ਸੇਵਾਮੁਕਤ ਆਈਏਐਸ ਅਧਿਕਾਰੀ ਮਹਿੰਦਰ ਸਿੰਘ – ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਆਈਏਐਸ ਅਧਿਕਾਰੀ ਮਹਿੰਦਰ ਸਿੰਘ ਅਤੇ ਹੈਸੀਂਡਾ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਡਾਇਰੈਕਟਰਾਂ ਦੇ ਅਹਾਤੇ ‘ਤੇ ਛਾਪਾ ਮਾਰਿਆ ਅਤੇ 42.56 ਕਰੋੜ ਰੁਪਏ ਦੇ ਹੀਰੇ, ਗਹਿਣੇ ਅਤੇ ਨਕਦੀ ਜ਼ਬਤ ਕੀਤੀ।
ਈਡੀ ਨੇ ਸਾਬਕਾ ਆਈਏਐੱਸ ਅਧਿਕਾਰੀ ਮੋਹਿੰਦਰ ਸਿੰਘ ਤੇ ਹੈਸਿੰਡਾ ਪ੍ਰਾਜੈਕਟ ਪ੍ਰਾਈਵੇਟ ਲਿਮਟਿਡ ਕੰਪਨੀ (ਐੱਚਪੀਪੀਐੱਲ) ਦੇ ਡਾਇਰੈਕਟਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ 42.56 ਕਰੋੜ ਰੁਪਏ ਦੇ ਹੀਰੇ, ਜੇਵਰਾਤ ਤੇ ਨਕਦੀ ਜ਼ਬਤ ਕਰਨ ਦੇ ਨਾਲ ਹੀ ਵੱਡੀ ਗਿਣਤੀ ’ਚ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਵਿਚ 85 ਲੱਖ ਰੁਪਏ ਦੀ ਨਕਦੀ ਸ਼ਾਮਲ ਹੈ।
ਮੋਹਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ 5.26 ਕਰੋੜ ਰੁਪਏ ਕੀਮਤ ਦਾ ਇਕ ਹੀਰਾ ਬਰਾਮਦ ਹੋਇਾ ਹੈ। ਕੰਪਨੀ ਦੇ ਡਾਇਰੈਕਟਰਾਂ ਦੇ ਛੇ ਬੈਂਕ ਲਾਕਰਾਂ ਦੀ ਜਾਣਕਾਰੀ ਵੀ ਮਿਲੀ ਹੈ। ਮੰਗਲਵਾਰ ਤੇ ਬੁੱਧਵਾਰ ਨੂੰ ਮੇਰਠ, ਦਿੱਲੀ, ਚੰਡੀਗੜ੍ਹ ਤੇ ਗੋਆ ਸਥਿਤ 12 ਟਿਕਾਣਿਆਂ ’ਤੇ ਕੀਤੀ ਗਈ ਛਾਣਬੀਣ ਦੇ ਬਾਅਦ ਈਡੀ ਨੇ ਸ਼ੁੱਕਰਵਾਰ ਨੂੰ ਜ਼ਬਤ ਕੀਤੀ ਗਈ ਜਾਇਦਾਦ ਦੀ ਜਾਣਕਾਰੀ ਸਾਂਝੀ ਕੀਤੀ।
ਨੋਇਡਾ ਅਥਾਰਟੀ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਰਹੇ ਮੋਹਿੰਦਰ ਸਿੰਘ ਦੀ ਗਿਣਤੀ ਬਸਪਾ ਸ਼ਾਸਨਕਾਲ ਦੇ ਪ੍ਰਭਾਵਸ਼ਾਲੀ ਅਧਿਕਾਰੀਆਂ ’ਚ ਸੀ। ਉਹ 31 ਜੁਲਾਈ, 2012 ਨੂੰ ਰਿਟਾਇਰ ਹੋਏ ਸਨ। ਈਡੀ ਦੀ ਜਾਂਚ ’ਚ ਸਾਹਮਣੇ ਆਇਆ ਕਿ ਉਨਵਾਂ ਨੇ ਐੱਚਪੀਪੀਐੱਲ ਦੇ ਮਾਲਿਕਾਂ ਨੂੰ ਨੋਇਡਾ ’ਚ ਜ਼ਮੀਨ ਮੁਹੱਈਆ ਕਰਾਉਣ ’ਚ ਵੱਡਾ ਖੇਡ ਖੇਡਿਆ ਸੀ। ਜਾਂਚ ’ਚ ਭੂਮਿਕਾ ਸਾਹਮਣੇ ਆਉਣ ’ਤੇ ਸਾਬਕਾ ਆਈਏਐੱਸ ਅਧਿਕਾਰੀ ਦੇ ਚੰਡੀਗੜ੍ਹ ਸਥਿਤ ਨਿਵਾਸ ਨੂੰ ਖੰਘਾਲਿਆ ਗਿਆ।
ਸੂਤਰਾਂ ਦੇ ਮੁਤਾਬਕ, ਉਨ੍ਹਾਂ ਦੀ ਰਿਹਾਇਸ਼ ਤੋਂ ਹੀਰਿਆਂ ਦੇ 35 ਸਰਟੀਫਿਕੇਟ ਵੀ ਬਰਾਮਦ ਹੋਏ ਹਨ। ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਕਰੋੜਾਂ ਰੁਪਏ ਦੇ ਇਹ ਹੀਰੇ ਲੈ ਕੇ ਉਨ੍ਹਾਂ ਦੀ ਪਤਨੀ ਪਿਛਲੇ ਦਿਨੀਂ ਅਮਰੀਕਾ ਚਲੀ ਗਈ। ਸਾਰੇ ਹੀਰੇ ਦਿੱਲੀ ਦੇ ਪੀਸੀ ਜਿਊਲਰਜ਼ ਤੋਂ ਖਰੀਦੇ ਗਏ ਸਨ। ਈਡੀ ਨੇ ਮੇਰਠ ਦੇ ਸ਼ਾਰਦਾ ਐਸਪੋਰਟਸ ਦੇ ਮਾਲਿਕ ਆਸ਼ੀ ਗੁਪਤਾ ਦੇ ਘਰੋਂ 7.1 ਕਰੋੜ ਰੁਪਏ ਦੇ ਹੀਰੇ ਤੇ ਜੇਵਰ ਤੇ ਆਦਿੱਤਿਆ ਗੁਪਤਾ ਦੇ ਘਰੋਂ ਲਗਪਗ 25 ਕਰੋੜ ਰੁਪਏ ਦੇ ਹੀਰੇ ਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ।
ਈਡੀ ਦੇ ਮੁਤਾਬਕ ਐੱਚਪੀਪੀਐੱਲ, ਕਲਾਊਨ ਨਾਈਨ ਪ੍ਰਾਜੈਕਟਸ ਪ੍ਰਾਈਵੇਟ ਲਿਮਟਿਡ ਦੇ ਸੁਰਪ੍ਰੀਤ ਸਿੰਘ ਸੂਰੀ, ਵਿਦੁਰ ਭਾਰਦਵਾਜ, ਨਿਰਮਲ ਸਿੰਘ, ਆਦਿੱਤਿਆ ਗੁਪਤਾ, ਆਸ਼ੀਸ਼ ਗੁਪਤਾ, ਸਾਬਕਾ ਆਈਏਐੱਸ ਅਧਿਕਾਰੀ ਮੋਹਿੰਦਰ ਸਿੰਘ ਤੇ ਹੋਰਨਾਂ ਦੇ ਟਿਕਾਣਿਆਂ ’ਤੇ ਜਾਂਚ ਕੀਤੀ ਗਈ। ਸਾਰੇ ਮਨੀ ਲਾਂਡ੍ਰਿੰਗ ਦੇ ਅਪਰਾਧ ’ਚ ਸ਼ਾਮਲ ਪਾਏ ਗਏ।