ ਨਹੀਂ ਕਰਦਾ, ਉਹ ਸੱਚਾ ਮੁਸਲਮਾਨ ਨਹੀਂ ਹੈ। ਈਦ ਦੇ ਤਿਉਹਾਰ ‘ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵਿਸ਼ਵ ਸ਼ਾਂਤੀ ਲਈ ਦੁਆ ਕੀਤੀ।
ਉਨ੍ਹਾਂ ਸਮੂਹ ਮੁਸਲਿਮ ਭਰਾਵਾਂ ਨੂੰ ਬੁਰਾਈ ਦਾ ਰਾਹ ਛੱਡ ਕੇ ਚੰਗਿਆਈ ਦੇ ਰਾਹ ’ਤੇ ਚੱਲਣ ਦੀ ਸਲਾਹ ਦਿੰਦਿਆਂ ਕਿਹਾ ਕਿ ਉਹ ਦੇਸ਼ ਵਿੱਚ ਵੱਧ ਰਹੇ ਭ੍ਰਿਸ਼ਟਾਚਾਰ ਖ਼ਿਲਾਫ਼ ਇੱਕਮੁੱਠ ਹੋ ਕੇ ਸਾਰੇ ਧਰਮਾਂ ਨੂੰ ਜੜ੍ਹੋਂ ਪੁੱਟਣ ਦਾ ਪ੍ਰਣ ਲੈਣ।
ਫ਼ਤਹਿਗੜ੍ਹ ਸਾਹਿਬ ਵਿੱਚ ਮਨਾਇਆ ਗਿਆ ਈਦ ਦਾ ਤਿਉਹਾਰ
ਰੋਜ਼ਾ ਸ਼ਰੀਫ ਫਤਹਿਗਡ਼੍ਹ ਸਾਹਿਬ ਵਿਖੇ ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਰੋਜ਼ਾ ਸ਼ਰੀਫ ਵਿਖੇ ਸਵੇਰ ਤੋਂ ਹੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਅਤੇ ਹੋਰ ਵੱਖ ਵੱਖ ਫਿਰਕੇ ਦੇ ਲੋਕਾਂ ਨੇ ਵੀ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਅਤੇ ਆਪਸੀ ਭਾਈਚਾਰਕ ਸਾਂਝ ਦੇ ਨਾਲ ਨਾਲ ਅਮਨ ਅਤੇ ਸ਼ਾਂਤੀ ਦੀ ਕਾਮਨਾ ਕੀਤੀ।
ਇਸ ਮੌਕੇ ਰੋਜ਼ਾ ਸਰੀਫ ਦੇ ਖਲੀਫਾ ਸਈਅਦ ਸਾਦਿਕ ਰਜ਼ਾ ਨੇ ਕਿਹਾ ਕਿ ਈਦ ਦਾ ਤਿਉਹਾਰ ਲੋਕਾਂ ਦੇ ਆਪਸੀ ਪਿਆਰ, ਸਨੇਹ, ਏਕਤਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੈ। ਈਦ ਸਿਰਫ਼ ਮੁਸਲਮਾਨਾਂ ਦਾ ਹੀ ਨਹੀਂ ਸਗੋਂ ਸਾਰੇ ਲੋਕਾਂ ਦਾ ਤਿਉਹਾਰ ਹੈ