AAP ਦੇ ਰਾਜ ਸਭਾ ਮੈਂਬਰ ਤੇ ਰਿਤੇਸ਼ ਪ੍ਰੋਪਰਟੀਜ਼ ਦੇ ਮਾਲਕ ਸੰਜੀਵ ਅਰੋੜਾ, ਹੈਮਟਨ ਹੋਮਸ ਦੇ ਹੇਮੰਤ ਸੂਦ, ਆਰਆਈਆਈਪੀਐਸ ਦੇ ਪ੍ਰਦੀਪ ਅਗਰਵਾਲ ਸਮੇਤ ਕਈ ਹੋਰਾਂ ਦੇ ਟਿਕਾਣਿਆਂ ‘ਤੇ ਦਸਤਕ ਦਿੱਤੀ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਸੋਮਵਾਰ ਨੂੰ ਮਹਾਨਗਰ ਲੁਧਿਆਣਾ ਵਿਖੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਈਡੀ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਰਿਤੇਸ਼ ਪ੍ਰੋਪਰਟੀਜ਼ ਦੇ ਮਾਲਕ ਸੰਜੀਵ ਅਰੋੜਾ, ਹੈਮਟਨ ਹੋਮਸ ਦੇ ਹੇਮੰਤ ਸੂਦ, ਆਰਆਈਆਈਪੀਐਸ ਦੇ ਪ੍ਰਦੀਪ ਅਗਰਵਾਲ ਸਮੇਤ ਕਈ ਹੋਰਾਂ ਦੇ ਟਿਕਾਣਿਆਂ ‘ਤੇ ਦਸਤਕ ਦਿੱਤੀ ਹੈ। ਈਡੀ ਵੱਲੋਂ ਇਹ ਕਾਰਵਾਈ ਕਿਸ ਮਾਮਲੇ ‘ਚ ਕੀਤੀ ਗਈ ਹੈ, ਹਾਲ ਦੀ ਘੜੀ ਇਸ ਦਾ ਖੁਲਾਸਾ ਨਹੀਂ ਹੋ ਸਕਿਆ, ਪਰ ਈਡੀ ਕੋਲ ਕਿਸੇ ਵੱਡੇ ਮਾਮਲੇ ਵਿੱਚ ਇਨ੍ਹਾਂ ਸਾਰਿਆਂ ਖ਼ਿਲਾਫ਼ ਸਬੂਤ ਹੋਣ ਦੀ ਕਨਸੋਅ ਮਿਲੀ ਹੈ।
ਜਲੰਧਰ ‘ਚ ਵੀ ਚੰਦਰਸ਼ੇਖਰ ਅਗਰਵਾਲ ਦੇ ਟਿਕਾਣੇ ‘ਤੇ ਛਾਪੇਮਾਰੀ ਕੀਤੀ ਗਈ ਹੈ। ਥਾਣਾ ਡਵੀਜ਼ਨ ਨੰਬਰ 4 ਦੇ ਏਰੀਏ ‘ਚ ਸਥਿਤ ਇਕ ਨਿੱਜੀ ਇਮਾਰਤ ‘ਚ ਛਾਪੇਮਾਰੀ ਜਾਰੀ ਹੈ। ਰਿਹਾਇਸ਼ ਦੇ ਬਾਹਰ ਨੀਮ ਫ਼ੌਜੀ ਬਲਾਂ ਦੀ ਤਾਇਨਾਤੀ ਹੈ। ਫਿਲਹਾਲ ਈਡੀ ਦੇ ਅਧਿਕਾਰੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੇ ਹਨ।